ਸਿਰਸਾ : ਜ਼ਹਿਰੀਲੀ ਗੈਸ ਚੜ੍ਹਣ ਕਾਰਨ ਇਕ ਮਜ਼ਦੂਰ ਦੀ ਮੌਤ, ਚਾਰ ਬੇਹੋਸ਼

ਸਿਰਸਾ (ਸਮਾਜ ਵੀਕਲੀ): ਇਥੇ ਪਿੰਡ ਸਲਾਰਪੁਰ ਨੇੜਲੀ ਇਕ ਫਰਟੀਲਾਈਜ਼ਰ ਫੈਕਟਰੀ ਵਿੱਚ ਗੈਸ ਟੈਂਕ ਦੀ ਸਫਾਈ ਕਰਦੇ ਸਮੇਂ ਜ਼ਹਿਰੀਲੀ ਗੈਸ ਚੜ੍ਹਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਚਾਰ ਹੋਰ ਬੇਹੋਸ਼ ਹੋ ਗਏ। ਬੇਹੋਸ਼ ਹੋਏ ਮਜ਼ਦੂਰਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਮਜ਼ਦੂਰ ਦੀ ਪਛਾਣ ਜੱਗਾ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਚੰਡੀਖੇੜਾ ਵਜੋਂ ਹੋਈ ਹੈ। ਬੇਹੋਸ਼ ਹੋਏ ਮਜ਼ਦੂਰਾਂ ਦੇ ਨਾਂ ਰਮੇਸ਼, ਸੁਭਮ, ਰਾਣਾ ਤੇ ਰੋਹਿਤ ਹਨ। ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਕੋਟਕਪੂਰਾ ਗੋਲੀ ਕਾਂਡ: ਪੰਜ ਪੁਲੀਸ ਅਧਿਕਾਰੀਆਂ ਤੋਂ ਪੁੱਛ ਪੜਤਾਲ
Next articleਅਰਜਨਟੀਨਾ ਨੂੰ 3-1 ਨਾਲ ਹਰਾ ਕੇ ਭਾਰਤ ਕੁਆਰਟਰ ਫਾਈਨਲ ’ਚ