ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਾਂਦਰ ਪੱਤੀ ਕੋਟਸ਼ਮੀਰ ਦੇ ਛੇ ਵਿਦਿਆਰਥੀਆਂ ਦੀ ਕੌਮੀ ਪੁਰਸਕਾਰਾਂ ਲਈ ਹੋਈ ਚੋਣ

ਕੋਟਸ਼ਮੀਰ ਦੇ ਬੱਚਿਆਂ ਨੇ ਕੌਮੀ ਪੱਧਰ ਤੇ ਚਮਕਾਇਆ ਮਾਪਿਆਂ ਅਤੇ ਅਧਿਆਪਕਾਂ ਦਾ ਨਾਂ – ਮੇਵਾ ਸਿੰਘ ਸਿੱਧੂ

(ਸਮਾਜ ਵੀਕਲੀ): ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਾਂਦਰ ਪੱਤੀ ਕੋਟ ਸ਼ਮੀਰ ਦੇ ਅਧਿਅਪਕ ਜਤਿੰਦਰ ਸ਼ਰਮਾ ਜੀ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਂਦਾ ਦਿਖ ਰਿਹਾ ਹੈ ਇਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਸਕਾਉਟਿੰਗ ਤਹਿਤ ਸਾਲ 2022 ਗੋਲਡਨ ਐਰੋ ਅਵਾਰਡ ਲਈ ਸਕੂਲ ਵਿੱਚੋਂ ਛੇ ਵਿਦਿਆਰਥੀ ਚੁਣੇ ਗਏ ਹਨ।ਜਿਵੇਂ ਹੀ ਸਕਾਊਟ ਆਫਿਸ ਤੋਂ ਇਸ ਸਾਲ ਦੇ ਨਤੀਜੇ ਦੀ ਜਾਣਕਾਰੀ ਸਕੂਲ ਤੇ ਬੱਚਿਆਂ ਨੂੰ ਮਿਲੀ ਉਦੋਂ ਤੋਂ ਹੀ ਸਕੂਲ ਵਿੱਚ ਜ਼ਸ਼ਨ ਵਾਲਾ ਮਾਹੌਲ ਹੈ । ਬੱਚਿਆਂ ਦੇ ਮਾਪੇ ਤੇ ਕਬ ਮਾਸਟਰ ਜਤਿੰਦਰ ਸ਼ਰਮਾ ਜੀ ਕਾਫ਼ੀ ਪ੍ਰਸੰਨ ਚਿੱਤ ਦਿਖਾਈ ਦੇ ਰਹੇ ਹਨ । ਮੇਵਾ ਸਿੰਘ ਸਿੱਧੂ ਜਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਸਿੱਖਿਆ ਵਿਭਾਗ ਨੂੰ ਸਟੇਟ ਅਵਾਰਡੀ ਜਤਿੰਦਰ ਸ਼ਰਮਾ ਜਿਹੇ ਮਿਹਨਤੀ ਅਧਿਆਪਕ ਤੇ ਮਾਣ ਹੈ ਜੋ ਸਕੂਲ ਨੂੰ ਬੁਲੰਦੀਆਂ ਤੱਕ ਲਿਜਾਣ ਲਈ ਸ਼ਲਾਘਾਯੋਗ ਕਾਰਜ ਕਰ ਰਹੇ ਹਨ ।ਉੱਥੇ ਹੀ ਵਿਦਿਆਰਥੀਆਂ ਅੰਦਰ ਛੁਪੀਆਂ ਕਲਾਤਮਿਕ ਰੁਚੀਆਂ ਨੂੰ ਨਿਖਾਰ ਕੇ ਉਨ੍ਹਾਂ ਨੂੰ ਅੱਗੇ ਵਧਣ ਲਈ ਉਤਸਾਹਿਤ ਕਰ ਰਹੇ ਹਨ।ਮਹਿੰਦਰਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਕਿਹਾ ਕਿ ਸਕਾਊਟਿੰਗ ਦਾ ਵਿਦਿਆਰਥੀ ਜੀਵਨ ਵਿੱਚ ਬਹੁਤ ਹੀ ਮਹੱਤਵ ਹੈ।

ਇਸ ਰਾਹੀਂ ਸੰਪੂਰਨ ਵਿਅਕਤੀਤਵ ਦਾ ਵਿਕਾਸ ਸੰਭਵ ਹੈ।ਸੈਂਟਰ ਹੈੱਡ ਟੀਚਰ ਰਣਬੀਰ ਸਿੰਘ ਰਾਣਾ ਨੇ ਦੱਸਿਆ ਕਿ ਜਤਿੰਦਰ ਸ਼ਰਮਾ ਵੱਲੋਂ ਪਿਛਲੇ ਪੰਜ ਸਾਲਾਂ ਤੋਂ ਸਕੂਲ ਵਿੱਚ ਭਾਰਤ ਸਕਾਊਟਸ ਐਂਡ ਗਾਈਡਜ਼ ਤਹਿਤ ਯੂਨਿਟ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਸਕੂਲ ਦੇ ਵਿਦਿਆਰਥੀ ਸਕਾਊਟਿੰਗ ਗਤੀਵਿਧੀਆਂ ਵਿੱਚ ਲਗਾਤਾਰ ਭਾਗ ਲੈ ਰਹੇ ਹਨ। ਕਬ ਮਾਸਟਰ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਭਾਰਤ ਸਕਾਊਟਸ ਐਂਡ ਗਾਈਡਜ਼ ਦੇ ਸਟੇਟ ਆਰਗੇਨਾਈਜ਼ਰ ਕਮਿਸ਼ਨਰ ਸਕਾਊਟ ਉਂਕਾਰ ਸਿੰਘ ਅਤੇ ਸਟੇਟ ਟ੍ਰੇਨਿੰਗ ਕਮਿਸ਼ਨਰ ਸਕਾਊਟ ਹੇਮੰਤ ਕੁਮਾਰ ਦੀ ਪ੍ਰੇਰਨਾ ਸਦਕਾ ਸ਼ਿਵ ਪਾਲ ਗੋਇਲ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਮੇਵਾ ਸਿੰਘ ਸਿੱਧੂ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ,ਮਹਿੰਦਰਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ, ਇਕਬਾਲ ਸਿੰਘ ਬੁੱਟਰ ਉਪ ਜਿਲ੍ਹਾ ਸਿੱਖਿਆ ਅਫਸਰ, ਅੰਮ੍ਰਿਤਪਾਲ ਸਿੰਘ ਬਰਾੜ ਜਿਲ੍ਹਾ ਆਰਗਨਾਈਜ਼ਿੰਗ ਕਮਿਸ਼ਨਰ, ਰਣਜੀਤ ਸਿੰਘ ਬਰਾੜ ਜਿਲ੍ਹਾ ਕਬ ਇੰਚਾਰਜ,ਜਗਬੀਰ ਸਿੰਘ ਸਿੱਧੂ ਜਿਲ੍ਹਾ ਸੈਕਟਰੀ ਸਕਾਊਟਿੰਗ ਅਤੇ ਹਰਦਰਸ਼ਨ ਸਿੰਘ ਸੋਹਲ ਜਿਲ੍ਹਾ ਟਰੇਨਿੰਗ ਅਫਸਰ ਦੀ ਰਹਿਨੁਮਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਵਾਂਦਰ ਪੱਤੀ ਕੋਟਸ਼ਮੀਰ ਵਿਖੇ ਭਾਈ ਘਨੱਈਆ ਕੱਬ ਯੁਨਿਟ ਅਤੇ ਮਦਰ ਟੈਰੇਸਾ ਬੁਲਬੁਲ ਯੂਨਿਟ ਚਲਾਇਆ ਜਾ ਰਿਹਾ ਹੈ।

ਜ਼ਿਕਰਯੋਗ ਗੱਲ ਹੈ ਕਿ ਇਸ ਅਵਾਰਡ ਦੇ ਤਹਿਤ ਬੱਚਿਆਂ ਨੂੰ ਤਕਰੀਬਨ ਤਿੰਨ ਸਾਲ ਸਕਾਊਟਿੰਗ ਵਿੱਚ ਕੰਮ ਕਰਨਾ ਪੈਂਦਾ ਹੈ ।ਪੜਾਅ ਵਾਰ ਪੰਖ/ਚਰਨ ਪਾਸ ਕਰਨੇ ਪੈਂਦੇ ਹਨ ।ਨਿਪੁੰਨਤਾ ਬੈਂਜ ਵੀ ਹਾਸਿਲ ਕਰਨੇ ਪੈਂਦੇ ਹਨ ਤਦ ਜਾ ਕੇ ਕਿਧਰੇ ਇਹ ਕੌਮੀ ਪੱਧਰ ਦਾ ਸਰਟੀਫਿਕੇਟ ਨਸੀਬ ਹੁੰਦਾ ਹੈ ।ਜੋ ਕਿ ਪ੍ਰਾਇਮਰੀ ਪੱਧਰ ਤੇ ਬੱਚਿਆਂ ਦੀ ਬਹੁਤ ਵੱਡੀ ਉਪਲੱਬਧੀ ਹੁੰਦੀ ਹੈ । ਹੈੱਡ ਟੀਚਰ ਸੁਰਿੰਦਰ ਕੌਰ ਨੇ ਦੱਸਿਆ ਕਿ ਇਸ ਵਾਰ ਫਤਿਹਜੀਤ ਸਿੰਘ, ਸਹਿਜਵੀਰ ਸਿੰਘ,ਅਭਿਨੂਰ ਸਿੰਘ ,ਅਰਸ਼ਦੀਪ ਸਿੰਘ,ਮਨਿੰਦਰ ਸਿੰਘ,ਅਰਸ਼ਦੀਪ ਸਿੰਘ ਇਹ ਸਨਮਾਨ ਹਾਸਲ ਕਰਨ ਵਿੱਚ ਕਾਮਯਾਬ ਹੋਏ । ਇਸ ਮੌਕੇ ਰਣਜੀਤ ਸਿੰਘ ਮਾਨ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਨਿਰਭੈ ਸਿੰਘ ਜਿਲ੍ਹਾ ਸਹਾਇਕ ਸਮਾਰਟ ਸਕੂਲ ਕੋਆਰਡੀਨੇਟਰ, ਸੁਖਪਾਲ ਸਿੰਘ ਮੀਡੀਆ ਕੋਆਰਡੀਨੇਟਰ ,ਬਲਬੀਰ ਸਿੰਘ ਪ੍ਰਿੰਟ ਮੀਡੀਆ ਕੋਆਰਡੀਨੇਟਰ, ਹਰਤੇਜ ਸਿੰਘ ਬੀ.ਐਮ.ਟੀ ਬਲਾਕ ਬਠਿੰਡਾ , ਪਰਮਜੀਤ ਸਿੰਘ ਪੰਮਾ ਸਿੰਘ ਪ੍ਰਧਾਨ ਦਸਮੇਸ਼ ਕਲੱਬ ਕੋਟਸ਼ਮੀਰ, ਗੁਰਮਿੰਦਰ ਸਿੰਘ ਮਾਸਟਰ ਗੁਰਦੀਪ ਸਿੰਘ, ਮੈਡਮ ਸੁਮਨਪ੍ਰੀਤ ਕੌਰ,ਮੈਡਮ ਸੁਨੀਤਾ, ਬਿੰਨੀ,ਰਮਨਦੀਪ ਕੌਰ ਕਲੱਸਟਰ ਦੇ ਸਮੂਹ ਅਧਿਆਪਕਾਂ ਸਮੇਤ ਸਮੂਹ ਨਗਰ ਪੰਚਾਇਤ ਨੇ ਬੱਚਿਆਂ ਤੇ ਸਟਾਫ਼ ਨੂੰ ਵਧਾਈ ਦਿੱਤੀ ਹੈ।

 

Previous articleਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੂੰਦੜ ਦੇ 31 ਵਿਦਿਆਰਥੀਆਂ ਦੀ ਕੌਮੀ ਪੁਰਸਕਾਰਾਂ ਲਈ ਹੋਈ ਚੋਣ
Next articleਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਬੜੇ ਧੂਮਧਾਮ ਨਾਲ ਮਨਾਇਆ ਗਿਆ