ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਪ੍ਰਵਾਸੀ ਪੰਜਾਬੀ ਗਾਇਕ ਤੇ ਪ੍ਰਸਿੱਧ ਸਮਾਜ ਸੇਵਕ ਰੇਸ਼ਮ ਸਿੰਘ ਰੇਸ਼ਮ ਪਿਛਲੇ ਦੋ ਦਹਾਕਿਆਂ ਤੋਂ ਜਿਆਦਾ ਸਮੇਂ ਤੋਂ ਲੋਕ ਸੇਵਾ ਦੇ ਲਗਾਤਾਰ ਕਾਰਜ ਕਰਦੇ ਆ ਰਹੇ ਹਨ ।ਇਸੇ ਸੇਵਾ ਦੀ ਲੜੀ ਤਹਿਤ ਉਹਨਾਂ ਨੇ ਬਾਬਾ ਗੋਲਾ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੰਗਾ ਦੇ ਵਿਦਿਆਰਥੀਆਂ ਦੀ ਮੱਦਦ ਕੀਤੀ ਹੈ । ਸਰਦੀ ਦੇ ਮੌਸਮ ਦੇ ਮੱਦੇਨਜ਼ਰ ਪਿਛਲੇ ਸਾਲਾਂ ਵਾਂਗ ਵਿਦਿਆਰਥੀਆਂ ਨੂੰ ਗਰਮ ਕੋਟੀਆਂ ਅਤੇ ਬੂਟ ਦਿੱਤੇ ਗਏ। ਇਸ ਮੌਕੇ ਤੇ ਬੋਲਦਿਆਂ ਲੈਕਚਰਾਰ ਸ਼ੰਕਰ ਦਾਸ ਪ੍ਰਧਾਨ ਬਾਬਾ ਜਵਾਹਰ ਸਿੰਘ ਸੇਵਾ ਸੁਸਾਇਟੀ ਖਟਕੜ ਖੁਰਦ ਨੇ ਆਖਿਆਂ ਕਿ ਸਾਡੀ ਸੰਸਥਾ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਜਿਆਦਾ ਕੰਮ ਕਰ ਰਹੀ ਹੈ, ਤੇ ਅਸੀਂ ਕਰਦੇ ਰਹਾਂਗੇ।ਉਹਨਾਂ ਕਿਹਾ ਕਿ ਇਹ ਸਾਰੀ ਸਹਾਇਤਾ ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਯੂਐਸਏ ਤੋਂ ਆਉਂਦੀ ਹੈ ।ਜਿਕਰਯੋਗ ਹੈ ਕਿ ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਹਰ ਸਾਲ ਲਾਇਕ ਤੇ ਹੁਸ਼ਿਆਰ ਵਿਦਿਆਰਥੀਆਂ ਦੀ ਸਹਾਇਤਾ, ਲੋੜਵੰਦਾਂ ਦੀ ਮੱਦਦ, ਮੈਡੀਕਲ ਕੈਂਪ ਤੇ ਲੜਕੀਆਂ ਦੇ ਵਿਆਹਾਂ ਆਦਿ ਤੇ ਮੱਦਦ ਦੇ ਸੇਵਾ ਦੇ ਕਾਰਜ ਕੀਤੇ ਜਾਂਦੇ ਹਨ।ਸਕੂਲ ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਅਤੇ ਡਾ. ਬਿੰਦੂ ਕੈਂਥ ਨੇ ਲੈਕਚਰਾਰ ਸ਼ੰਕਰ ਦਾਸ ਅਤੇ ਗਾਇਕ ਰੇਸ਼ਮ ਸਿੰਘ ਰੇਸ਼ਮ ਦਾ ਧੰਨਵਾਦ ਕਰਦਿਆ ਦੱਸਿਆ ਕਿ ਇਹਨਾਂ ਵਲੋਂ ਸਾਡੇ ਸਕੂਲ ਨੂੰ ਕਾਫੀ ਵਾਰ ਸਹਿਯੋਗ ਮਿਲਦਾ ਰਹਿੰਦਾ ਹੈ । ਇਸ ਮੌਕੇ ਤੇ ਸ੍ਰੀ ਅਮਰੀਕ ਸਿੰਘ ਪ੍ਰਧਾਨ ਗੁਰੂ ਅਰਜਨ ਦੇਵ ਹਸਪਤਾਲ ਬੰਗਾ, ਸ੍ਰੀ ਅਮਰੀਕ ਸਿੰਘ ਮਾਨ ਕਨੇਡਾ ਹਰਚਰਨ ਸਿੰਘ, ਰਮੇਸ਼ ਕੁਮਾਰ, ਜੋਤੀ ਗੁਲਾਟੀ,ਵਰਿੰਦਰ ਕੁਮਾਰ, ਸਚਿਨ ਬੇਦੀ,ਨਵਨੀਤ ਕੌਰ,ਸੰਜੀਵ ਕੁਮਾਰ,ਪ੍ਰਤਿਭਾ ਸੁਭਰਾ,ਦਲਜੀਤ ਕੌਰ, ਸੀਮਾ ਰਾਣੀ,ਕਿਰਨਜੀਤ, ਡਾ ਬਿੰਦੂ, ਕੌਰ,ਪ੍ਰਿਤਪਾਲ ਕੌਰ, ਰਜਨੀ ਬਾਲਾ ,ਰੇਸ਼ਮ ਕੌਰ, ਸੁਰਿੰਦਰ ਦੇਵੀ ਆਦਿ ਸਟਾਫ ਮੈਂਬਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



