ਜੋਧਾਂ ਦਾ ਕਬੱਡੀ ਕੱਪ ਪਾਏਗਾ ਇਤਿਹਾਸਕ ਪੈੜਾਂ — ਕਰਮਜੀਤ ਗਰੇਵਾਲ ਜੋਧਾਂ

ਕਰਮਜੀਤ ਗਰੇਵਾਲ ਜੋਧਾਂ

ਜੋਧਾਂ ਕਬੱਡੀ ਕੱਪ 13 ਨਵੰਬਰ , ਬੱਬੂ ਮਾਨ ਦਾ ਲੱਗੇਗਾ ਖੁੱਲ੍ਹਾ ਅਖਾੜਾ

ਅਮਰੀਕਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਫਰਿਜਨੋ—ਅਮਰੀਕਾ ਦੇ ਉੱਘੇ ਖੇਤੀਬਾੜੀ ਧਨਾਢ ਅਤੇ ਸਮਾਜਸੇਵੀ ਕਰਮਜੀਤ ਸਿੰਘ ਗਰੇਵਾਲ ਜੋਧਾਂ ਨੇ ਅੱਜ ਫਰਿਜ਼ਨੋ ਵਿਖੇ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਚਰਚਿਤ ਪਿੰਡ ਜੋਧਾਂ ਵਿਖੇ 13 ਨਵੰਬਰ ਨੂੰ ਹੋਣ ਵਾਲਾ ਅੰਤਰਰਾਸ਼ਟਰੀ ਕਬੱਡੀ ਕੱਪ ਇਸ ਵਰ੍ਹੇ ਇੱਕ ਇਤਿਹਾਸਕ ਪੈੜਾਂ ਪਾਏਗਾ । ਜੋਧਾਂ ਕਬੱਡੀ ਕੱਪ ਜੋ 13 ਨਵੰਬਰ ਨੂੰ ਹੋ ਰਿਹਾ ਉਸ ਵਿੱਚ ਦੁਨੀਆਂ ਦੀਆਂ ਕਬੱਡੀ ਦੀਆਂ ਚਰਚਿਤ 8 ਟੀਮਾਂ ਹਿੱਸਾ ਲੈਣਗੀਆਂ। ਮੈਚਾਂ ਦੀ ਸਮਾਪਤੀ ਤੋਂ ਬਾਅਦ ਸ਼ਾਮ 4 ਵਜੇ ਪੰਜਾਬ ਦੇ ਨਾਮੀ ਲੋਕ ਗਾਇਕ ਬੱਬੂ ਮਾਨ ਦਾ ਖੁੱਲ੍ਹਾ ਅਖਾੜਾ ਲੱਗੇਗਾ ।

ਕਰਮਜੀਤ ਸਿੰਘ ਗਰੇਵਾਲ ਜੋ ਅਮਰੀਕਾ ਬੇਕਰਜ਼ਫੀਲਡ ਦੇ ਉਤੱਮ ਕਿਸਾਨ ਹਨ ਉਹ ਹਮੇਸ਼ਾ ਪੰਜਾਬ ਦੇ ਵਿੱਚ ਖੇਡਾਂ ਦੀ ਬਿਹਤਰੀ ਲਈ ਅਤੇ ਹੋਰ ਸਮਾਜ ਸੇਵੀ ਕੰਮਾਂ ਲਈ ਤੱਤਪਰ ਰਹਿੰਦੇ ਹਨ। ਕਰਮਜੀਤ ਸਿੰਘ ਗਰੇਵਾਲ ਹੋਰਾਂ ਨੇ ਦੱਸਿਆ ਕਿ ਉਹ ਪਿੰਡ ਜੋਧਾਂ ਨੂੰ ਦੁਨੀਆਂ ਦੇ ਨਕਸ਼ੇ ਉੱਤੇ ਲਿਆਉਣਾ ਚਾਹੁੰਦੇ ਹਨ ਇਸੇ ਕੜੀ ਤਹਿਤ ਪਿੰਡ ਜੋਧਾਂ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਦਾ ਬੀਡ਼ਾ ਅਰੰਭਿਆ ਹੈ। ਜੋਧਾਂ ਕਬੱਡੀ ਕੱਪ ਵੀ ਇਸ ਕੜੀ ਦਾ ਹਿੱਸਾ ਹੀ ਹੈ। ਜੋਧਾਂ ਕਬੱਡੀ ਕੱਪ ਨੂੰ ਕਾਮਯਾਬ ਕਰਨ ਲਈ ਜੋਧਾਂ ਕਬੱਡੀ ਕੱਪ ਦੇ ਪ੍ਰਬੰਧਕ ਤਰਨ ਜੋਧਾਂ,ਰਾਣਾ ਜੋਧਾਂ ,ਸੈਂਟੀ ਜੋਧਾਂ ,ਰਾਜ ਜੋਧਾਂ ,ਭਾਗ ਜੋਧਾਂ ਅਜੀਤ ਜੋਧਾਂ , ਤੋਂ ਇਲਾਵਾ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਏਆਈਜੀ ਪੰਜਾਬ ਪੁਲੀਸ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ , ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ , ਓਲੰਪੀਅਨ ਗੁਰਬਾਜ਼ ਸਿੰਘ ਐਸ ਪੀ ਪੰਜਾਬ ਪੁਲੀਸ ਆਦਿ ਹੋਰ ਖੇਡ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਜੋਧਾਂ ਕਬੱਡੀ ਕੱਪ ਨੂੰ ਕਾਮਯਾਬ ਕਰਨ ਲਈ ਆਪਣਾ ਤਨ ਮਨ ਧਨ ਨਾਲ ਸਹਿਯੋਗ ਦੇ ਰਹੀਆਂ ਹਨ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कोच फैक्टरी, में कालका-शिमला रेलवे के लिए नैरो गेज विस्टाडोम डिब्बों के निर्माण के लिए शेल असेम्बली जिग तैयार
Next articleਬੈਪਟਿਸਟ ਚੈਰੀਟੇਬਲ ਸੋਸਾਇਟੀ ਨੇ ਦਿੱਤਾ ਨਾਅਰਾ