ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਵਿਸ਼ਵ ਪ੍ਰਸਿੱਧ ਮਿਸ਼ਨਰੀ ਕਲਮ ਰੱਤੂ ਰੰਧਾਵਾ ਦੀ ਨਿਰਦੇਸ਼ਨਾ ਹੇਠ ਤਾਜ ਇੰਟਰਟੇਨਮੈਂਟ ਕੰਪਨੀ ਦੇ ਲੇਵਲ ਹੇਠ ਪ੍ਰਸਿੱਧ ਮਿਸ਼ਨਰੀ ਗਾਇਕ ਸੋਡੀ ਮੱਲ ਇਟਲੀ ਦਾ ਹਾਲ ਹੀ ਵਿੱਚ ਇੱਕ ਟਰੈਕ “ਸਤਿਨਾਮ ਬੋਲ ਜਿੰਦੜੀਏ” ਦੇ ਟਾਈਟਲ ਹੇਠ ਰਿਲੀਜ਼ ਕੀਤਾ ਗਿਆ । ਇਹ ਸ਼ਬਦ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸਮੂਹ ਸੰਗਤ ਦੇ ਚਾਅ ਉਤਸ਼ਾਹ ਨੂੰ ਦਰਸਾਉਂਦਾ ਹੈ, ਜੋ ਭਗਤੀ ਭਾਵ ਅਤੇ ਪਿਆਰ ਮੁਹੱਬਤ ਦੀ ਵੀ ਸੰਗਤ ਵਿੱਚ ਸਾਂਝ ਵਧਾਉਣ ਦਾ ਜ਼ਿਕਰ ਕਰਦਾ ਹੈ । ਗਾਇਕ ਸੋਡੀ ਮੱਲ ਲੰਬੇ ਸਮੇਂ ਤੋਂ ਇਟਲੀ ਵਿੱਚ ਆਪਣੇ ਰਹਿਬਰਾਂ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ। ਜਿਨ੍ਹਾਂ ਦੀ ਖੂਬਸੂਰਤ ਆਵਾਜ਼ ਦਾ ਜਾਦੂ ਉਹਨਾਂ ਦੇ ਕਈ ਮਿਸ਼ਨਰੀ ਗੀਤਾਂ ਵਿੱਚ ਸੁਣਿਆ ਜਾ ਸਕਦਾ ਹੈ। “ਸਤਿਨਾਮ ਬੋਲ ਜਿੰਦੜੀਏ ” ਟ੍ਰੈਕ ਨੂੰ ਸੰਗਤ ਦੇ ਹਿੱਤ ਲਾਂਚ ਕਰ ਦਿੱਤਾ ਗਿਆ ਹੈ , ਜੋ ਸੰਗਤ ਦਾ ਪਿਆਰ ਖੱਟਣ ਦੇ ਯੋਗ ਗੀਤ ਹੈ । ਰੱਤੂ ਰੰਧਾਵਾ ਨੇ ਇਸ ਟ੍ਰੈਕ ਨੂੰ ਕਲਮਬੱਧ ਕੀਤਾ ਹੈ ਤੇ ਇਸਦਾ ਸੰਗੀਤ ਸੁਖਰਾਜ ਸਾਰੰਗ ਨੇ ਕੀਤਾ ਹੈ । ਜੱਸੀ ਆਰਟਸ ਨੇ ਇਸਦਾ ਸ਼ਾਨਦਾਰ ਪੋਸਟਰ ਡਿਜ਼ਾਇਨ ਕਰਕੇ ਵੱਖ ਵੱਖ ਸੋਸ਼ਲ ਸਾਈਟਾਂ ਤੇ ਪ੍ਰਮੋਸ਼ਨ ਲਈ ਪ੍ਰਮੋਟ ਕੀਤਾ ਹੈ। ਸਾਰੀਆਂ ਹੀ ਸੋਸ਼ਲ ਸਾਈਟਾਂ ਤੇ ਇਸ ਟ੍ਰੈਕ ਨੂੰ ਯੂ ਟਿਊਬ ਦੇ ਮਾਧਿਅਮ ਰਾਹੀਂ ਲਾਂਚ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਵੱਧ ਤੋਂ ਵੱਧ ਸਪੋਰਟ ਸ਼ੇਅਰ ਕਰਨ ਅਤੇ ਕੁਮੈਂਟ ਕਰਨ ਲਈ ਸਮੁੱਚੀ ਟੀਮ ਨੇ ਸਮੂਹ ਸਾਧ ਸੰਗਤ ਨੂੰ ਅਪੀਲ ਕੀਤੀ ਹੈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



