ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਲੰਮੇ ਸਮੇਂ ਤੋਂ ਲੋਕ ਸੇਵਾ ਵਿੱਚ ਲੱਗੇ ਪੰਜਾਬੀ ਗਾਇਕ ਅਤੇ ਪ੍ਰਸਿੱਧ ਸਮਾਜ ਸੇਵਕ ਰੇਸ਼ਮ ਸਿੰਘ ਰੇਸ਼ਮ ਯੂਐਸਏ ਨੇ ਇਲਾਕੇ ਵਿੱਚ ਵਿੱਦਿਆ ਦੇ ਖੇਤਰ ਵਿੱਚ ਚਾਨਣ ਮੁਨਾਰਾ ਬਣੇ ਸਰਕਾਰੀ ਸਮਾਰਟ ਸਕੂਲ ਭੰਗਲ ਖੁਰਦ ਦੇ ਵਿਦਿਆਰਥੀਆਂ ਦੀ ਗਰਮ ਕੋਟੀਆਂ ਤੇ ਬੂਟ ਦੇ ਕੇ ਸਹਾਇਤਾ ਕੀਤੀ ਹੈ। ਇਹ ਸਹਾਇਤਾ ਉਹਨਾਂ ਦੇ ਦੋਸਤ ਲੈਕਚਰਾਰ ਸ਼ੰਕਰ ਦਾਸ ਅਤੇ ਪ੍ਰੇਮ ਸਿੰਘ ਸੂਰਾਪੁਰੀ ਰਾਹੀਂ ਕੀਤੀ। ਇਸ ਮੌਕੇ ਤੇ ਲੈਕ:ਸ਼ੰਕਰ ਦਾਸ ਨੇ ਕਿਹਾ ਕਿ ਉਹ ਇਸ ਸਕੂਲ ਵਿੱਚ ਪਹਿਲੀ ਵਾਰ ਆਏ ਹਨ ਤੇ ਉਹਨਾਂ ਦੇ ਮਨ ਨੂੰ ਬਹੁਤ ਸਕੂਨ ਮਿਲਿਆ ਕਿਉਂਕਿ ਉਹ ਝੁੱਗੀ ਝੌਂਪੜੀ ਵਾਲੇ ਬੱਚਿਆਂ ਨੂੰ ਮਿਲਣ ਅਤੇ ਕੁੱਝ ਸਹਾਇਤਾ ਕਰਨ ਆਏੇ ਹਨ।ਸਿੱਖਿਆ ਦੇ ਖੇਤਰ ਵਿੱਚ ਇੱਕ ਬਹੁਤ ਸ਼ਾਨਦਾਰ ਇਤਿਹਾਸ ਲਿਖਣ ਵਾਲੇ ਸਟੇਟ ਅਵਾਰਡੀ ਪਰਵਿੰਦਰ ਭੰਗਲ ਇਸ ਸਕੂਲ ਦੇ ਮੁਖੀ ਹਨ । ਉਹਨਾਂ ਦੇ ਨਾਲ ਸਟੇਟ ਅਵਾਰਡੀ ਮੈਡਮ ਨੀਰਜ ਕੁਮਾਰੀ ਬਹੁਤ ਵਧੀਆ ਸਾਥ ਦੇ ਰਹੇ ਹਨ । ਜਿਸ ਤਰਾਂ ਆਉਣ ਵਾਲੇ ਸਮੇਂ ਵਿੱਚ ਰੁਜਗਾਰ ਖੁਸ ਰਿਹਾ ਤੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਇਹੋ ਜਿਹੀ ਸਹਾਇਤਾ ਦੀ ਬਹੁਤ ਲੋੜ ਹੈ ਤੇ ਗਾਇਕ ਰੇਸ਼ਮ ਸਿੰਘ ਰੇਸ਼ਮ ਇਹ ਹੀ ਕਰ ਰਹੇ ਹਨ। ਜਿਕਰਯੋਗ ਹੈ ਕਿ ਗਾਇਕ ਰੇਸ਼ਮ ਸਿੰਘ ਰੇਸ਼ਮ ਲਾਇਕ ਤੇ ਜਰੂਰਤ ਮੰਦ ਵਿਦਿਆਰਥੀਆਂ ਦੀ ਮੱਦਦ ,ਮੈਡੀਕਲ ਕੈਂਪ, ਲੜਕੀਆਂ ਦੇ ਵਿਆਹ ਤੇ ਸਹਾਇਤਾ ,ਹੁਸ਼ਿਆਰ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਮੱਦਦ ਆਦਿ ਅਨੇਕ ਲੋਕ ਭਲਾਈ ਦੇ ਕੰਮ ਕਰ ਰਹੇ ਹਨ ਜਿਹਨਾਂ ਦੀ ਪੂਰੇ ਇਲਾਕੇ ਵਿੱਚ ਚਰਚਾ ਹੈ। ਸਕੂਲ ਮੁਖੀ ਪਰਵਿੰਦਰ ਭੰਗਲ ਨੇ ਗਾਇਕ ਰੇਸ਼ਮ ਸਿੰਘ ਰੇਸ਼ਮ ਯੂਐਸਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਮਿਲਣ ਦੀ ਇੱਛਾ ਹੈ, ਜੋ ਇੰਨੀ ਦੂਰ ਰਹਿ ਕੇ ਵੀ ਆਪਣੇ ਇਲਾਕੇ ਦੀ ਇੰਨੀ ਸੇਵਾ ਕਰ ਰਹੇ ਹਨ । ਇਸ ਮੌਕੇ ਤੇ ਨੀਰਜ ਕੁਮਾਰੀ ਸਟੇਟ ਅਵਾਰਡੀ ,ਮਨਜਿੰਦਰ ਕੌਰ,ਸੁਪਿੰਦਰ ਕੌਰ,ਹਰਜੀਤ ਕੌਰ, ਜਸਵਿੰਦਰ ਕੌਰ, ਜੋਤੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj