HOME ਕੌਲ ਬ੍ਰਦਰਜ਼ ਮਿਊਜ਼ਿਕ ਯੂਐਸਏ ਗੁਰੂ ਰਵਿਦਾਸ ਆਗਮਨ ਪੁਰਬ ਤੇ ਪੇਸ਼ ਕਰੇਗਾ ਗਾਇਕ...

ਕੌਲ ਬ੍ਰਦਰਜ਼ ਮਿਊਜ਼ਿਕ ਯੂਐਸਏ ਗੁਰੂ ਰਵਿਦਾਸ ਆਗਮਨ ਪੁਰਬ ਤੇ ਪੇਸ਼ ਕਰੇਗਾ ਗਾਇਕ ਕੇ ਐਸ ਮੱਖਣ ਦਾ ਗੀਤ “ਗੁਰੂ ਰਵਿਦਾਸ ਜੀ ਦੇ ਪੁੱਤ”, ਟੀਜ਼ਰ ਲਾਂਚ – ਮਿੰਟੂ ਕੌਲ

ਕੌਲ ਬ੍ਰਦਰਜ਼ ਕਰਵਾ ਰਹੇ ਨੇ ਸੰਗੀਤਕ ਖੇਤਰ ਵਿੱਚ ਬੱਲੇ ਬੱਲੇ

ਸਰੀ/ਵੈਨਕੂਵਰ   (ਸਮਾਜ ਵੀਕਲੀ)  (ਕੁਲਦੀਪ ਚੁੰਬਰ )– ਕੌਲ ਬ੍ਰਦਰਜ਼ ਮਿਊਜ਼ਿਕ ਅਤੇ ਕੌਲ ਫੈਮਿਲੀ ਜੰਡੂ ਸਿੰਘਾ ਸੰਗੀਤਕ ਖੇਤਰ ਵਿੱਚ ਵੱਖਰੀ ਪਹਿਚਾਣ ਸਥਾਪਿਤ ਕਰਦੇ ਜਾ ਰਹੇ ਹਨ । ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਨੂੰ ਪੂਰੀ ਦੁਨੀਆਂ ਵਿੱਚ ਬੇਹਤਰੀਨ ਤਰੀਕੇ ਨਾਲ ਮਨਾਉਣ ਲਈ ਉਹਨਾਂ ਵਲੋਂ ਵੱਖ ਵੱਖ ਗੀਤਾਂ ਦਾ ਗੁਲਦਸਤਾ ਵੱਖ-ਵੱਖ ਕਲਾਕਾਰਾਂ ਦੀਆਂ ਆਵਾਜ਼ਾਂ ਵਿਚ ਪੇਸ਼ ਕੀਤਾ ਜਾਂਦਾ ਹੈ। ਇਸ ਵਾਰ ਵੀ ਉਹਨਾਂ ਵਲੋਂ ਅਨੇਕਾਂ ਕਲਾਕਾਰਾਂ ਦੀਆਂ ਮਿੱਠੀਆਂ ਮਧੁਰ ਆਵਾਜ਼ਾਂ ਰਾਹੀਂ ਗੁਰੂ ਰਵਿਦਾਸ ਮਹਿਮਾ ਨੂੰ ਸੰਗਤ ਦੇ ਸਨਮੁੱਖ ਪੇਸ਼ ਕੀਤਾ ਗਿਆ ਹੈ।  ਵਿਸ਼ੇਸ਼ ਤੌਰ ਤੇ ਕੌਲ ਬ੍ਰਦਰਜ਼ ਮਿਊਜਿਕ ਦੇ ਸੰਚਾਲਕ ਸ਼੍ਰੀਮਾਨ ਚਰਨਜੀਤ ਕੌਲ, ਸ਼੍ਰੀਮਾਨ ਸਰਬਜੀਤ ਸਾਬੀ ਕੌਲ, ਸ਼੍ਰੀਮਾਨ ਮਿੰਟੂ ਕੌਲ ਅਤੇ ਸ਼੍ਰੀਮਾਨ ਸੈਂਡੀ ਕੌਲ ਨੇ ਦੱਸਿਆ ਕਿ ਇਸ ਵਾਰ ਪ੍ਰਸਿੱਧ ਗਾਇਕ ਕੇ ਐਸ ਮੱਖਣ ਵਲੋਂ ਉਨਾਂ ਦਾ ਇੱਕ ਸ਼ਾਨਦਾਰ ਟ੍ਰੈਕ “ਗੁਰੂ ਰਵਿਦਾਸ ਜੀ ਦੇ ਪੁੱਤ” ਟਾਈਟਲ ਹੇਠ ਲਾਂਚ ਕੀਤਾ ਜਾ ਰਿਹਾ ਹੈ, ਜਿਸ ਦਾ ਟੀਜ਼ਰ ਕੰਪਨੀ ਵਲੋਂ ਸੰਗਤ ਅਰਪਿਤ ਕਰ ਦਿੱਤਾ ਗਿਆ ਹੈ। ਕੇ ਐਸ ਮੱਖਣ ਦੀ ਧਮਾਕੇਦਾਰ ਆਵਾਜ਼ ਨੇ ਇਸ ਟ੍ਰੈਕ ਨੂੰ ਬਾਖੂਬੀ ਨਿਭਾਇਆ ਹੈ। ਜਿਸ ਨੂੰ ਪ੍ਰਸਿੱਧ ਕਲਮ ਲਾਡੀ ਜੱਸਲ ਬੂਟਾ ਮੰਡੀ ਨੇ ਕਲਮਬੱਧ ਕੀਤਾ ਹੈ । ਇਹਦਾ ਸੰਗੀਤ ਸੁਖਜਿੰਦਰ ਅਲਫਾਜ਼ ਨੇ ਕੀਤਾ ਹੈ । ਡੀਓਪੀ ਆਕਾਸ਼ ਹਨ ਅਤੇ ਇਸ ਦੇ ਡਾਇਰੈਕਟਰ ਗੁਰਮੀਤ ਦੁੱਗਲ ਹਨ । ਪ੍ਰੋਡਿਊਸਰ ਚਰਨਜੀਤ ਰਾਏ ਕੌਲ ਦੀ ਨਿਰਦੇਸ਼ਨਾ ਹੇਠ ਇਹ ਟ੍ਰੈਕ ਨੂੰ ਲਾਂਚ ਕੀਤਾ ਜਾਵੇਗਾ। ਜਿਸ ਕਾ ਸੰਗਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਬਾਣੀ ਦੇ ਸ਼ਬਦ ਜਿਸ ਨੂੰ ਸੁਰੀਲੀਆਂ ਆਵਾਜ਼ਾਂ ਪ੍ਰੇਮ ਲਤਾ ਅਤੇ ਮੀਨੂੰ ਅਟਵਾਲ ਜੀ ਨੇ ਗਾਇਆ ਹੈ ਵੀ ਕੌਲ ਬ੍ਰਦਰਜ਼ ਮਿਊਜਿਕ ਨੇ ਸੰਗਤ ਵਿੱਚ ਪੇਸ਼ ਕੀਤੇ ਹਨ । ਪ੍ਰੀਆ ਬੰਗਾ ਦਾ ਟ੍ਰੈਕ “ਗੁਰੂ ਰਵਿਦਾਸ ਤੇਰੀ ਕਿਰਪਾ ਅਪਾਰ” ਅਤੇ ਭਾਈ ਭਗਵਾਨ ਦਾਸ ਜੀ ਦਾ ਇੱਕ ਸ਼ਬਦ “ਬੇਗਮਪੁਰਾ ਸ਼ਹਿਰ” ਵੀ ਕੌਲ ਬ੍ਰਦਰਜ਼ ਮਿਊਜਿਕ ਵਲੋਂ ਪੇਸ਼ ਕੀਤਾ ਗਿਆ ਹੈ। ਕੌਲ ਬ੍ਰਦਰਜ਼ ਮਿਊਜਿਕ ਵਲੋਂ ਹਰ ਵਰ੍ਹੇ ਰਹਿਬਰਾਂ ਦੇ ਮਿਸ਼ਨ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ। ਸਮੁੱਚੀਆਂ ਸੰਗਤਾਂ ਸਮੂਹ ਕੰਪਨੀ ਦੇ ਕਾਰਜਕਰਤਾਵਾਂ ਦੀ ਚੜ੍ਹਦੀ ਕਲਾ ਲਈ ਕਾਮਨਾ ਕਰਦੀਆਂ ਹਨ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਗਾਇਕ ਸੋਡੀ ਮੱਲ ਇਟਲੀ ਦਾ “ਸਤਿਨਾਮ ਬੋਲ ਜਿੰਦੜੀਏ” ਟਰੈਕ ਨੇ ਆਗਮਨ ਪੁਰਬ ਤੇ ਭਰੀ ਹਾਜ਼ਰੀ
Next articleਸਿਹਾਲ ਕਬੱਡੀ ਕੱਪ ਤੇ ਹਰਿਆਣਵੀ ਗੱਭਰੂਆਂ ਦਾ ਕਬਜ਼ਾ