16ਅਪ੍ਰੈਲ ਨੂੰ ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ ਵਿਖ਼ੇ ਵਿਸ਼ਾਖੀ ਮੇਲਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਵੇਗਾ :- ਸ਼ਿੰਦਰ ਸਮਰਾ

ਮੇਲੇ ਦੌਰਾਨ ਪੰਜਾਬੀ ਗਾਇਕ ਰਣਜੀਤ ਬਾਵਾ ਅਤੇ ਐਕਰ ਸਤਿੰਦਰ ਸੱਤੀ ਦਾ ਖੁੱਲਾ ਅਖਾੜਾ ਚੱਲੇਗਾ

ਨਿਊਜ਼ੀਲੈਂਡ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ ਵਿਖ਼ੇ ਵਿਸ਼ਾਖੀ ਮੇਲਾ 16ਅਪ੍ਰੈਲ ਦਿਨ ਐਤਵਾਰ ਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਮੇਲੇ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼ਿੰਦਰ ਸਮਰਾ ਦੁਵਾਰਾ ਆਖਿਆ ਹੈ ਕਿ ਸ਼ਹਿਰ ਟੌਰੰਗਾ ਵਿਖ਼ੇ ਵਿਸ਼ਾਖੀ ਮੇਲਾ 16ਅਪ੍ਰੈਲ ਦਿਨ ਐਤਵਾਰ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਵੇਗਾ। ਮੇਲੇ ਦੌਰਾਨ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਖੁੱਲਾ ਅਖਾੜਾ ਚੱਲੇਗਾ ਅਤੇ ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਐਕਰ ਸਤਿੰਦਰ ਸੱਤੀ ਕਰਨਗੇ।ਮੇਲੇ ਵਾਰੇ ਕਿਸੇ ਵੀ ਜਾਣਕਾਰੀ ਲਈ ਭੁਪਿੰਦਰ ਪਾਸਲਾਂ,ਹਰਜੀਤ ਰਾਏ, ਸ਼ਿੰਦਰ ਸਮਰਾ ਅਤੇ ਮਨਜਿੰਦਰ ਸਹੋਤਾ ਨਾਲ ਸੰਪਰਕ ਕਰ ਸਕਦੇ ਹੋ। ਪ੍ਰਬੰਧਕਾ ਵਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਵਿਸ਼ਾਖੀ ਮੇਲਾ ਵੇਖਣ ਲਈ 16 ਅਪ੍ਰੈਲ ਨੂੰ ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ ਵਿਖ਼ੇ ਪਹੁੰਚ ਕੇ ਮੇਲੇ ਦੀ ਰੌਣਕ ਵਧਾਓ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭੈਣ ਦੇ ਵਿਆਹ ਦੀ ਵਰੇਗੰਢ ਤੇ
Next articleਆਰਟੀਫੀਸ਼ੀਅਲ ਇੰਟੈਲੀਜੈਸ ਕੀ ਹੈ?