ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਗੋਪੀ ਇਟਲੀ ਰਿਕਾਰਡ ਦੀ ਪੇਸ਼ਕਸ਼ ਵਿੱਚ ਗਾਇਕਾ ਨੀਲਮ ਜੱਸਲ ਨੇ ਨਵੇਂ ਸਿੰਗਲ ਟ੍ਰੈਕ “ਸੋਹਣਿਆਂ” ਨਾਲ ਸਰੋਤਿਆਂ ਦੇ ਫੇਰ ਰੂਬਰੂ ਹੋਈ ਹੈ। ਉਸ ਦੇ ਇਸ ਸੋਹਣਿਆਂ ਟ੍ਰੈਕ ਨੂੰ ਸੋਸ਼ਲ ਮੀਡੀਆ ਤੇ ਵੱਖ ਵੱਖ ਸਾਈਟਾਂ ਰਾਹੀਂ ਲਾਂਚ ਕਰ ਦਿੱਤਾ ਗਿਆ ਹੈ । ਜਿਸ ਸਬੰਧੀ ਗਾਇਕਾ ਨੀਲਮ ਜੱਸਲ ਨੇ ਦੱਸਿਆ ਕਿ ਇਸ ਟ੍ਰੈਕ ਸੋਹਣਿਆਂ ਦਾ ਮਿਊਜਿਕ ਮੀਕੂ ਸਿੰਘ ਨੇ ਕੀਤਾ ਹੈ । ਮਾਸਟਰਿੰਗ ਰੋਹਿਤ ਕੁਮਾਰ ਨੇ ਕੀਤੀ। ਜਾਨੀ ਕਿੰਗ ਨੇ ਇਸ ਟ੍ਰੈਕ ਦੀ ਸ਼ਬਦਾਵਲੀ ਨੂੰ ਆਪਣੀ ਕਲਮ ਨਾਲ ਗੁੰਦਿਆ ਹੈ। ਮਾਡਲ ਜੇ ਪੀ ਸੰਧੂ ਅਤੇ ਜੱਸ ਹਨ। ਇਸ ਟ੍ਰੈਕ ਦੇ ਡਾਇਰੈਕਟਰ ਐਨ ਬੀ ਸਾਹਬ ਮੈਰੀ ਫਿਲਮਸਾਜ਼ ਹਨ । ਗਾਇਕਾ ਨੀਲਮ ਜੱਸਲ ਜੋ ਹਾਲ ਹੀ ਵਿੱਚ ਵਿਦੇਸ਼ ਦਾ ਟੂਰ ਲਾ ਕੇ ਆਈ ਹੈ, ਨੇ ਕਿਹਾ ਕਿ ਉਸ ਦੇ ਪਹਿਲਾਂ ਆਏ ਵੱਖ ਵੱਖ ਟਰੈਕਸ ਨੂੰ ਵੀ ਸਰੋਤਿਆਂ ਨੇ ਮਣਾਂ ਮੂੰਹੀਂ ਮੁਹੱਬਤਾਂ ਦੇ ਕੇ ਮਾਣ ਬਖਸ਼ਿਆ ਤੇ ਇਸ ਟ੍ਰੈਕ ਨੂੰ ਵੀ ਸਰੋਤੇ ਜਰੂਰ ਪਸੰਦ ਕਰਨਗੇ, ਉਸਦੀ ਇਹੀ ਦਿਲੀਂ ਤਮੰਨਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



