ਨਵਾਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਐਸ ਕੇ ਟੀ ਪਲਾਂਟੇਸ਼ਨ ਟੀਮ ਦੀ “ਵਾਤਾਵਰਨ ਬਚਾਓ ਮੁਹਿੰਮ” ਦੇ ਤਹਿਤ ਪਿੰਡ ਰੁੜਕੀ ਮੁਗਲਾਂ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 200 ਫਲਦਾਰ ਅਤੇ ਛਾਂਦਾਰ ਬੂਟੇ ਲਗਾਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ। ਟੀਮ ਦੇ ਸੰਚਾਲਕ ਅੰਕੁਸ਼ ਨਿਜ਼ਾਵਨ ਨੇ ਕਿਹਾ ਕਿ ਪ੍ਰਤੀਦਿਨ ਰੁੱਖਾਂ ਦੀ ਕਟਾਈ ਨਾਲ ਵਾਤਾਵਰਣ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਿਹਾ ਹੈ। ਮਾਹੌਲ ਦਿਨੋ -ਦਿਨ ਗਰਮ ਹੁੰਦਾ ਜਾ ਰਿਹਾ ਹੈ। ਹਵਾ ਜਹਰੀਲੀ ਹੁੰਦੀ ਜਾ ਰਹੀ ਹੈ । ਇਸ ਲਈ ਸਭ ਨੂੰ ਪੌਧਾਰੋਪਣ ਲਈ ਅੱਗੇ ਆਉਣਾ ਚਾਹੀਦਾ ਹੈ। ਜਿਸ ਤਰ੍ਹਾਂ ਅੱਜ ਪਿੰਡ ਰੁੜਕੀ ਮੁਗਲਾਂ ਵਿੱਚ ਪੌਧਾਰੋਪਣ ਕੀਤਾ ਗਿਆ ਹੈ, ਉਸੇ ਤਰ੍ਹਾਂ ਹੋਰ ਪਿੰਡਾਂ ਨੂੰ ਵੀ ਆਪਣੇ ਪੱਧਰ ‘ਤੇ ਪੌਧਾਰੋਪਣ ਲਈ ਅੱਗੇ ਆਉਣਾ ਚਾਹੀਦਾ ਹੈ। ਪਿੰਡ ਦੇ ਸਰਪੰਚ ਪਰਮਿੰਦਰ ਕੌਰ ਅਤੇ ਡਾ. ਸੁੱਚਾ ਸਿੰਘ ਨੇ ਕਿਹਾ ਕਿ ਵਾਤਾਵਰਨ ਸੰਭਾਲ ਨੂੰ ਨੈਤਿਕ ਜਿੰਮੇਵਾਰੀ ਦੇ ਤੌਰ ‘ਤੇ ਸਵੀਕਾਰ ਕਰਨਾ ਚਾਹੀਦਾ ਹੈ। ਸਮਾਜ ਦਾ ਹਰ ਵਿਅਕਤੀ ਵਾਤਾਵਰਨ ਸੰਭਾਲ ਲਈ ਅੱਗੇ ਆ ਸਕਦਾ ਹੈ। ਇਸ ਮੌਕੇ ਵਿਮਲਾ ਦੇਵੀ, ਪੰਚਾਇਤ ਮੈਂਬਰ ਨਿਰਮਲ ਕੁਮਾਰ, ਕਮਲਜੀਤ ਕੌਰ, ਰੇਸ਼ਮ ਕੌਰ ਅਤੇ ਬਲਵੀਰ ਕੌਰ ਮੌਜੂਦ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly