ਇਹ ਰਾਜੇ ਨੇ, ਇਹ ਰਾਜੇ ਨੇ…

ਸੁਖਦੇਵ ਸਿੰਘ ਸਿੱਧੂ

(ਸਮਾਜ ਵੀਕਲੀ)

ਲੋਕਾਂ ਉੱਤੇ ਐ ਕੇਹੀ ਦਮਨੀ ਹਕੂਮਤ ਚਲਾਉਦੇ,ਇਹ ਰਾਜੇ ਨੇ !
ਮੰਗਾਂ ਨੂੰ ਥਿੜਕਾਅ,ਭੁਲਾ ਕੀ ਚੱਕਰ ਘੁੰਮਾਉਦੇ,ਇਹ ਰਾਜੇ ਨੇ !

ਆਮ ਲੋਕਾਂ ਦੀਆਂ ਕੀਮਤੀ ਜਿੰਦਗੀਆਂ ਨੂੰ ਸ਼ਰੇ ਡੁਬੋਦੇ ਰਹਿਣਾ,
ਭਿਆਨਕੀ ਦਹਿਸ਼ਤ ਭਰਿਆ ਮਾਹੌਲ ਬਣਾਉਂਦੇ,ਇਹ ਰਾਜੇ ਨੇ ।

ਮਾਨਵੀ-ਫਰਜ਼ਾਂ ਤੋਂ ਭੱਜਕੇ ਹੰਕਾਰੀ ਰੂਪ ਬਣ ਜਾਣਾ ਜਿੱਤਦਿਆਂ,
ਲੰਬੇ ਚੌੜੇ ਲਾਰਿਆਂ ਦੇ ਵਿੱਚ ਲਿਆ ਫਸਾਉਂਦੇ,ਇਹ ਰਾਜੇ ਨੇ।

ਬੇਰੁਜ਼ਗਾਰੀ ਵਾਲਾ ਪਹਾੜ ਬਣ ਕਿੱਡਾ ਵੱਡਾ ਅੰਬਰ ਛੂਹਣ ਡਿਹਾ,
ਮੁਲਕ ਦੇ ਭਵਿੱਖ ਨੂੰ ਮਿੱਟੀ ਦੇ ਵਿੱਚ ਮਿਲਾਉਂਦੇ,ਇਹ ਰਾਜੇ ਨੇ ।

ਵਿਦਿਆ ਦੀਆਂ ਡਿਗਰੀਆਂ ਆਜ਼ਾਦ ਮੁਲਕ ਵਿੱਚ ਬੇਬੱਸ ਨੇ,
ਮਹਿਕਮੇ,ਜਾਮੀਨਾਂ ਨਿੱਜੀਕਰਣ ਦੇ ਰਾਹੇ ਪਾਉਂਦੇ, ਇਹ ਰਾਜੇ ਨੇ ।

ਸਾਨੂੰ ਇਹ ਕਹਿਣਾ ਕਿ ‘ ਉੱਪਰ ਵਾਲੇ ‘ ਦੇ ਉੱਤੇ ਭਰੋਸਾ ਜਰੂਰੀ ਹੈ,
ਕਦੇ ਧਰਮਾਂ ਮਜਹਬਾਂ ਦੇ ਵੀ ਬਸਤਰ ਪੁਵਾਉਂਦੇ,ਇਹ ਰਾਜੇ ਨੇ।

ਧੱਕੇਸ਼ਾਹੀ ਦਮਨ ਖਿਲਾਫ਼ ਜੇ ਕੋਈ ਚਾਨਣਾ ਦੇ ਦੀਵੇ ਜਗਾਉਂਦੈ,
ਉਹਦੇ ਏਦਾਂ ਨਾ ਰੁਕਣ ਤੇ ਜੇਲ੍ਹ ਵਿੱਚ ਸੁਟਾਉਂਦੇ ,ਇਹ ਰਾਜੇ ਨੇ ।

ਢਿੱਡ ਅੰਦਰ ਤੁੰਨ ਤੁੰਨਕੇ ਬਿਆਨਾਂ ਫਰੇਬਾਂ ਨੂੰ ਰੋਜ ਭਰ ਲੈਣਾ,
ਘਟੀਆ ਬੱਦੂ ਸੰਸਕਾਰਾਂ ਵਿੱਚ ਲਿਆ ਫਸਾਉਂਦੇ,ਇਹ ਰਾਜੇ ਨੇ ।

ਵਿਕਾਊ ਲੋਭੀ ਮੀਡੀਆ ਅੱਡੀ ਚੋਟੀ ਵਿੱਚ ਗੁਣਗਾਨ ਕਰਦੈ
ਪੀਲੇ ਅੱਖਰਾਂ ਦੇ ਵਿੱਚ ਖੂਬ ਸਿਫਤਾਂ ਕਰਵਾਉਂਦੇ,ਇਹ ਰਾਜੇ ਨੇ ।

ਹਰ ਬੁਰਿਆਈ ਵਾਲਾ ਨਵਾਂ ਏਜੰਡਾ ਆ ਜਾਂਦੈ ਜਦ ਮਨ ਕਰਦੈ,
ਕਿਹੜੀਆਂ ‘ ਪ੍ਰਾਪਤੀਆਂ ‘ ‘ਲੈ ਗਤੀਸ਼ੀਲ ਬਣ ਆਉਂਦੇ,ਇਹ ਰਾਜੇ ਨੇ ।

ਹੁਣ ਤਾਂ ਨਿਆਂ-ਪ੍ਰਣਾਲੀ ਦੀ ਗਰਦਨ ਨੂੰ ਵੀ ਜਕੜ ਘੁੱਟ ਰਹੀ,
ਸੰਵਿਧਾਨਕ ਕਾਨੂੰਨ ਟਪਾਕੇ ਫੈਸਲੇ ਲੈਣਾ ਚਾਹੁੰਦੇ,ਇਹ ਰਾਜੇ ਨੇ ।

ਸਚਾਈ ਵਾਲਾ ਜੱਜ ਤਸੀਹੇ ਭੁਗਤਣ ਲਈ ਪੂਰਾ ਤਿਆਰ ਰਹੇ,
ਞਿਕਾਊ ਹੁਕਮਾਂ ਨੂੰ ਮਲਾਈ ਵਾਲੇ ਭਾਂਡੇ ਤੇ ਡਾਹੁੰਦੇ,ਇਹ ਰਾਜੇ ਨੇ ।

ਏਦਾਂ ਇਤਿਹਾਸ ‘ਚ ਸਦਾ ਨਹੀਂ ਚੱਲ ਸਕਿਆ,ਜੁਲਮ ਹਰਿਆ ਹੈ,
ਪਰ ਆਪਣੇ ਹੱਥੀਂ ਆਪਣਾ ਹੀ ਅੰਤ ਆਏ ਕਰਾਉਂਦੇ,ਇਹ ਰਾਜੇ ਨੇ ।

ਸੁਖਦੇਵ ਸਿੱਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨੁੱਖ ਲਈ ਗਿਆਨ ਕਿੰਨਾ ਕੁ ਜ਼ਰੂਰੀ
Next articleਭੈਣ ਦੇ ਵਿਆਹ ਦੀ ਵਰੇਗੰਢ ਤੇ