HOME ਮੇਲਾ ਹਰਦੋ ਸੇਖਾਂ ਵਿੱਚ ਗਾਇਕ ਰਾਏ ਜੁਝਾਰ, ਕੁਲਵਿੰਦਰ ਕਿੰਦਾ, ਅਨੂਪ ਤੇ ਸਿੱਧਮ...

ਮੇਲਾ ਹਰਦੋ ਸੇਖਾਂ ਵਿੱਚ ਗਾਇਕ ਰਾਏ ਜੁਝਾਰ, ਕੁਲਵਿੰਦਰ ਕਿੰਦਾ, ਅਨੂਪ ਤੇ ਸਿੱਧਮ ਭੈਣਾਂ ਸਮੇਤ ਅਨੇਕਾਂ ਕਲਾਕਾਰ ਬਣਨਗੇ ਰੰਗ : ਡਾ. ਸਿੱਧਮ।

2

 * 28 ਤੇ 29 ਮਈ ਨੂੰ ਚੱਲੇਗਾ ਇਹ ਵਿਸ਼ਾਲ ਮੇਲਾ।

ਹੁਸ਼ਿਆਰਪੁਰ /ਹਰਦੋ ਸੇਖਾਂ   (ਸਮਾਜ ਵੀਕਲੀ)   (ਵਰਿੰਦਰ ਕੁਮਾਰ ਵਿੱਕੀ )– ਰਹਿਮਤਾਂ ਦਾ ਦਰਬਾਰ ਅਤੇ ਸੂਫ਼ੀ ਦਰਗਾਹ ਅਸਤਾਨਾਂ ਔਲੀਆ ਹਜ਼ਰਤ ਸ਼ਾਹ ਬਾਬਾ ਮੁੱਲਾਹ ਬਦਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਪਿੰਡ ਹਰਦੋ ਸ਼ੇਖ  ( ਸੇਖਾਂ ) ਨੇੜੇ ਸਰੀਂਹ ਸ਼ੰਕਰ (ਨੂਰਮਹਿਲ) ਜਲੰਧਰ ਵਿਖੇ  ਵਿਸ਼ਾਲ ਸਾਲਾਨਾ ਮੇਲਾ ( ਮੇਲਾ ਹਰਦੋ ਸ਼ੇਖਾਂ ਦਾ ) 28 ਤੇ 29 ਮਈ  ਨੂੰ ਦਰਬਾਰ ਦੇ ਗੱਦੀ ਨਸ਼ੀਨ ਨਿਹਾਲ ਸਿੰਘ ਮਾਹਲ ਦੀ ਯੋਗ ਰਹਿਨੁਮਾਈ ਹੇਠ ਅਥਾਹ ਸ਼ਰਧਾ ਤੇ  ਭਾਵਨਾ ਨਾਲ  ਕਰਵਾਇਆ ਜਾ ਰਿਹਾ ਹੈ।    ਮੇਲਾ ਪ੍ਰਬੰਧਕ ਤੇ ਸਿੱਧਮ ਦਵਾਖਾਨਾ ਤੇ ਆਸਟਰੋ ਰਿਸਰਚ ਸੈਂਟਰ (ਰਜਿ.) ਪੰਜਾਬ ਦੇ ਸੰਚਾਲਕ ਡਾ. ਵਿਜੇ ਕੁਮਾਰ ਸਿੱਧਮ ਨੇ ਦੱਸਿਆ ਕਿ 28 ਮਈ ਵੀਰਵਾਰ ਨੂੰ ਸ਼ਾਮ ਚਿਰਾਗ ਰੌਸ਼ਨ ਕਰਨ ਉਪਰੰਤ ਪ੍ਰਸਿੱਧ ਕੱਵਾਲ ਸ਼ਮੀ ਅਲੀ ਨੂਰਮਹਿਲ ਵਾਲੇ ਤੇ ਕਵਾਲ ਪਾਰਟੀਆਂ ਵਲੋਂ ਮਹਿਫ਼ਲ ਸਜਾਈ ਜਾਵੇਗੀ। 29 ਮਈ ਨੂੰ ਸਵੇਰੇ ਝੰਡੇ (ਨਿਸ਼ਾਨ ਸਾਹਿਬ) ਝੜਾਉਣ ਤੋਂ ਬਾਅਦ ਪਵਿੱਤਰ ਸੂਫ਼ੀ ਦਰਗਾਹਾਂ  ‘ਤੇ ਦਰਬਾਰ ਪਰਿਕਰਮਾ ਕਰਵਾ ਕੇ ਚਾਦਰਾਂ ਚੜ੍ਹਾਈਆਂ ਜਾਣਗੀਆਂ। ਨਿਹਾਲ ਸਿੰਘ ਮਾਹਲ ਤੇ ਡਾ. ਵਿਜੇ ਸਿੱਧਮ ਨੇ ਅੱਗੇ ਦੱਸਿਆ ਕਿ ਧਾਰਮਿਕ ਰਸਮਾਂ ਉਪਰੰਤ ਸਵੇਰੇ ਠੀਕ 10 ਵਜੇ ਅੰਤਰਰਾਸ਼ਟਰੀ ਗਾਇਕ ਰਾਏ ਜੁਝਾਰ, ਸੂਫ਼ੀ ਫ਼ਨਕਾਰ ਕੁਲਵਿੰਦਰ ਕਿੰਦਾ, ਨਿੱਧੀ – ਫਿਜ਼ਾ ( ਸਿੱਧਮ ਸਿਸਟਰਜ), ਜੋਤੀ ਸੱਭਰਵਾਲ, ਮਾਸਟਰ ਅਨੂਪ, ਦੋਗਾਣਾ ਜੋੜੀ ਮਨਵੀਰ ਰਾਣਾ ਤੇ ਹੁਸਨਪ੍ਰੀਤ ਹੰਸ ਤੇ ਹੋਰ ਸ਼ਾਮ ਤੱਕ ਪੰਜਾਬ ਦੇ ਸੁਪ੍ਰਸਿੱਧ ਗਾਇਕ ਗਾਇਕਾਵਾਂ ਵਲੋਂ ਰੰਗ ਬੰਨ੍ਹਿਆ ਜਾਵੇਗਾ। ਇਸ ਮੌਕੇ ਸੰਤ-ਮਹਾਪੁਰਸ਼ ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਹਾਜ਼ਰੀ ਭਰਨਗੀਆਂ। ਸੰਤ ਤਰਮਿੰਦਰ ਸਿੰਘ ਡੇਰਾ ਮੁਖੀ ਸੰਤ ਤਰਲੋਕ ਸਿੰਘ ਸਤਿਸੰਗ ਘਰ ਢੇਸੀਆਂ ਕਾਹਨਾਂ ਵਾਲੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸੂਬੇਦਾਰ ਸਾਂਈ ਚਮਨ ਲਾਲ ਗੱਦੀ ਨਸ਼ੀਨ ਨੌਗੱਜਾ ਪੀਰ ਨੂਰਮਹਿਲ ਨਿਸ਼ਾਨ ਸਾਹਿਬ ( ਝੰਡੇ) ਝੜਾਉਣ ਦੀ ਸੇਵਾ ਨਿਭਾਉਣਗੇ। ਦਾਤਾ ਅਲੀ ਅਹਿਮਦ ਸ਼ਾਹ ਕਾਦਰੀ ਜੀ  ਦੇ ਦਰਬਾਰ ਦੇ ਗੱਦੀ ਨਸ਼ੀਨ ਬੀਬੀ ਤਾਰੋ ਸਾਵਰ, ਸਾਂਈ ਵਿਕਰਮਜੀਤ ਸ਼ਾਹ ਬਿਲਗਾ ਵਾਲੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਮੇਲੇ ਵਿੱਚ ਹੋਰਨਾਂ ਤੋਂ ਇਲਾਵਾਂ ਵੱਖ ਵੱਖ ਦਰਬਾਰਾਂ ਦੇ  ਗੱਦੀ ਨਸ਼ੀਨ ਤੇ ਸਾਂਈ ਹਾਜ਼ਰੀ ਭਰਨਗੇ। ਬਾਬਾ ਜੀ ਦਾ ਲੰਗਰ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ। ਮੇਲੇ ਦੌਂਰਾਨ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਹਾਜ਼ਰੀ ਭਰਨਗੀਆਂ। ਇਸ ਮੌਕੇ ਬੀਰਬਲ ਨਾਹਰ ਤੇ ਇੰਦਾ ਘਈ ਵਲੋਂ ਮੰਚ ਸੰਚਾਲਨ ਕੀਤਾ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮੇਰਾ ਘਰ, ਮੇਰਾ ਹੱਕ’ ਯੋਜਨਾ: ਪਿੰਡ ਰੈਲ ਮਾਜਰਾ ਵਿਖੇ ਲਾਲ ਲਕੀਰ ਅੰਦਰਲੇ ਘਰਾਂ ਦੇ ਮਾਲਕਾਨਾ ਹੱਕਾਂ ਲਈ ਮਾਲ ਮਹਿਕਮੇ ਵੱਲੋਂ ਸਰਵੇ ਸ਼ੁਰੂ
Next articleਲਾਲਾ ਸੁੰਦਰ ਦਾਸ ਕਪੂਰ ਆਸ਼ਰਮ ਵਿਖੇ ਮੁਫ਼ਤ ਹੋਮਿਓਪੈਥਿਕ ਡਿਸਪੈਂਸਰੀ ਸ਼ੁਰੂ