(ਸਮਾਜ ਵੀਕਲੀ)
ਜਿਨ੍ਹਾਂ ਲਿਖਿਆ ਉਹਨਾਂ ਤੇ ਵਿਸ਼ਵਾਸ ਨਹੀਂ
ਆਪਾ ਨਵਾਂ ਇਤਿਹਾਸ ਰਚ ਆਵਾਂਗੇ
ਮਾਤਾ ਗੁਜਰੀ ਨੂੰ ਕੌਰ ਬਣਾ ਦਿੱਤਾ, ਮਰਦਾਨੇ ਨੂੰ ਸਿੰਘ ਸਜ਼ਾਵਾਂਗੇ
ਜੋ ਨਹੀਂ ਆਖਿਆ ਸੀ ਉਹਨਾਂ ਨੇ ਉਹ ਸਭ ਕੁਝ ਆਪਾ ਕਰਨਾ
ਕੋਈ ਆਂਚ ਨਾ ਆਵੇ ਸਿੱਖੀ ਤੇ ਕਿਸੇ ਹੋਰ ਨਾਲ ਨਹੀਂ ਖੜਨਾਂ
ਅਮ੍ਰਿਤ ਨੂੰ ਅਮ੍ਰਿਤ ਨਹੀਂ ਕਹਿਣਾ ਖੰਡੇ ਦੀ ਪਾਹੁਲ ਛਕਾਵਾਗੇ
ਮਾਤਾ ਗੁਜਰੀ ਨੂੰ ਕੌਰ ਬਣਾ ਦਿੱਤਾ ਮਰਦਾਨੇ ਨੂੰ ਸਿੰਘ ਸਜ਼ਾਵਾਂਗੇ
ਬਾਣੀ ਤੇ ਅਧਿਕਾਰ ਸਾਡਾ ਨਹੀਂ ਪੜ੍ਹਨ ਦੇਣੀ ਇਹ ਹੋਰਾਂ ਨੂੰ
ਆਪਾ ਜਿੰਨੇ ਕੱਟੜਪੰਥੀ ਆ ਰਲ ਨੱਥ ਪਾਵਾਂਗੇ ਚੋਰਾਂ ਨੂੰ
ਤਰਕ ਨਾਲ ਸਮਝਾਉਣਾ ਨਹੀਂ ਡਾਂਗਾਂ ਨਾਲ ਸਮਝਾਵਾਂਗੇ
ਮਾਤਾ ਗੁਜਰੀ ਨੂੰ ਕੌਰ ਬਣਾ ਦਿੱਤਾ ਮਰਦਾਨੇ ਨੂੰ ਸਿੰਘ ਸਜ਼ਾਵਾਂਗੇ
ਢਾਹ ਸਿੱਖੀ ਨੂੰ ਲਾਕੇ ਹੱਟਣਾ ਕਈਆ ਨੇ ਸੌਂਹ ਚੱਕੀ
ਗੁਰਮੀਤ ਡਮਾਣੇ ਵਾਲਿਆ ਹੋ ਜਾਉ ਸਾਲ ਦੇ ਵਿੱਚ ਤਰੱਕੀ
ਪ੍ਰਚਾਰ ਕਰਨ ਲਈ ਸਿੱਖੀ ਦਾ ਇੱਕ ਵੱਖਰਾ ਰਾਹ ਅਪਣਾਵਾਗੇ
ਮਾਤਾ ਗੁਜਰੀ ਨੂੰ ਕੌਰ ਬਣਾਂ ਦਿੱਤਾ ਮਰਦਾਨੇ ਨੂੰ ਸਿੰਘ ਸਜ਼ਾਵਾਂਗੇ
ਗੁਰਮੀਤ ਡੁਮਾਣਾ
ਲੋਹੀਆਂ ਖਾਸ ਜਲੰਧਰ



