HOME ਸਤਨਾਮ ਜਲਾਲਪੁਰ ਨੇ ਮਾਲੇਵਾਲ ਕੋਹਲੀ’ਚ ਪੇਸ਼ ਕੀਤਾ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ...

ਸਤਨਾਮ ਜਲਾਲਪੁਰ ਨੇ ਮਾਲੇਵਾਲ ਕੋਹਲੀ’ਚ ਪੇਸ਼ ਕੀਤਾ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਰਿਪੋਰਟ ਕਾਰਡl

1
ਬਲਾਚੌਰ,  (ਸਮਾਜ ਵੀਕਲੀ)   ( ਜਤਿੰਦਰ ਪਾਲ ਸਿੰਘ ਕਲੇਰ ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਜਨ-ਕਲਿਆਣਕਾਰੀ ਨੀਤੀਆਂ ਅਤੇ ਇਤਿਹਾਸਕ ਵਿਕਾਸ ਕਾਰਜਾਂ ਨੂੰ ਹਲਕੇ ਦੇ ਹਰ ਘਰ ਤੱਕ ਪਹੁੰਚਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਬਲਾਚੌਰ ਹਲਕੇ ਵਿੱਚ ਸਿਆਸੀ ਸਰਗਰਮੀਆਂ ਸਿਖਰ ‘ਤੇ ਪਹੁੰਚ ਗਈਆਂ ਹਨ। ਇਸੇ ਕੜੀ ਤਹਿਤ ਸਾਬਕਾ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ ਵੱਲੋਂ ਅਰੰਭੀ ਗਈ ਲੋਕ-ਸੰਪਰਕ ਮੁਹਿੰਮ ਨੂੰ ਉਸ ਸਮੇਂ ਹੋਰ ਬਲ ਮਿਲਿਆ, ਜਦੋਂ ਪਿੰਡ  ਮਾਲੇਵਾਲ ਕੋਹਲੀ ਵਿਖੇ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਇਲਾਕਾ ਨਿਵਾਸੀਆਂ ਦਾ ਇੱਕ ਬਹੁਤ ਵੱਡਾ ਇਕੱਠ ਅਤੇ ਬੇਮਿਸਾਲ ਉਤਸ਼ਾਹ ਦੇਖਣ ਨੂੰ ਮਿਲਿਆ।​ਪੰਜਾਬ ਸਰਕਾਰ ਦੀਆਂ ਇਤਿਹਾਸਕ ਪ੍ਰਾਪਤੀਆਂ ਦਾ ਕੀਤਾ ਜ਼ਿਕਰ​ ਮੀਟਿੰਗ ਦੌਰਾਨ ਜਨ-ਸਮੂਹ ਨੂੰ ਸੰਬੋਧਨ ਕਰਦਿਆਂ ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਆਮ ਲੋਕਾਂ ਦੀ ਆਪਣੀ ਸਰਕਾਰ ਹੈ, ਜਿਸ ਨੇ ਆਪਣੇ ਛੋਟੇ ਜਿਹੇ ਕਾਰਜਕਾਲ ਵਿੱਚ ਵਾਅਦਿਆਂ ਨੂੰ ਹਕੀਕਤ ਵਿੱਚ ਬਦਲਿਆ ਹੈ। ਉਨ੍ਹਾਂ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਦੱਸਿਆ ਕਿ 90 ਫੀਸਦੀ ਤੋਂ ਵਧੇਰੇ ਪਰਿਵਾਰਾਂ ਦਾ ਬਿੱਲ ‘ਜ਼ੀਰੋ’ ਆ ਰਿਹਾ ਹੈ।18 ਸਾਲ ਤੋਂ ਵੱਧ ਉਮਰ ਦੀਆਂ ਐਸ.ਸੀ. ਵਰਗ ਦੀਆਂ ਔਰਤਾਂ ਨੂੰ 1500 ਰੁਪਏ ਅਤੇ ਜਨਰਲ ਵਰਗ ਦੀਆਂ ਬੀਬੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾ ਰਹੇ ਹਨ।ਮੈਰਿਟ ਆਧਾਰ ‘ਤੇ ਹਜ਼ਾਰਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਅਤੇ ਸਕੂਲਾਂ ਨੂੰ ‘ਸਕੂਲ ਆਫ਼ ਐਮੀਨੈਂਸ’ ਵਜੋਂ ਵਿਕਸਤ ਕੀਤਾ ਗਿਆ ਹੈ’ਆਮ ਆਦਮੀ ਕਲੀਨਿਕ’ ਗਰੀਬਾਂ ਲਈ ਸੰਜੀਵਨੀ ਬਣੇ ਹਨ ਅਤੇ ਕੰਢੀ ਏਰੀਏ ਲਈ ‘ਲਿਫਟ ਇਰੀਗੇਸ਼ਨ ਸਕੀਮ’ ਰਾਹੀਂ ਨਹਿਰੀ ਪਾਣੀ ਪਹੁੰਚਾਇਆ ਗਿਆ ਹੈ।’ਤੀਰਥ ਯਾਤਰਾ ਸਕੀਮ’ ਤਹਿਤ 50 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਮੁਫ਼ਤ ਯਾਤਰਾ, ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਅਤੇ ‘ਨਸ਼ਿਆਂ ਵਿਰੁੱਧ ਯੁੱਧ’ ਰਾਹੀਂ ਤਸਕਰਾਂ ‘ਤੇ ਨਕੇਲ ਕੱਸੀ ਗਈ ਹੈ। ​ਚੇਅਰਮੈਨ ਜਲਾਲਪੁਰ ਨੇ ਕਿਹਾ ਕਿ ਇਨ੍ਹਾਂ ਮੀਟਿੰਗਾਂ ਦਾ ਅਸਲ ਮਕਸਦ ਬਲਾਚੌਰ ਦੇ ਹਰੇਕ ਨਾਗਰਿਕ ਨਾਲ ਸਿੱਧਾ ਨਾਤਾ ਜੋੜਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਦੂਜੀ ਵਾਰ ਸਰਕਾਰ ਬਣਾਵੇਗੀ।​ਪਿੰਡ ਮਾਲੇਵਾਲ ਕੋਹਲੀ ਵਿਖੇ ਪਹੁੰਚਣ ‘ਤੇ ਸਾਬਕਾ ਚੇਅਰਮੈਨ ਦਾ ਭਰਵਾਂ ਸਵਾਗਤ ਕੀਤਾ ਗਿਆ। ਪਿੰਡ ਦੇ ਮੋਹਤਬਰਾਂ ਨੇ ਵਿਕਾਸ ਕਾਰਜਾਂ ‘ਤੇ ਤਸੱਲੀ ਪ੍ਰਗਟਾਉਂਦਿਆਂ ਸਰਕਾਰ ਦਾ ਡਟ ਕੇ ਸਮਰਥਨ ਕਰਨ ਦਾ ਵਿਸ਼ਵਾਸ ਦਿਵਾਇਆ।​ਇਸ ਮੌਕੇ ਸਰਪੰਚ ਰਵਿੰਦਰ ਕੁਮਾਰ, ਮਦਨ ਲਾਲ ਕਸਾਣਾ, ਸਿਕੰਦਰ ਲਾਲ, ਧਰਮ ਚੰਦ, ਜੀਤਪਾਲ, ਭੋਲਾ ਰਾਮ, ਅਮਰਜੀਤ ਚੇਚੀ, ਪ੍ਰੇਮ ਚੰਦ ਕਸਾਣਾ, ਮਹਿੰਦਰ ਪਾਲ, ਦਵਿੰਦਰ ਕਸਾਣਾ, ਗੋਗਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਨੌਜਵਾਨ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਇੱਕ ਮਹੀਨਾ ਪਹਿਲਾ ਗੁੰਮ ਹੋਈ ਔਰਤ ਹਠੂਰ ਪੁਲਿਸ ਨੇ ਵਾਰਸਾ ਹਵਾਲੇ ਕਰ ਦਿੱਤਾ