ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਰਾਜ ਹਰੀਕੇ ਪੱਤਣ! ਕਲਾਕਾਰ ਭਾਈਚਾਰੇ ਲਈ ਬਹੁਤ ਹੀ ਦੁਖਦਾਈ ਖ਼ਬਰ ਹੈ ਕਿ ਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਸ਼ੀਰਾ ਗਿੱਲ ਤੇ ਬੀਬਾ ਰਾਜ ਸੰਧੂ, ਜੋ ਕਿ ਬੀਬਾ ਰਾਜ ਸੰਧੂ ਜੀ ਅਕਾਲ ਚਲਾਣਾ ਕਰ ਗਏ ਹਨ। ਗਾਇਕ ਸ਼ੀਰਾ ਗਿੱਲ ਜੀ ਨੇ ਦਸਿਆ ਕਿ ਉਹਨਾਂ ਦੀ ਧਰਮ ਪਤਨੀ ਪਿਛਲੇ ਕਾਫੀ ਸਮੇਂ ਤੋ ਬਿਮਾਰੀ ਨਾਲ ਜੂਝ ਰਹੇ ਸਨ। ਹਸਪਤਾਲ ਜੇਰੇ ਇਲਾਜ ਦੇ ਬਾਵਜੂਦ 17 ਜਨਵਰੀ 2026 ਦੀ ਰਾਤ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਪਿੰਡ ਪਿਥੋਰਾਹਲ ਸ਼ਮਸ਼ਾਨ ਘਾਟ ਵਿਖੇ ਬੀਬਾ ਰਾਜ ਸੰਧੂ ਦਾ ਸਸਕਾਰ ਕੀਤਾ ਗਿਆ। ਇਸ ਮੌਕੇ ਗਾਇਕ ਸਵਰਨ ਚੰਦ ਲਹਿਰੀ, ਗੁਲਜ਼ਾਰ ਗਿੱਲ, ਅਨੁਰਾਗ ਪ੍ਰੋਡਕਸ਼ਨ ਦੇ ਨਿਰਮਾਤਾ ਪੂਜਾ ਸੱਭਰਵਾਲ, ਅਮਰੀਕ ਮਾਇਕਲ, ਅਮਿਤ ਚੌਹਾਨ, ਬਲਵੀਰ ਸ਼ੇਰਪੁਰੀ ਅਤੇ ਰਿਸ਼ਤੇਦਾਰ ਨਗਰ ਨਿਵਾਸੀਆਂ ਵੱਲੋਂ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ। ਐਤਵਾਰ 25 ਜਨਵਰੀ ਨੂੰ ਬੀਬਾ ਰਾਜ ਸੰਧੂ ਦੀ ਅੰਤਿਮ ਅਰਦਾਸ ਹੋਵੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



