ਮੰਨੂ ਸਿਮਰਤੀ ਔਰਤ ਵਿਰੋਧੀ ਤੇ ਵੰਡੀਆਂ ਪਾਉਣ ਵਾਲਾ ਗ੍ਰੰਥ।
ਸੰਗਰੂਰ (ਸਮਾਜ ਵੀਕਲੀ) ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜਿਲ੍ਹਾ ਇਕਾਈ ਸੰਗਰੂਰ ਦੀ ਕਾਰਜਕਾਰਨੀ ਦੀ ਹੋਈ ਮੀਟਿੰਗ ਵਿੱਚ ਬੀਜੇਪੀ ਵੱਲੋਂ ਐੱਸ ਆਈ ਆਰ ਦੇ ਬਹਾਨੇ ਹੇਠ ਦੇਸ਼ ਦੇ ਨਾਗਰਿਕਾਂ ਦੀਆਂ ਵੋਟਾਂ ਕੱਟ ਕੇ ਦੇਸ਼ ਦੇ ਗੈਰ ਬੀਜੇਪੀ ਵਾਲੇ ਸੂਬਿਆਂ ਵਿਚ ਆਪਣਾ ਗ਼ਲਬਾ ਬਣਾਉਣ ਲਈ ਲੋਕਾਂ ਉਪਰ ਸਿੱਧਾ ਹਮਲਾ ਕਰਾਰ ਦਿੱਤਾ ਹੈ ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਭਾ ਇਕਾਈ ਸੰਗਰੂਰ ਦੇ ਪ੍ਰਧਾਨ ਜਗਜੀਤ ਭੂਟਾਲ, ਮਾਸਟਰ ਕੁਲਦੀਪ ਸਿੰਘ, ਵਿੱਤ ਸਕੱਤਰ ਮਨਧੀਰ ਰਾਜੋਮਾਜਰਾ, ਸੂਬਾ ਕਮੇਟੀ ਮੈਂਬਰ ਵਿਸਾਖਾ ਸਿੰਘ,ਮੀਤ ਪ੍ਰਧਾਨ ਬਸ਼ੇਸ਼ਰ ਰਾਮ, ਸਹਾਇਕ ਸਕੱਤਰ ਕੁਲਵਿੰਦਰ ਬੰਟੀ ਅਤੇ ਪ੍ਰੈੱਸ ਸਕੱਤਰ ਜੁਝਾਰ ਲੌਂਗੋਵਾਲ ਨੇ ਕਿਹਾ ਹੈ ਕਿ ਮੌਜੂਦਾ ਕੇਂਦਰ ਸਰਕਾਰ ਵੱਲੋਂ ਲੋਕਾਂ ਦੀ ਨਾਗਰਿਕਤਾ ਦਾ ਅਧਾਰ ਜਾਣਨ ਲਈ ਸ਼ੁਰੂ ਕੀਤੇ ਸਰਵੇ ਬਾਰੇ ਪਾਏ ਗਏ ਭਰਮਾਂ ਬਾਰੇ ਦੱਸਦਿਆਂ ਸਰਕਾਰ ਤੋਂ ਸਵਾਲ ਪੁੱਛਣ ਦੇ ਅਧਿਕਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇੰਨਾ ਆਗੂਆਂ ਨੇ ਸਰਕਾਰ ਤੇ ਸਵਾਲ ਕਰਕੇ ਇਹ ਪੁਛਿਆ ਲੋਕਾਂ ਦੀ ਨਾਗਰਿਕਤਾ ਦਾ ਸਬੂਤ ਜਾਨਣ ਤੋਂ ਪਹਿਲਾਂ ਸਰਕਾਰ ਆਪਣੀ ਨਾਗਰਿਕਤਾ ਬਾਰੇ ਸਪਸ਼ਟ ਕਰੇ। ਆਗੂਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਚੀਫ ਜਸਟਿਸ ਸੁਪਰੀਮ ਕੋਰਟ ਤੋਂ ਇਹ ਸਵਾਲ ਪੁੱਛਿਆ ਕਿ ਤੁਸੀਂ ਪਹਿਲਾਂ ਦੱਸੋ ਕਿ ਤੁਹਾਨੂੰ ਕਿਸ ਆਧਾਰ ਤੇ ਭਾਰਤ ਦੀ ਨਾਗਰਿਕਤਾ ਹਾਸਲ ਹੈ?ਤਾ ਕੇ ਦੇਸ਼ ਦੇ ਲੋਕ ਉਸ ਮਿਸਾਲ ਨੂੰ ਲਾਗੂ ਕਰਕੇ ਚਿੰਤਾ ਮੁਕਤ ਹੋ ਸਕਣ।ਜੇਕਰ ਵੋਟਰ ਕਾਰਡ, ਆਧਾਰ ਕਾਰਡ , ਪਾਸਪੋਰਟ ਆਦਿ ਕੋਈ ਵੀ ਨਾਗਰਿਕਤਾ ਦਾ ਸਬੂਤ ਨਹੀਂ ਤਾਂ ਉਪਰੋਕਤ ਅਧਿਕਾਰੀ ਹੋਰ ਕਿਹੜੇ ਪ੍ਰਮਾਣਿਤ ਅਧਾਰ ਅਨੁਸਾਰ ਦੇਸ਼ ਦੇ ਪਹਿਲੇ ਦਰਜੇ ਦੇ ਨਾਗਰਿਕ ਅਖਵਾਉਂਦੇ ਹਨ। ਮੀਟਿੰਗ ਵਿਚ ਐਨਸੀਆਰਟੀ ਵੱਲੋਂ ਸਮਾਜਿਕ ਵਿਗਿਆਨ ਦੀ ਨਵੀਂ ਪੁਸਤਕ ਵਿਚ ਮਨੂੰ ਸਮ੍ਰਿਤੀ ਦੇ ਸਲੋਕ ਦਰਜਾ ਕਰਨਾ ਤੇ ਇਸ ਦੀ ਕਥਿਤ ਤੌਰ ਤੇ ਗਲਤ ਅਤੇ ਝੂਠੀ ਵਿਆਖਿਆ ਕਰਨ ਦੇ ਫ਼ੈਸਲੇ ਦਾ ਵਿਰੋਧ ਕੀਤਾ ਤੇ ਇਸ ਵਿਰੁੱਧ ਮਤਾ ਪਾਇਆ। ਆਗੂਆਂ ਨੇ ਦੱਸਿਆ ਕਿ ਮੰਨੂੰ ਸਿਮਰਤੀ ਅਜਿਹਾ ਗ੍ਰੰਥ ਹੈ ਜਿਸ ਵਿਚ ਵਰਣ ਵੰਡ ਤਹਿਤ ਸਮਾਜ ਅੰਦਰ ਜਾਤ ਪਾਤ ਦੇ ਭੇਦ ਭਾਵ ਦੇ ਨਾਲ ਨਾਲ ਔਰਤ ਵਿਰੋਧੀ ਮਾਨਸਿਕਤਾ ਦਾ ਪ੍ਰਚਾਰ ਕੀਤਾ ਗਿਆ ਹੈ ਮੀਟਿੰਗ ਵਿਚ ਉਪਰੋਕਤ ਤੋਂ ਇਲਾਵਾ ਕਾਰਜਕਾਰੀ ਮੈਂਬਰ ਡਾ ਕਿਰਨਪਾਲ ਕੌਰ, ਡਾ ਹਰਪ੍ਰੀਤ ਕੌਰ, ਮਾਸਟਰ ਵਿਸ਼ਵਕਾਤ, ਹਰਗੋਬਿੰਦ ਸਿੰਘ ਹਾਜ਼ਰ ਸਨ।
ਵੱਲੋਂ
ਜਗਜੀਤ ਭੂਟਾਲ ਪ੍ਰਧਾਨ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





