(ਸਮਾਜ ਵੀਕਲੀ) ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਅਨੇਕਾਂ ਹੀ ਕਲਾਕਾਰਾਂ ਵਲੋਂ ਆਪਣਾ ਪਿਆਰ ਮੁਹੱਬਤ ਦਰਸਾਉਂਦਿਆਂ ਸਤਿਗੁਰਾਂ ਦੇ ਚਰਨਾਂ ਵਿੱਚ ਵੱਖ ਵੱਖ ਧਾਰਮਿਕ ਟ੍ਰੈਕ ਰਿਲੀਜ ਕੀਤੇ ਜਾ ਰਹੇ ਹਨ, ਜਿਸ ਕੜੀ ਤਹਿਤ ਗਾਇਕ ਕੁਲਦੀਪ ਚੁੰਬਰ ਵਲੋਂ ਵੀ ਆਪਣੇ ਵੱਖ-ਵੱਖ ਟ੍ਰੈਕ ਰਿਲੀਜ਼ ਕੀਤੇ ਜਾ ਰਹੇ ਹਨ। ਜ਼ਿਨ੍ਹਾਂ ਵਿੱਚੋਂ ਹਾਲ ਹੀ ਵਿੱਚ ਰਿਲੀਜ਼ ਕੀਤੇ ਜਾਣ ਵਾਲਾ ਟ੍ਰੈਕ “ਸਤਿਗੁਰੂ ਕਾਂਸ਼ੀ ਵਾਲੇ ਨੇ” ਨੂੰ ਆਰ ਜੇ ਬੀਟਸ ਕੰਪਨੀ ਯੂਐਸਏ ਵਲੋਂ ਬਹੁਤ ਹੀ ਜਲਦ ਸੰਗਤ ਦੇ ਅਰਪਿਤ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਨਿਰਮਾਤਾ ਰਾਮ ਭੋਗਪੁਰੀਆ ਨੇ ਦੱਸਿਆ ਕਿ ਇਸ ਟ੍ਰੈਕ ਨੂੰ ਡੇਰਾ ਸੱਚਖੰਡ ਬੱਲਾਂ ਨੇ ਮੌਜੂਦਾ ਗੱਦੀ ਨਸ਼ੀਨ ਸਤਿਗੁਰੂ ਨਿਰੰਜਨ ਦਾਸ ਮਹਾਰਾਜ ਜੀ ਦੀ ਰਹਿਨੁਮਾਈ ਆਸ਼ੀਰਵਾਦ ਸਦਕਾ ਉਹਨਾਂ ਦੇ ਪਾਵਨ ਚਰਨ ਕਮਲਾਂ ਵਿੱਚ ਫਿਲਮਾਇਆ ਗਿਆ ਹੈ , ਜੋ ਪ੍ਰੇਮਾ ਭਗਤੀ ਦਾ ਸੰਗਤ ਨੂੰ ਸੰਦੇਸ਼ ਦਿੰਦਾ ਹੈ। ਇਸ ਧਾਰਮਿਕ ਗੀਤ ਦਾ ਪੋਸਟਰ ਸੋਸ਼ਲ ਸਾਈਟਾਂ ਤੇ ਆਰ ਜੇ ਬੀਟਸ ਕੰਪਨੀ ਵਲੋਂ ਲਾਂਚ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਆਡੀਓ ਵੀਡੀਓ ਪ੍ਰੋਜੈਕਟ ਨੂੰ ਜਲਦ ਹੀ ਲੋਕ ਅਰਪਿਤ ਕਰ ਦਿੱਤਾ ਜਾਵੇਗਾ । ਇਸ ਟ੍ਰੈਕ ਨੂੰ ਖੁਦ ਗਾਇਕ ਕੁਲਦੀਪ ਚੁੰਬਰ ਵਲੋਂ ਲਿਖਿਆ, ਗਾਇਆ ਤੇ ਕੰਪੋਜ਼ ਕੀਤਾ ਗਿਆ ਹੈ। ਇਸ ਦਾ ਸੰਗੀਤ ਰਾਜ ਕੁਮਾਰ ਵਲੋਂ ਬਾਖੂਬੀ ਤਿਆਰ ਕੀਤਾ ਗਿਆ ਹੈ ਅਤੇ ਇਸ ਦਾ ਵੀਡੀਓ ਰਿੰਕਾ ਨਸਰਾਲਾ ਦੀ ਪੂਰੀ ਟੀਮ ਕੈਮਰਾਮੈਨ ਰਾਜਨ ਬਟਾਲਵੀ, ਡ੍ਰੋਨ ਅਪਰੇਟਰ ਤੁਸ਼ਾਰ ਗੁਪਤਾ ਅਤੇ ਵੀਡੀਓ ਐਡੀਟਰ ਏ ਡੀ ਐਡਇਜ਼ ਨੇ ਪੂਰੀ ਮਿਹਨਤ ਤੇ ਲਗਨ ਨਾਲ ਤਿਆਰ ਕੀਤਾ ਹੈ । ਆਰ ਜੇ ਬੀਟਸ ਕੰਪਨੀ ਵਲੋਂ ਇਸ ਟ੍ਰੈਕ ਨੂੰ ਸੋਸ਼ਲ ਮੀਡੀਆ ਦੀਆਂ ਸਾਰੀਆਂ ਸਾਈਟਾਂ ਤੇ ਵਿਸ਼ਵ ਭਰ ਵਿੱਚ ਰਿਲੀਜ਼ ਕਰ ਦਿੱਤਾ ਜਾਵੇਗਾ, ਜਿੱਥੇ ਸਮੂਹ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਇਸ ਧਾਰਮਿਕ ਗੀਤ ਨੂੰ ਸਰਵਣ ਕਰ ਸਕਦੀਆਂ ਹਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



