ਅਰਜਨਟੀਨਾ ਨੂੰ 3-1 ਨਾਲ ਹਰਾ ਕੇ ਭਾਰਤ ਕੁਆਰਟਰ ਫਾਈਨਲ ’ਚ

ਟੋਕੀਓ (ਸਮਾਜ ਵੀਕਲੀ): ਟੋਕੀਓ ਉਲੰਪਿਕ ਖੇਡਾਂ ਵਿਚ ਭਾਰਤੀ ਪੁਰਸ਼ਾਂ ਦੀ ਹਾਕੀ ਅੱਜ ਖੇਡੇ ਗਏ ਇੱਕ ਮਹੱਤਵਪੂਰਨ ਮੈਚ ਵਿਚ ਰੀਓ ਓਲੰਪਿਕਸ ਚੈਂਪੀਅਨ ਅਰਜਨਟੀਨਾ ਦੀ ਟੀਮ ਨੂੰ 3-1 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ। ਭਾਰਤੀ ਟੀਮ ਦੀ ਇਹ ਤੀਜੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਨੇ ਨਿਊਜ਼ੀਲੈਂਡ ਅਤੇ ਸਪੇਨ ਨੂੰ ਹਰਾਇਆ ਸੀ ਅਤੇ ਭਾਰਤ ਆਸਟਰੇਲੀਆ ਤੋਂ ਹਾਰ ਗਿਆ ਸੀ। ਅੱਜ ਦੀ ਇਸ ਜਿੱਤ ਨਾਲ ਭਾਰਤ ਨੇ ਅਖੀਰਲੇ 8 ਵਿਚ ਆਪਣਾ ਨਾਂ ਦਰਜ ਕਰ ਲਿਆ ਹੈ।

ਭਾਰਤ ਲਈ ਵਰੁਣ ਕੁਮਾਰ ਨੇ 43ਵੇਂ, ਵਿਵੇਕ ਸਾਗਰ ਪ੍ਰਸਾਦ ਨੇ 58ਵੇਂ ਅਤੇ ਹਰਮਨਪ੍ਰੀਤ ਸਿੰਘ ਨੇ 59ਵੇਂ ਮਿੰਟ ਵਿੱਚ ਗੋਲ ਕੀਤੇ। ਅਰਜਨਟੀਨਾ ਨੇ ਮਾਈਕੋ ਕੇਸੇਲਾ ਦੇ 48ਵੇਂ ਮਿੰਟ ਵਿੱਚ ਗੋਲ ਨਾਲ ਮੈਚ ਬਰਾਬਰੀ ’ਤੇ ਸੀ ਤੇ 58ਵੇਂ ਮਿੰਟ ਵਿੱਚ ਬਰਾਬਰ ਰਿਹਾ। ਇਸ ਤੋਂ ਬਾਅਦ ਭਾਰਤ ਨੇ ਦੋ ਮਿੰਟ ਦੇ ਸਮੇਂ ਵਿਚ ਦੋ ਗੋਲ ਕਰ ਕੇ ਇਹ ਸਾਬਤ ਕਰ ਦਿੱਤਾ ਕਿ ਇਹ ਟੀਮ ਅਹਿਮ ਪਲਾਂ ਵਿਚ ਦਬਾਅ ਅੱਗੇ ਗੋਡੇ ਟੇਕਣ ਵਾਲੀ ਨਹੀਂ। ਪੂਲ ‘ਏ’ ਵਿਚ ਆਸਟਰੇਲੀਆ ਤੋਂ ਬਾਅਦ ਭਾਰਤ ਦੂਜੇ ਨੰਬਰ ‘ਤੇ ਹੈ। ਭਾਰਤ ਨੂੰ ਹੁਣ ਆਖਰੀ ਪੂਲ ਮੈਚ ਵਿੱਚ 30 ਜੁਲਾਈ ਨੂੰ ਮੇਜ਼ਬਾਨ ਜਾਪਾਨ ਨਾਲ ਖੇਡਣਾ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

Previous articleਸਿਰਸਾ : ਜ਼ਹਿਰੀਲੀ ਗੈਸ ਚੜ੍ਹਣ ਕਾਰਨ ਇਕ ਮਜ਼ਦੂਰ ਦੀ ਮੌਤ, ਚਾਰ ਬੇਹੋਸ਼
Next articleਸਿੰਧੂ ਓਲੰਪਿਕਸ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ