ਮਾਮਲੇ ਨਾਲੇ ਜੁੜੇ ਦੋ ਵਿਅਕਤੀਆਂ ਨੂੰ ਹਿਮਾਚਲ ਪ੍ਰਦੇਸ਼ ਤੋਂ ਕੀਤਾ ਗਿਆ ਕਾਬੂ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਕਪੂਰਥਲਾ ਵਿੱਚ ਪੰਜ ਦਿਨ ਪਹਿਲਾਂ ਮੁਹੱਲਾ ਸੀਨਪੁਰਾ ਦੇ ਇਲਾਕੇ ਵਿੱਚ ਦਿਨ ਦਿਹਾੜੇ ਘਰ ਵਿੱਚ ਵੜ ਕੇ ਵਿਦੇਸ਼ ਤੋਂ ਵਾਪਸ ਆਈ ਮਹਿਲਾ ਨੂੰ ਗੋਲੀਆਂ ਮਾਰ ਕੇ ਕ਼ਤਲ ਕਰਨ ਦੇ ਮਾਮਲੇ ਵਿੱਚ ਜ਼ਿਲ੍ਹਾ ਪੁਲਿਸ ਨੇ ਵੱਡੀ ਸਫਲਤਾ ਮਿਲੀ ਹੈ। ਜਿਸ ਵਿੱਚ ਸਿਟੀ ਥਾਣਾ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਹਾਲਾਂਕਿ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਪੁਲਿਸ ਦੀ ਪਕੜ ਤੋਂ ਹਜੇ ਵੀ ਬਾਹਰ ਹਨ। ਹਿਮਾਚਲ ਤੋਂ ਕਾਬੂ ਕੀਤੇ ਦੋ ਵਿਅਕਤੀਆਂ ਦੀ ਪੁਸ਼ਟੀ ਐਸ ਪੀ ਡੀ ਪ੍ਰਭਜੋਤ ਸਿੰਘ ਨੇ ਕਰਦੇ ਹੋਏ ਦੱਸਿਆ ਕਿ ਮੁੱਖ ਦੋਸ਼ੀਆਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਦੀ ਦੇਰ ਰਾਤ ਪੰਜਾਬ ਵਿੱਚ ਕਪੂਰਥਲਾ ਦੀ ਥਾਣਾ ਸਿਟੀ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਪੁਲਿਸ ਦੇ ਨਾਲ ਜ਼ਿਲ੍ਹਾ ਊਨਾ ਦੇ ਫਰੋਲੀ ਇਲਾਕੇ ਵਿੱਚ ਰੇਡ ਕੀਤੀ । ਜਿੱਥੋਂ ਲਾਲੂਵਾਲ ਸਥਿਤ ਇੱਕ ਨਸ਼ਾ ਮੁਕਤੀ ਕੇਂਦਰ ਤੋਂ ਕਪੂਰਥਲਾ ਵਿੱਚ ਦੋ ਜਨਵਰੀ ਤੋਂ ਮਹਿਲਾ ਹੇਮਾ ਦੀ ਹੱਤਿਆ ਦੇ ਮਾਮਲੇ ਵਿੱਚ ਜੁੜੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਦੋਨਾਂ ਦੋਸ਼ੀਆਂ ਨੂੰ ਪੁੱਛਗਿੱਛ ਦੇ ਲਈ ਕਪੂਰਥਲਾ ਪੁਲਿਸ ਨੇ ਹਿਮਾਚਲ ਤੋਂ ਨਾਲ ਲੈ ਆਈ ਹੈ । ਦੋਨੋਂ ਦੋਸ਼ੀਆਂ ਨਸ਼ਾ ਮੁਕਤੀ ਕੇਂਦਰ ਵਿੱਚ ਲੁਕੇ ਹੋਏ ਸਨ। ਛੇ ਦਿਨ ਤੇ ਬਾਅਦ ਇਸ ਸੰਨਸਨੀ ਕੇਸ ਵਾਰਦਾਤ ਵਿੱਚ ਜ਼ਿਲ੍ਹਾ ਪੁਲਿਸ ਦੇ ਹੱਥ ਪਹਿਲੀ ਸਫਲਤਾ ਲੱਗੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਪੂਰਥਲਾ ਥਾਣਾ ਸਿਟੀ ਵਿੱਚ ਦਰਜ ਐਫ ਆਈ ਆਰ ਦੇ ਆਧਾਰ ਤੇ ਦਰਜ ਮਾਮਲੇ ਦੀ ਜਾਂਚ ਦੇ ਦੌਰਾਨ ਕਪੂਰਥਲਾ ਪੁਲਿਸ ਬੁੱਧਵਾਰ ਦੀ ਦੇਰ ਰਾਤ ਐਸ ਐਚ ਓ ਇੰਸਪੈਕਟਰ ਅਮਨਦੀਪ ਨਾਹਰ ਆਪਣੀ ਪੁਲਿਸ ਟੀਮ ਦੇ ਨਾਲ ਹਿਮਾਚਲ ਪ੍ਰਦੇਸ਼ ਪੁਲਿਸ ਦੇ ਥਾਣਾ ਹਰੋਲੀ ਪਹੁੰਚੇ। ਜਿੱਥੇ ਹਿਮਾਚਲ ਪੁਲਿਸ ਟੀਮ ਦੇ ਸਹਿਯੋਗ ਨਾਲ ਲਾਲੂਵਾਲ ਸਥਿਤ ਨਸ਼ਾ ਮੁਕਤੀ ਕੇਂਦਰ ਵਿੱਚ ਰੇਡ ਕਰਕੇ ਸ਼ੱਕੀ ਬਲਵਿੰਦਰਜੀਤ ਸਿੰਘ ਉਰਫ ਤੋਤਾ ਵਾਸੀ ਥਾਣਾ ਪਾਤੜਾਂ ਜਲੰਧਰ ਅਤੇ ਸੁਰਿੰਦਰ ਕੁਮਾਰ ਵਾਸੀ ਮੈਹਦਾਵਾਣੀ ਥਾਣਾ ਗੜ੍ਹਸ਼ੰਕਰ ਜਿਲਾ ਹੁਸ਼ਿਆਰਪੁਰ ਨੂੰ ਹਿਰਾਸਤ ਵਿੱਚ ਲਿਆ। ਉੱਥੇ ਹੀ ਐਸ ਪੀ ਡੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਦੋਨੋਂ ਦੋਸ਼ੀਆਂ ਦੀ ਆਨ ਰਿਕਾਰਡ ਗਿ੍ਰਫਤਾਰੀ ਦਰਜ ਕੀਤੀ ਗਈ ਹੈ। ਇਹਨਾਂ ਤੋਂ ਪੁੱਛਗਿੱਛ ਵਿੱਚ ਮੁੱਖ ਦੋਸ਼ੀ ਤੇ ਹੋਰ ਕਈ ਘਟਨਾ ਨਾਲ ਜੁੜੇ ਲੋਕ ਸਾਹਮਣੇ ਆ ਸਕਦੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



