ਪਿਆਰੇ ਇਨਸਾਨ

ਸ਼ਾਹਕੋਟੀ ਕਮਲੇਸ਼

(ਸਮਾਜ ਵੀਕਲੀ)

ਬੁਰਾ ਕਹੋ ਨਾਂ ਹਿੰਦੂ ਨੂੰ, ਨਾਂ ਕਹੋ ਕਿਸੇ ਮੁਸਲਮਾਨ ਨੂੰ।
ਮੰਦਿਰ ਦੇ ਵਿੱਚ ਬੈਠ ਕੇ, ਪੜ੍ਹ ਕੇ ਦੇਖ ਕੁਰਾਨ ਨੂੰ।

ਮਸਜਿਦ ਦੇ ਵਿੱਚ ਜਾ ਕੇ ਜੇ, ਬੋਲੋਗੇ ਰਾਮ ਰਾਮ ਨੂੰ,
ਕੋਈ ਫ਼ਰਕ ਨੀ ਪੈਣਾ ਫ਼ਿਰ ਵੀ, ਰੱਬ ਦੇ ਕਿਸੇ ਵੀ ਨਾਮ ਨੂੰ।

ਗੁਰੂਦਆਰੇ ਸਤਿਕਾਰ ਹੈ ਮਿਲਦਾ, ਸਾਰੇ ਖ਼ਾਸ ਤੇ ਆਮ ਨੂੰ।
ਹਰ ਪਾਸੇ ਤੋਂ ਪਿਆਰ ਹੈ ਮਿਲਦਾ, ਸਤਿ ਸ਼੍ਰੀ ਅਕਾਲ ਨੂੰ।

ਹਿੰਦੂ,ਮੁਸਲਿਮ,ਸਿੱਖ,ਇਸਾਈ, ਪਿਆਰ ਕਰੋ ਇਨਸਾਨ ਨੂੰ,
ਰੱਬ ਦਾ ਘਰ ਤਾਂ ਇੱਕ ਹੈ, ਮਨ ਲਓ ਅੱਲਾ ਦੇ ਫ਼ਰਮਾਨ ਨੂੰ।

ਸ਼ਾਹਕੋਟੀ ਕਮਲੇਸ਼

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੱਲਾ(ਲੜ)
Next articleਸੋਹਣਾ ਜਿਹਾ ਪੰਜਾਬ