HOME ਛੇ ਕਨਾਲ ਦਸ ਮਰਲੇ ਪੰਚਾਇਤੀ ਜਮੀਨ ਦਾ ਨਜਾਇਜ਼ ਕਬਜ਼ਾ ਛਡਾਇਆ 

ਛੇ ਕਨਾਲ ਦਸ ਮਰਲੇ ਪੰਚਾਇਤੀ ਜਮੀਨ ਦਾ ਨਜਾਇਜ਼ ਕਬਜ਼ਾ ਛਡਾਇਆ 

2

 ਪੰਚਾਇਤੀ ਜਮੀਨ ਤੇ ਨਜਾਇਜ਼ ਕਬਜ਼ੇ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮਾਲ ਵਿਭਾਗ  

ਕਪੂਰਥਲਾ,  (ਸਮਾਜ ਵੀਕਲੀ)   (ਕੌੜਾ )-  ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਡੀਡੀਪੀਓ ਗੁਰ ਪ੍ਰਤਾਪ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੀਡੀਪੀਓ ਗੁਰਮੀਤ ਸਿੰਘ ਕਾਹਲੋ ਦੀ ਅਗਵਾਈ ਅਤੇ ਪੰਚਾਇਤ ਅਫਸਰ ਭੁਪਿੰਦਰ ਸਿੰਘ ਮਾਲ ਵਿਭਾਗ ਪਟਵਾਰੀ,     ਗੁਰਚਰਨ ਸਿੰਘ ਅਤੇ ਕਸ਼ਮੀਰ ਸਿੰਘ ਪੰਚਾਇਤ ਸਕੱਤਰ ਦੀ ਸਾਂਝੀ ਦੇਖਰੇਖ ਹੇਠ ਅੱਜ ਸੁਲਤਾਨਪੁਰ ਲੋਧੀ ਤੋਂ ਮੁੰਡੀ ਮੋੜ ਨੂੰ ਜਾਂਦੀ ਚਾਰ ਮਾਰਗੀ ਸੜਕ ਤੇ ਸੁਲੱਖਣ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਤਲਵੰਡੀ ਚੌਧਰੀਆਂ ਪਾਸੋਂ ਛੇ ਕਨਾਲ 10 ਮਰਲੇ  ਪੰਚਾਇਤੀ ਜਮੀਨ ਦਾ ਨਜਾਇਜ਼ ਕਬਜ਼ਾ ਛੁਡਾਇਆ ਗਿਆ। ਗੌਰਤਲਬ ਹੈ ਕਿ ਸੁਲੱਖਣ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਤਲਵੰਡੀ ਚੌਧਰੀਆਂ ਦੇ ਬਣਦੀ ਸੱਤ ਕਨਾਲ ਜਮੀਨ ਪੂਰੀ ਕਰ ਦਿੱਤੀ ਗਈ ਹੈ। ਸਰਪੰਚ ਬਲਵਿੰਦਰ ਸਿੰਘ ਲੱਡੂ ਨੇ ਅੱਗੇ ਦੱਸਿਆ ਕਿ ਨਜਾਇਜ਼ ਕਬਜ਼ਾ ਛੁਡਾਉਣ ਉਪਰੰਤ 6 ਕਨਾਲ 10 ਮਰਲੇ ਜਮੀਨ ਸੁਲੱਖਣ ਸਿੰਘ ਪੁੱਤਰ ਪਾਲਾ ਸਿੰਘ ਨੂੰ ਠੇਕੇ ਤੇ ਦੇ ਦਿੱਤੀ ਹੈ ਅਤੇ ਇਸ ਠੇਕੇ ਦੀ ਰਸੀਦ ਕਸ਼ਮੀਰ ਸਿੰਘ ਪੰਚਾਇਤ ਸਕੱਤਰ ਨੇ ਕੱਟ ਦਿੱਤੀ ਹੈ। ਸਰਪੰਚ ਬਲਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਅੱਗੇ ਦੱਸਿਆ ਕਿ ਨਗਰ ਨਿਵਾਸੀਆਂ ਨੂੰ ਨਿਰਮਤਾ ਸਹਿਤ ਅਪੀਲ ਕੀਤੀ ਜਾਂਦੀ ਹੈ ਕਿ ਜਿਨਾਂ ਸੱਜਣਾਂ ਪਾਸ ਪੰਚਾਇਤੀ ਜਮੀਨ ਅਤੇ ਜਿਨਾਂ ਅਜੇ ਰਸੀਦ ਨਹੀਂ ਕਟਾਈ ਤੁਰੰਤ ਕਟਾ ਲੈਣ ਅਗਰ ਕੋਈ ਸੱਜਣ ਕੁਤਾਹੀ ਕਰਦਾ ਹੈ ਤਾਂ ਮਾਲ ਵਿਭਾਗ ਉਸ ਪਾਸੋਂ ਗ੍ਰਾਮ ਪੰਚਾਇਤ ਦੀ ਸਲਾਹ ਨਾਲ ਜਮੀਨ ਤੇ ਨਜਾਇਜ਼ ਕੀਤਾ ਕਬਜ਼ਾ ਛੁਡਾ ਸਕਦਾ ਹੈ। ਇਸ ਮੌਕੇ ਤੇ ਸਰਪੰਚ ਬਲਵਿੰਦਰ ਸਿੰਘ ਲੱਡੂ, ਜਸਕੰਵਲ ਸਿੰਘ ਬਲਾਕ ਪ੍ਰਧਾਨ ਆਪ, ਭੁਪਿੰਦਰ ਸਿੰਘ ਪੰਚਾਇਤ ਅਫਸਰ ਗੁਰਚਰਨ ਸਿੰਘ ਪਟਵਾਰੀ, ਪੰਚਾਇਤ ਸਕੱਤਰ ਕਸ਼ਮੀਰ ਸਿੰਘ, ਸਾਬਕਾ ਮੈਂਬਰ ਮੇਜਰ ਸਿੰਘ, ਮੈਂਬਰ ਪੰਚਾਇਤ ਵੀਰਪਾਲ, ਸਰਬਜੀਤ ਸ਼ੱਬਾ, ਸੁਲੱਖਣ ਸਿੰਘ, ਰਣਜੀਤ ਸਿੰਘ ਰਾਣਾ ਨੰਡਾ, ਮਾਸਟਰ ਪਰਸਨ ਲਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article2027 ਦੀਆਂ ਪੰਜਾਬ ਵਿਧਾਨ ਸਭਾ ਚੌਣਾਂ ਚ ਬਸਪਾ ਦੀ ਸਰਕਾਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ- ਬਸਪਾ ਆਗੂ
Next articleਹਿਪ-ਹਾਪ ਦੇ ਆਗੂ ਆਫ਼ਰੀਕਾ ਬੰਬਾਟਾ ਦਾ 68 ਸਾਲ ਦੀ ਉਮਰ ਵਿੱਚ ਦੇਹਾਂਤ