HOME ਮੇਰਾ ਘਰ, ਮੇਰਾ ਹੱਕ’ ਯੋਜਨਾ: ਪਿੰਡ ਰੈਲ ਮਾਜਰਾ ਵਿਖੇ ਲਾਲ ਲਕੀਰ ਅੰਦਰਲੇ...

ਮੇਰਾ ਘਰ, ਮੇਰਾ ਹੱਕ’ ਯੋਜਨਾ: ਪਿੰਡ ਰੈਲ ਮਾਜਰਾ ਵਿਖੇ ਲਾਲ ਲਕੀਰ ਅੰਦਰਲੇ ਘਰਾਂ ਦੇ ਮਾਲਕਾਨਾ ਹੱਕਾਂ ਲਈ ਮਾਲ ਮਹਿਕਮੇ ਵੱਲੋਂ ਸਰਵੇ ਸ਼ੁਰੂ

3

ਬਲਾਚੌਰ,   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਅਸਲ ਮਾਲਕਾਨਾ ਹੱਕ ਦਿਵਾਉਣ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ‘ਮੇਰਾ ਘਰ, ਮੇਰਾ ਹੱਕ’ ਤਹਿਤ ਅੱਜ ਪਿੰਡ ਰੈਲ ਮਾਜਰਾ ਵਿਖੇ ਮਾਲ ਮਹਿਕਮੇ ਦੀ ਟੀਮ ਵੱਲੋਂ ਵਿਸ਼ੇਸ਼ ਸਰਵੇਖਣ ਕੀਤਾ ਗਿਆ।ਇਸ ਸਰਵੇ ਦੌਰਾਨ ਮਾਲ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਪਟਵਾਰੀਆਂ ਦੀ ਅਗਵਾਈ ਵਿੱਚ ਪਿੰਡ ਦੀ ‘ਲਾਲ ਲਕੀਰ’ ਦੇ ਅੰਦਰ ਆਉਂਦੇ ਘਰਾਂ ਦੀ ਨਿਸ਼ਾਨਦੇਹੀ ਅਤੇ ਡਰੋਨ/ਡਿਜੀਟਲ ਮੈਪਿੰਗ ਪ੍ਰਕਿਰਿਆ ਨੂੰ ਅੱਗੇ ਵਧਾਇਆ ਗਿਆ। ਇਸ ਮੌਕੇ ਮਾਲ ਮਹਿਕਮੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਰਵੇ ਦਾ ਮੁੱਖ ਮਕਸਦ ਸਾਲਾਂ ਤੋਂ ਲਾਲ ਲਕੀਰ ਅੰਦਰ ਰਹਿ ਰਹੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ ਕਾਨੂੰਨੀ ਦਸਤਾਵੇਜ਼ ਮੁਹੱਈਆ ਕਰਵਾਉਣਾ ਹੈ।”ਇਸ ਯੋਜਨਾ ਦੇ ਮੁਕੰਮਲ ਹੋਣ ਨਾਲ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਦਾ ਮਾਲਕਾਨਾ ਹੱਕ ਮਿਲੇਗਾ, ਜਿਸ ਨਾਲ ਉਹ ਆਪਣੇ ਘਰਾਂ ‘ਤੇ ਬੈਂਕ ਲੋਨ ਲੈ ਸਕਣਗੇ ਅਤੇ ਜਗ੍ਹਾ ਸਬੰਧੀ ਚੱਲਦੇ ਆਪਸੀ ਝਗੜਿਆਂ ਦਾ ਵੀ ਹਮੇਸ਼ਾ ਲਈ ਖ਼ਾਤਮਾ ਹੋਵੇਗਾ।”ਇਸ ਸਰਵੇਖਣ ਦੌਰਾਨ ਮਾਲ ਮਹਿਕਮੇ ਦੀ ਟੀਮ ਨੂੰ ਪਿੰਡ ਵਾਸੀਆਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਦੌਲਤ ਰਾਮ, ਨੰਬਰਦਾਰ ਰਾਜ ਕੁਮਾਰ, ਪਟਵਾਰੀ ਮਨਿੰਦਰ ਸਿੰਘ, ਸਮਾਜਸੇਵੀ ਸੱਤਪਾਲ ਸੰਧੂ, ਸੁਖਵਿੰਦਰ ਬਿੰਦੀ, ਰਛਪਾਲ ਸਿੰਘ, ਕੁਲਦੀਪ ਸਿੰਘ, ਮਾਸਟਰ ਸ਼ੇਰ ਜੰਗ ਰਾਣਾ, ਪ੍ਰਵੀਨ ਕੁਮਾਰ, ਚੌਕੀਦਾਰ ਸੁਰਜੀਤ ਸਿੰਘ, ਮਦਨ ਲਾਲ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। ਹਾਜ਼ਰ ਪਤਵੰਤੇ ਸੱਜਣਾਂ ਅਤੇ ਪੰਚਾਇਤ ਮੈਂਬਰਾਂ ਨੇ ਪੰਜਾਬ ਸਰਕਾਰ ਦੇ ਇਸ ਲੋਕ-ਪੱਖੀ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਾਸੂਮ ਦਿਲਾਂ ਦੀ ਵੱਡੀ ਸੋਚ: ਤਪਦੀ ਗਰਮੀ ਵਿੱਚ ਪਿੰਡ ਟੌਂਸਾ ਦੇ ਬੱਚਿਆਂ ਨੇ ਲਗਾਈ ਠੰਢੇ-ਮਿੱਠੇ
Next articleਮੇਲਾ ਹਰਦੋ ਸੇਖਾਂ ਵਿੱਚ ਗਾਇਕ ਰਾਏ ਜੁਝਾਰ, ਕੁਲਵਿੰਦਰ ਕਿੰਦਾ, ਅਨੂਪ ਤੇ ਸਿੱਧਮ ਭੈਣਾਂ ਸਮੇਤ ਅਨੇਕਾਂ ਕਲਾਕਾਰ ਬਣਨਗੇ ਰੰਗ : ਡਾ. ਸਿੱਧਮ।