(ਸਮਾਜ ਵੀਕਲੀ)
ਕਿਸੇ ਨੂੰ ਵੀ ਮੈਂ ਆਪਣਾ ਦਿਲ ਤੜਫਾਉਣ ਨਹੀਂ ਦੇਂਦਾ,
ਉਹਦੀ ਯਾਦ ਆਉਂਦੀ ਹੈ ਪਰ ਮੈਂ ਆਉਣ ਨਹੀਂ ਦੇਂਦਾ।
ਤੂੰ ਪੱਥਰਾਂ ਦੀ ਦੀਵਾਰ ਖੜੀ ਕਰ ਲਈ ਹੈ ਚੁਫੇਰੇ,
ਕਿਉਂ ਕਿਸੇ ਨੂੰ ਫੁੱਲਾਂ ਦੀ ਵੇਲ ਉਗਾਉਣ ਨਹੀਂ ਦੇਂਦਾ।
ਥੱਕ ਗਿਆ ਹਾਂ ਬਹੁਤ ਅਤੇ ਨੀਂਦ ਵੀ ਆ ਰਹੀ ਏ ਪਰ,
ਇਕ ਫਟਿਆ ਪੁਰਾਣਾ ਖ਼ਾਬ ਮੈਨੂੰ ਸੋਣ ਨਹੀਂ ਦੇਂਦਾ।
ਜਾਲਮ ਦਾ ਜ਼ੁਲਮ, ਮਜ਼ਲੂਮ ਦਾ ਸਬਰ, ਰੱਬ ਸਭ ਦੇਖ ਰਿਹੈ,
ਠੰਡ ਰੱਖ ਉਹ ਕਿਸੇ ਨੂੰ ਹੱਕ ਤੇਰਾ ਦਬਾਉਣ ਨਹੀਂ ਦੇਂਦਾ।
ਤੰਗ ਆਏ ਬੈਠੇ ਹਾਂ ਜ਼ਮਾਨੇ ਭਰ ਦੀਆਂ ਨਜ਼ਰਾਂ ਤੋਂ,
ਬੇਦਰਦ ਜ਼ਮਾਨਾ ਤਾਂ ਦਿਲ ਵੀ ਬਹਿਲਾਉਣ ਨਹੀਂ ਦੇਂਦਾ।
ਦਰਦ ਬੇਗਾਨਾ ਦੁਨੀਆ ਦਾ ਚੁੱਕੀ ਫਿਰਦੈਂ ਮੋਢਿਆਂ ਤੇ,
ਸੁਭਾਅ ਤੇਰਾ ਹੀ ‘ਤੇਜਿੰਦਰਾ’ ਤੈਨੂੰ ਜਿਊਣ ਨਹੀਂ ਦੇਂਦਾ।
ਡਾ. ਤੇਜਿੰਦਰ…