ਪੱਲਾ(ਲੜ)

ਸਤਵੰਤ ਕੌਰ ਸੁੱਖੀ

(ਸਮਾਜ ਵੀਕਲੀ)

ਬਲਵੀਰ ਨੂੰ ਆਪਣੀ ਜ਼ਿੰਦਗੀ ਦਾ ਹਰ ਸੁਪਨਾ ਪੂਰਾ ਹੋ ਗਿਆ ਲੱਗਦਾ ਸੀ, ਬਹੁਤ ਸਮਝਦਾਰ ਅਤੇ ਖੂਬਸੂਰਤ ਪਤਨੀ ਨਿਮਰਤ ਜੋ ਉਸਦੇ ਹਿੱਸੇ ਆਈ ਸੀ।ਸਭ ਕੁੱਝ ਵਧੀਆ ਚੱਲ ਰਿਹਾ ਸੀ ,ਅਚਾਨਕ ਜ਼ਿੰਦਗੀ ਨੇ ਅਜਿਹਾ ਮੋੜ ਪਲਟਿਆ ਕਿ ਕਿਸੇ ਹਾਦਸੇ ਵਿੱਚ ਉਸਦੀ ਪਤਨੀ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ। ਹੁਣ ਬਲਵੀਰ ਨੂੰ ਆਪਣਾ ਹੀ ਨਹੀਂ ਸਗੋਂ ਨਿਮਰਤ ਦਾ ਵੀ ਧਿਆਨ ਰੱਖਣਾ ਪੈਂਦਾ ਸੀ।ਨਿਮਰਤ ਨੂੰ ਜਾਪਦਾ ਜਿਵੇਂ ਹੁਣ ਉਹ ਬਲਵੀਰ ਲਈ ਬੋਝ ਬਣ ਗਈ ਹੋਵੇ।

ਇਨ੍ਹਾਂ ਖਿਆਲਾਂ ਵਿੱਚ ਖੋਈ ਉਹ ਬਹੁਤ ਦੂਰ ਚਲੀ ਗਈ, ਉਸਨੇ ਸੋਚਿਆ ਕਿਉਂ ਨਾ ਆਪਣੀ ਇਸ ਸ਼ਰਾਪ ਬਣੀ ਜ਼ਿੰਦਗੀ ਤੋਂ ਮੁਕਤੀ ਪਾਈ ਜਾਵੇ।ਉਸਨੇ ਆਪਣੇ ਕੋਲ ਪਿਆ ਸਾਫ਼ਾ ਚੁੱਕਿਆ ਤਾਂ ਅਜੇ ਗਲ ਵਿੱਚ ਪਾਇਆ ਹੀ ਕਿ ਅਚਾਨਕ ਜ਼ੋਰ ਦੀ ਕਿਸੇ ਨੇ ਇੱਕ ਥੱਪੜ ਉਸਦੇ ਮੂੰਹ ਤੇ ਜੜ੍ਹ ਦਿੱਤਾ ਅਤੇ ਉਹ ਸਾਫ਼ਾ ਉਸਦੇ ਹੱਥੋਂ ਖੋਹ ਲਿਆ,, ਨਿਮਰਤ ਨੇ ਕਿਹਾ ਕੌਣ ਹੋ ਮੈਨੂੰ ਮਰ ਜਾਣ ਦਿਓ, ਮੈਂ ਬੋਝ ਹਾਂ ਸਭ ਲਈ…..ਏਨਾ ਕਹਿਣ ਦੀ ਦੇਰ ਸੀ ਕਿ ਉਸਨੂੰ ਕਿਸੇ ਨੇ ਆਪਣੇ ਕਲਾਵੇ ਵਿੱਚ ਭਰ ਲਿਆ।ਨਿਮਰਤ ਨੇ ਹੱਥਾਂ ਦੀ ਛੋਹ ਮਹਿਸੂਸ ਕਰਕੇ ਕਿਹਾ ਕਿਉਂ ਬਚਾਇਆ ਤੁਸੀਂ ਮੈਨੂੰ…

ਇਹ ਹਰਕਤ ਕਰਨ ਤੋਂ ਪਹਿਲਾਂ ਤੇਰੇ ਦਿਲ ਵਿੱਚ ਮੇਰਾ ਇੱਕ ਵਾਰ ਵੀ ਖਿਆਲ ਨਹੀਂ ਆਇਆ ਨਿਮਰਤ…. ਜੇ ਮੇਰਾ ਨਹੀਂ ਤਾਂ ਇਸ ਸਾਫ਼ੇ ਵਿਚਲੇ ਅਹਿਸਾਸ ਹੀ ਮਹਿਸੂਸ ਕਰ ਲੈਂਦੀ ਕਮਲੀਏ, ਪਤਾ ਕਿੰਨੇ ਚਾਵਾਂ ਨਾਲ ਇਸਨੂੰ ਤੇਰੇ ਪਿਤਾ ਨੇ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਮੇਰੇ ਹੱਥਾਂ ਵਿੱਚ ਫੜ੍ਹਾਇਆ ਸੀ, ਤੇ ਤੂੰ ਅੱਜ ਇਸੇ ਨਾਲ ਇਹ…….

ਨਿਮਰਤ ਨੂੰ ਆਪਣੀ ਮੂਰਖਤਾ ਤੇ ਬਹੁਤ ਗੁੱਸਾ ਆ ਰਿਹਾ ਸੀ ਪਰ ਹੁਣ ਉਸਦੇ ਅੰਦਰ ਬਲਵੀਰ ਲਈ ਪਿਆਰ, ਸਤਿਕਾਰ ਹੋਰ ਵੱਧ ਗਿਆ। ਅੱਜ ਨਿਮਰਤ ਨੂੰ ਇਸ ਲੜ ਭਾਵ(ਪੱਲਾ) ਦੇ ਅਸਲੀ ਫਰਜ਼ ਦੀ ਪਹਿਚਾਣ ਕਰਾ ਕੇ ਬਲਵੀਰ ਨੇ ਆਪਣਾ ਕੱਦ ਉਸਦੀਆਂ ਨਜ਼ਰਾਂ ਵਿੱਚ ਹੋਰ ਉੱਚਾ ਲਿਆ।

ਸਤਵੰਤ ਕੌਰ ਸੁੱਖੀ

81468-84115

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਸ਼ਿਆਂ ‘ਚ ਜਾਨਾਂ ਹਾਰਦੇ ਅੱਜ ਭਾਰਤ ਮਾਂ ਦੇ ਜਾਏ
Next articleਪਿਆਰੇ ਇਨਸਾਨ