” ਸਰ ਜੀ ! ਹੁਣ ਸਭ ਕੁੱਝ ਉਲਟਾ – ਪੁਲਟਾ ਹੋ ਗਿਆ… “

(ਸਮਾਜ ਵੀਕਲੀ)

ਸਕੂਲ ਵਿੱਚ ਹਫ਼ਤਾਵਾਰੀ ਬਾਲ – ਸਭਾ ਕਰਵਾਈ ਜਾ ਰਹੀ ਸੀ। ਤੀਸਰੀ ਜਮਾਤ ਦੇ ਸਾਰੇ ਬੱਚਿਆਂ ਨੇ ਆਪਣੀ ਸਮਝ ਅਤੇ ਗਿਆਨ ਮੁਤਾਬਿਕ ਕੁਝ ਨਾ ਕੁਝ ਮਨਭਾਉਂਦਾ ਸੁਣਾਇਆ। ਕਿਸੇ ਨੇ ਕਹਾਣੀ , ਕਿਸੇ ਬੱਚੇ ਨੇ ਕੋਈ ਕਵਿਤਾ , ਕਿਸੇ ਨੇ ਕੋਈ ਘਟਨਾ ਤੇ ਕਿਸੇ ਨੇ ਕੁਝ ਹੋਰ। ਇੱਕ ਬੱਚਾ ਅਜੇ ਵੀ ਚੁੱਪ ਬੈਠਾ ਸੀ। ਉਸ ਨੇ ਮੇਰੇ ਵੱਲੋਂ ਅਤੇ ਜਮਾਤ ਦੇ ਦੂਸਰੇ ਵਿਦਿਆਰਥੀਆਂ ਵੱਲੋਂ ਸੁਣਾਈਆਂ ਗੱਲਾਂ ਤੇ ਕਹਾਣੀਆਂ ਨੂੰ ਤਾਂ ਬੜੇ ਧਿਆਨ ਨਾਲ ਸੁਣਿਆ , ਪਰ ਆਪ ਕੁਝ ਨਹੀਂ ਸੁਣਾਇਆ।

ਜਦੋਂ ਮੈਂ ਉਸ ਨੂੰ ਕੁਝ ਸੁਣਾਉਣ ਲਈ ਪ੍ਰੇਰਿਤ ਕੀਤਾ ਤਾਂ ਉਸ ਨੇ ਕਿਹਾ , ” ਮੈਨੂੰ ਕੁਝ ਨਹੀਂ ਆਉਂਦਾ , ਸਰ ਜੀ। ”

ਮੇਰੇ ਕਾਫ਼ੀ ਜ਼ੋਰ ਪਾਉਣ ‘ਤੇ ਉਸ ਦੇ ਮੂੰਹੋਂ ਸ਼ਬਦ ਨਿਕਲੇ , ” ਸਰ ਜੀ ! ਹੁਣ ਸਭ ਕੁਝ ਉਲਟਾ – ਪੁਲਟਾ ਹੋ ਗਿਆ ਹੈ। ”

ਮੈਂ ਪੁੱਛਿਆ ਕਿ ਬੇਟਾ ਉਹ ਕਿਵੇਂ ? ਤਾਂ ਉਸ ਨੇ ਜਵਾਬ ਦਿੱਤਾ , ” ਸਰ ਜੀ ! ਮੈਨੂੰ ਇਹ ਗੱਲ ਸਮਝ ਲੱਗੀ ਹੈ ਕਿ ਪੁਰਾਣੇ ਸਮੇਂ ਵਿੱਚ ਬੰਦਾ ਜਾਨਵਰਾਂ , ਪੰਛੀਆਂ ਤੇ ਕੁਦਰਤ ਕੋਲੋਂ ਡਰਦਾ ਸੀ , ਪਰ ਹੁਣ ਬੰਦਾ ਇੰਨਾ ਖਤਰਨਾਕ ਬਣ ਗਿਆ ਹੈ ਕਿ ਪੰਛੀ , ਜਾਨਵਰ ਤੇ ਕੁਦਰਤ ਬੰਦੇ ਕੋਲੋਂ ਡਰਦੇ ਹਨ। ਸਰ ਜੀ ! ਹੁਣ ਸਭ ਕੁਝ ਉਲਟਾ – ਪੁਲਟਾ ਹੋ ਗਿਆ ਹੈ। ”

ਬੱਚਾ ਇਹ ਕਹਿ ਕੇ ਆਪਣੀ ਥਾਂ ‘ਤੇ ਬੈਠ ਗਿਆ। ਫਿਰ ਜਮਾਤ ਦੇ ਦੂਸਰੇ ਬੱਚਿਆਂ ਨੇ ਤਾੜੀਆਂ ਵਜਾ ਦਿੱਤੀਆਂ। ਬਾਲ – ਸਭਾ ਤਾਂ ਖ਼ਤਮ ਹੋ ਗਈ , ਪਰ ਇਸ ਬੱਚੇ ਵੱਲੋਂ ਕਹੀ ਬਹੁਤ ਵੱਡੀ ਅਤੇ ਡੂੰਘੀ ਸੋਚ ਵਾਲੀ ਗੱਲ ” ਹੁਣ ਸਭ ਕੁਝ ਉਲਟਾ – ਪੁਲਟਾ ਹੋ ਗਿਆ ਹੈ ” ਇਹ ਗੱਲ ਮੈਨੂੰ ਸੋਚਾਂ ਵਿੱਚ ਪਾ ਗਈ…

ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਦਮੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਯਤਨ ਕਰਨ – ਰਣਜੀਤ ਸਿੰਘ ਖੋਜੋਵਾਲ
Next articleਗ਼ਜ਼ਲ