(ਸਮਾਜ ਵੀਕਲੀ)
ਧਰਨੇ ‘ਤੇ ਧਰਨੇ ਠਾਹ ਧਰਨੇ ।
ਕਦੇ ਉਹ ਧਰਨੇ ਕਦੇ ਆਹ ਧਰਨੇ।
ਹੁਣ ਚੁਭਦੇ ਧਰਨੇ ਉਹਨਾਂ ਨੂੰ,
ਜਿੰਨ੍ਹਾਂ ਦੀ ਜਨਮ-ਜਗ੍ਹਾ ਧਰਨੇ।
ਜੋ ਕੁੱਝ ਬੰਦਿਆਂ ਦੇ ਮਿਲਣ ਸਾਰ,
ਸੀ ਮਿੰਟ ਚ ਦਿੰਦੇ ਲਾ ਧਰਨੇ।
ਪ੍ਰਚਾਰ ਦੇ ਕੇਂਦਰ ਬਿੰਦੂ ਸਨ
ਕਿ “ਲਿਆਵਣਗੇ ਬਦਲਾਅ ਧਰਨੇ।
ਜਦ ਰਾਜਸੱਤਾ ਵਿੱਚ ਆਏ ਅਸੀ,
ਸਭ ਜਾਣਗੇ ਭੁਲ ਭੁਲਾ ਧਰਨੇ
ਕਿਉਂਕਿ ਨਾ ਕੰਮ ਕੋਈ ਰੁਕਣ ਦੇਣਾ,
ਫਿਰ ਹੋਣਗੇ ਕਿਹੜੀ ਵਜ੍ਹਾ ਧਰਨੇ ?”
ਬੱਸ ਇੱਦਾਂ ਈ ਖਿੱਚ ਕੇ ਬਹੁਤਿਆਂ ਦਾ,
ਕੁਰਸੀ ਨੇ ਗਏ ਹਥਿਆ ਧਰਨੇ।
ਹੁਣ ਕਹਿੰਦੇ ਫਿਰਦੇ ਲੋਕਾਂ ਨੂੰ,
ਵਿਹਲਿਆਂ ਦਾ ਸ਼ੁਗਲ-ਸੁਭਾਅ ਧਰਨੇ।
ਪਰ ਸਮਝ ਜਾਣ ਤਾਂ ਚੰਗਾ ਹੈ,
ਸ਼ੀਸ਼ਾ ਨੇ ਰਹੇ ਵਿਖਾ ਧਰਨੇ।
ਰੋਮੀਆਂ ਘੜਾਮੇਂ ਵਾਲ਼ਿਆ ਵੇ,
ਇਸ ਗੱਲ ਦੇ ਹਨ ਗਵਾਹ ਧਰਨੇ।
ਲਾਹ ਕੇ ਹਾਥੀ ‘ਤੇ ਚੜ੍ਹਿਆਂ ਨੂੰ,
ਗਧਿਆਂ ‘ਤੇ ਦੇਣ ਬਿਠਾ ਧਰਨੇ।
ਰੋਮੀ ਘੜਾਮਾਂ।
9855281105 (ਵਟਸਪ ਨੰ.)