ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਦੋਆਬਾ ਖੇਤਰ ਵਿੱਚ ਆਪਣੀ ਗਾਇਕੀ ਅਤੇ ਪੱਤਰਕਾਰੀ ਦੀਆਂ ਗਤੀਵਿਧੀਆਂ ਨਾਲ ਚਰਚਿਤ ਰਹਿਣ ਵਾਲਾ ਗਾਇਕ ਨਿਸ਼ਾਨ ਬਹਿਰਾਮੀਆਂ ਸੰਖੇਪ ਬਿਮਾਰੀ ਕਾਰਨ ਅਚਾਨਕ ਸਦੀਵੀ ਵਿਛੋੜਾ ਦੇ ਗਿਆ । ਜਿਸ ਦੇ ਤੁਰ ਜਾਣ ਦੀ ਖਬਰ ਸੁਣ ਕੇ ਸਾਰੇ ਹੀ ਕਲਾਕਾਰ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ । ਨਿਸ਼ਾਨ ਬਹਿਰਾਮੀਆਂ ਲੰਬੇ ਸਮੇਂ ਤੋਂ ਗਾਇਕੀ ਦੀਆਂ ਸੇਵਾਵਾਂ ਨਿਭਾਉਂਦਾ ਆ ਰਿਹਾ ਸੀ। ਗਾਇਕੀ ਦੀਆਂ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਉਸਨੇ ਅਨੇਕ ਅਖਬਾਰਾਂ, ਰਸਾਲਿਆਂ ਵਿੱਚ ਬਤੌਰ ਏ ਪੱਤਰਕਾਰ ਦੀਆਂ ਸੇਵਾਵਾਂ ਵੀ ਨਿਭਾਈਆਂ। ਉਸ ਦੀ ਬੇਵਕਤੀ ਮੌਤ ਤੇ ਜਿੱਥੇ ਉਸਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਹੀ ਪੰਜਾਬੀ ਸੰਗੀਤ ਜਗਤ ਵਿੱਚ ਵੀ ਉਸ ਦੇ ਤੁਰ ਜਾਣ ਦਾ ਘਾਟਾ ਪੂਰਾ ਨਹੀਂ ਹੋ ਸਕਦਾ । ਉਸ ਨੇ ਆਪਣੀ ਗਾਇਕੀ ਰਾਹੀਂ ਅਨੇਕਾਂ ਧਾਰਮਿਕ ਅਤੇ ਪੰਜਾਬੀ ਗੀਤ ਗਾ ਕੇ ਸਰੋਤਿਆਂ ਵਿੱਚ ਵੱਖਰੀ ਪਹਿਚਾਣ ਬਣਾਈ । ਦੂਰ ਦੂਰ ਤੱਕ ਸੱਭਿਆਚਾਰਕ ਮੇਲਿਆਂ ਅਤੇ ਹੋਰ ਧਾਰਮਿਕ ਮੇਲਿਆਂ ਵਿੱਚ ਉਸ ਦੀ ਹਾਜ਼ਰੀ ਯਕੀਨੀ ਹੁੰਦੀ। ਉਸ ਦੀ ਬੇਵਕਤੀ ਮੌਤ ਤੇ ਸਾਰੇ ਹੀ ਇਲਾਕੇ ਦੇ ਗਾਇਕ ਕਲਾਕਾਰਾਂ , ਗੀਤਕਾਰਾਂ, ਸੰਗੀਤਕਾਰਾਂ, ਪੱਤਰਕਾਰਾਂ ਅਤੇ ਹੋਰ ਬੁੱਧੀਜੀਵੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਪਰਿਵਾਰ ਮਾਤਾ ਹਰਭਜਨ ਕੌਰ, ਪਤਨੀ ਰਾਜਵੰਤ ਕੌਰ, ਪੁੱਤਰ ਅੰਮ੍ਰਿਤਪਾਲ ਸਿੰਘ ਨਾਲ ਕੀਤਾ ਹੈ। ਨਿਸ਼ਾਨ ਬਹਿਰਾਮੀਆਂ ਜੀ ਦੀ ਅੰਤਿਮ ਅਰਦਾਸ 28 ਜਨਵਰੀ 2025 ਮੰਗਲਵਾਰ ਗੁਰਦੁਆਰਾ ਸਿੰਘ ਸਭਾ ਬਹਿਰਾਮ ਸਰਿਸ਼ਤਾ ਨੇੜੇ ਭੋਗਪੁਰ ਜ਼ਿਲ੍ਹਾ ਜਲੰਧਰ ਵਿਖੇ ਬਾਅਦ ਦੁਪਹਿਰ 12 ਵਜੇ ਹੋਵੇਗੀ। ਸਭ ਸੱਜਣ ਮਿੱਤਰ ਸਨੇਹੀਆਂ ਰਿਸ਼ਤੇਦਾਰਾਂ ਅਤੇ ਕਲਾਕਾਰ ਸਾਥੀਆਂ ਨੂੰ ਬੇਨਤੀ ਹੈ ਕਿ ਅਰਦਾਸ ਵਿੱਚ ਸ਼ਾਮਿਲ ਹੋ ਕੇ ਇਸ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰੀਏ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj