(ਸਮਾਜ ਵੀਕਲੀ)
ਮੈਂ ਇਕ ਪੋਸਟ ਪਾਈ ਸੀ, ਜੋ ਬਹੁਤ ਸਾਰੇ ਭਾਈਆਂ ਨੂੰ ਸਮਝ ਨਹੀਂ ਆਈ । ਸਾਡੇ ਪ੍ਰਚਾਰਕ ਲਾਣੇ ਨੇ ਲੋਕਾਂ ਦਾ ਦਿਮਾਗ ਸੁੰਨ ਕਰ ਦਿੱਤਾ ਹੈ ਜਿਸ ਕਰਕੇ ਬਹੁਤਿਆਂ ਨੂੰ ਸ਼ਹੀਦੀ ਜਾਂ ਮਰਨਾ ਹੀ ਚੰਗਾ ਲੱਗਦਾ ਹੈ । ਮੈਂ ਤੁਹਾਡੇ ਸਨਮੁਖ ਕੁੱਝ ਸਵਾਲ ਰੱਖਣ ਲੱਗਾ ਹਾਂ, ਸੋਚ ਵਿਚਾਰ ਕੇ ਟਿਪਣੀ ਕਰਨੀ ।
ਕਬੀਰ ਸਾਹਿਬ ਜੀ, ਰਵਿਦਾਸ ਜੀ, ਨਾਮਦੇਵ ਜੀ ਆਦਿ ਸਾਰੇ ਭਗਤਾਂ ਵਿਚੋਂ ਕੋਈ ਸਹੀਦ ਨਹੀਂ ਹੋਇਆ । ਕੀ ਉਹਨਾਂ ਸਾਰਿਆਂ ਦਾ ਸਾਡੇ ਮਨਾਂ ਵਿਚ ਸਤਿਕਾਰ ਨਹੀਂ ਹੈ? ਜੇ ਉਹ ਚੜਦੀ ਉਮਰ ਵਿਚ ਸਹੀਦ ਹੋ ਜਾਂਦੇ ਫੇਰ ਬਾਣੀ ਲਿਖਕੇ ਸਾਡੇ ਤਕ ਪੁਚਾ ਸਕਦੇ ਸਨ?
ਗੁਰੂ ਨਾਨਕ ਜੀ ਨੇ ਬਾਬਰ ਨਾਲ ਜੰਗ ਨਹੀਂ ਲੜੀ ਸਹੀਦੀ ਨਹੀਂ ਪਾਈ । ਕੀ ਗੁਰੂ ਨਾਨਕ ਜੀ ਦਾ ਸਤਿਕਾਰ ਘਟ ਹੋ ਗਿਆ ਹੈ?
ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਸਹੀਦ ਨਹੀਂ ਹੋਏ, ਕੀ ਉਹਨਾਂ ਦਾ ਸਤਿਕਾਰ ਸਾਡੇ ਮਨਾਂ ਵਿਚੋਂ ਘਟ ਹੋ ਗਿਆ ਹੈ?
ਨਵਾਬ ਕਪੂਰ ਸਿੰਘ, ਸ; ਜੱਸਾ ਸਿੰਘ ਆਹਲੂਵਾਲੀਆ, ਮ: ਰਣਜੀਤ ਸਿੰਘ ਸਹੀਦ ਨਹੀਂ ਹੋਏ, ਕੀ ਉਹਨਾਂ ਦੀ ਸਮਾਜ ਨੂੰ ਕੋਈ ਦੇਣ ਨਹੀਂ?
ਵਰਤਮਾਨ ਸਮੇਂ ਵਿੱਚ ਪ੍ਰਚਾਰਕ ਰਾਜਸੀ ਨੇਤਾ ਜੋਸ਼ੀਲੇ ਮੁੰਡਿਆਂ ਨੂੰ ਹਵਾ ਦੇ ਕੇ ਮਰਵਾਉਦੇ ਰਹੇ, ਆਪ ਖੁਦ ਰਾਜਸੀ ਕੁਰਸੀਆਂ ਤੇ ਬੈਠ ਕੇ ਐਸ ਕਰਦੇ ਰਹੇ ।
ਡਾ:ਅੰਬੇਦਕਰ ਜੀ ਨੇ ਬਿਨਾ ਸਹੀਦ ਹੋਏ ਅਪਣੇ ਲੋਕਾਂ ਲਈ ਬਹੁਤ ਲੈ ਕੇ ਦੇ ਦਿੱਤਾ । ਗਾਂਧੀ ਤੇ ਨਹਿਰੂ ਨੇ ਸਹੀਦੀ ਨਹੀਂ ਪਾਈ ਪਰ ਦੇਸ ਦੇ ਮਾਲਕ ਬਣ ਗਏ ।
ਸਿੱਖਾਂ ਨੇ ਅੰਗਰੇਜ਼ੀ ਸਰਕਾਰ ਦੀ ਰਾਖੀ ਕਰਦਿਆਂ 83000 ਸਿਰ ਵਾਰ ਦਿਤੇ, ਮਿਲਿਆ ਕੁੱਝ ਭੀ ਨਹੀਂ ।
ਭਾਰਤ ਦੀ ਅਜਾਦੀ ਵਾਸਤੇ 80 ਪ੍ਰਤੀਸਤ ਸਿੱਖਾਂ ਨੇ ਜਾਨਾਂ ਵਾਰੀਆਂ ।ਮਿਲਿਆ ਕੀ, ਗੁਲਾਮੀ, ਅਪਮਾਨ ===ਪਿਆਰੇਓ ਸਿਰ ਨੂੰ ਮੋਢਿਆਂ ਤੇ ਟਿਕਿਆ ਰਹਿਣ ਦਿਓ, ਸਿਰ ਦੀ ਵਰਤੋਂ ਕਰਨੀ ਸਿੱਖ ਲੳ ।
ਜੇ ਮਰਨ ਨਾਲ ਕੁੱਝ ਮਿਲਦਾ ਹੁੰਦਾ ਤਾਂ ਬਕਰਿਆਂ ਦਾ ਬਕਰਸਤਾਨ ਜਰੂਰ ਬਣ ਜਾਣਾ ਸੀ ।
ਭੇਡੂਆਂ ਦਾ ਭੇਡਸਤਾਨ ਜਰੂਰ ਬਣ ਜਾਣਾ ਸੀ ।
ਕੁੱਕੜਾਂ ਦਾ ਕੁੱਕੜਸਤਾਨ ਭੀ ਜਰੂਰ ਬਣ ਜਾਣਾ ਸੀ ।
ਵਲੋਂ ÷ ਇੰਦਰ ਸਿੰਘ ਘੱਗਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly