HOME ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਜਲਦ ਹੀ ਲੈ ਕੇ ਆ ਰਹੇ ਹਨ...

ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਜਲਦ ਹੀ ਲੈ ਕੇ ਆ ਰਹੇ ਹਨ ਧਾਰਮਿਕ ਗੀਤ ‘ਤੂੰਬਾ ਮੀਰਾਂ ਦਾ’

4

ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)-ਪ੍ਰਸਿੱਧ ਪੰਜਾਬੀ ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਜਲਦ ਹੀ ਸਰੋਤਿਆਂ ਦੀ ਕਚਿਹਰੀ ‘ਚ ਆਪਣੇ ਧਾਰਮਿਕ ਗੀਤ ‘ਤੂੰਬਾ ਮੀਰਾਂ ਦਾ’ ਦੇ ਨਾਲ ਹਾਜ਼ਰੀ ਲਗਵਾਉਣ ਲਈ ਆ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੇਸ਼ਕਾਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਗੀਤ ਨੂੰ  ਕਮਲ ਮਿਊਜਿਕ ਰਿਕਾਰਡ ਵਲੋਂ ਮਾਰਕੀਟ ‘ਚ ਪੇਸ਼ ਕੀਤਾ ਜਾ ਰਿਹਾ ਹੈ | ਇਸ ਗੀਤ ਨੂੰ  ਗੀਤਕਾਰ ਸ਼ਾਮ ਲਾਲ ਨੇ ਕਮਲਬੱਧ ਕੀਤਾ | ਇਸ ਧਾਰਮਿਕ ਗੀਤ ਨੂੰ  ਨੌਜਵਾਨ ਸੰਗੀਤਕਾਰ ਲੱਕੀ ਅੱਪਰਾ ਨੇ ਸੰਗੀਤਕ ਧੁਨਾਂ ‘ਚ ਪਿਰੋਇਆ ਹੈ | ਪੇਸ਼ਕਾਰ ਤਲਵਿੰਦਰ ਢਿੱਲੋਂ ਤੇ ਗਾਇਕ ਕੁਲਵੀਰ ਲੱਲੀਆਂ ਨੇ ਆਸ ਪ੍ਰਗਟਾਈ ਹੈ ਕਿ ਸਰੋਤੇ ਉਨਾਂ ਦੇ ਇਸ ਧਾਰਮਿਕ ਗੀਤ ਨੂੰ  ਪਹਿਲਾਂ ਆਏ ਗੀਤਾਂ ਦੀ ਤਰਾਂ ਭਰਵਾਂ ਮਾਣ ਤੇ ਸਤਿਕਾਰ ਦੇਣਗੇ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article ਮਹਿਲਾ ਦੇ ਘਰ ਫਾਇਰਿੰਗ ਦੇ ਮਾਮਲੇ ਵਿੱਚ ਕਪੂਰਥਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 
Next articleਭਗਤੀ ਭਾਵਨਾ ਨਾਲ ਜੁੜਿਆ ਡਿਵੋਸ਼ਨਲ ਟ੍ਰੈਕ “ਸਤਿਗੁਰੂ ਕਾਂਸ਼ੀ ਵਾਲੇ ਨੇ” ਹੋਵੇਗਾ ਸੰਗਤ ਅਰਪਿਤ – ਪ੍ਰੋਡਿਊਸਰ ਰਾਮ ਭੋਗਪੁਰੀਆ