ਭੈਣ ਦੇ ਵਿਆਹ ਦੀ ਵਰੇਗੰਢ ਤੇ

(ਸਮਾਜ ਵੀਕਲੀ)

ਚੱਲ ਲਿਖੀਏ ਕੁਝ ਮੁਹੱਬਤ ਤੇ
ਅੱਖਾਂ ਚੋਂ ਲੈ ਸ਼ਰਮ ਉਧਾਰੀ
ਰੂਹਾਂ ਦਾ ਜਦੋ ਮੇਲਾ ਹੋ ਜਾਏ
ਜਿੰਦਗੀ ਲੱਗੇ ਬੜੀ ਪਿਆਰੀ

ਸਬਰਾਂ ਦੀ ਸਿਆਹੀ ਦੇ ਸੱਜਣਾ
ਡੋਕੇ ਭਰ ਭਰ ਅੱਖਰ ਪਾਵਾਂ
ਤੇਰੇ ਕਰਕੇ ਹਾਲ ਜੋ ਦਿਲ ਦਾ
ਕਵਿਤਾ ਦੇ ਵਿੱਚ ਮੜਦੀ ਜਾਵਾਂ

ਖਿਆਲਾਂ ਵਾਲੇ ਤਕਲੇ ਵਿੱਚੋਂ
ਲੱਪ ਕੁ ਲੈ ਕੇ ਤੇਰੀਆਂ ਯਾਦਾਂ
ਗੂੜੇ ਫਿੱਕੇ ਫੁੱਲਾਂ ਵਰਗੇ
ਹਰਫ਼ਾਂ ਦੀ ਮੈਂ ਮਹਿਕ ਵਰਾ ਦਾਂ

ਅੱਖਰ ਅੱਖਰ ਜੋੜ ਕੇ ਤੈਨੂੰ
ਆਖ ਸੁਣਾਵਾਂ ਸੱਜਣਾਂ ਦਿਲ ਦੀ
ਸਰਬ ਤੇਰੀ ਨੂੰ ਸਿਵਾ ਤੇਰੇ ਹੁਣ
ਕਿਤੇ ਹੋਰ ਨਾ ਢੋਈ ਮਿਲਦੀ!!

ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਹ ਰਾਜੇ ਨੇ, ਇਹ ਰਾਜੇ ਨੇ…
Next article16ਅਪ੍ਰੈਲ ਨੂੰ ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ ਵਿਖ਼ੇ ਵਿਸ਼ਾਖੀ ਮੇਲਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਵੇਗਾ :- ਸ਼ਿੰਦਰ ਸਮਰਾ