HOME ” ਦੁਨੀਆਂ “

” ਦੁਨੀਆਂ “

1
ਸੰਦੀਪ ਸਿੰਘ ਬਖੋਪੀਰ

(ਸਮਾਜ ਵੀਕਲੀ) 

ਦੁਨੀਆਂ ਦੇ ਵਿੱਚ ਦੱਸੋ ਕਿਹੜਾ, ਜਿਸਨੂੰ ਸਭ ਕੁਝ ਮਿਲਦਾ ਏ,
ਆਪਣਾ ਹੀ  ਇਹ ਚਿਹਰਾ ਤੇਰਾ, ਤੈਥੋਂ ,ਕਦੇ ਨਾ, ਖਿਲਦਾ   ਏ,
ਸਬਰ ਤੋਂ ਵੱਡੀ ਚੀਜ਼ ਨਾ ਕੋਈ,  ਜਿਸਨੂੰ ਵੀ ਇਹ ਮਿਲਦਾ   ਏ,
ਗਿਆਨ ਦੀ ਸੂਈ,ਸੱਚ ਦਾ ਧਾਗਾ, ਹੀ ਜ਼ਖ਼ਮਾਂ ਨੂੰ ਸਿਲ੍ਹਦਾ ਏ,
ਗਿਆਨ ਦੇ ਵਾਜੋਂ ਕਦੇ ਵੀ, ਕੁਝ ਨਾ, ਕਦੇ ਕਿਸੇ ਨੂੰ ਮਿਲਦਾ ਏ,
ਕੱਚਿਆਂ ਦੀ ਥਾਂ ਪੱਕੇ ਪੈ ਗਏ,ਸਕੂਨ ਨਾ ਫਿਰ ਵੀ ਮਿਲਦਾ ਏ,
ਸਦਾ ਸ਼ਕਾਇ ਹੀ ਰੱਖੇ ਰੱਬ ਤੋਂ, ਤੇਰਾ ਦਿਲ ਕਦੇ ਨਾ ਖਿਲਦਾ ਏ ,
ਕਿਸਮਤ ਵਿੱਚ ਜੋ ਲਿਖਿਆ ਹੁੰਦਾ, ਹਰ ਹੀਲੇ ਹੀ ਮਿਲਦਾ  ਏ,
ਸ਼ਕਲ ਕਿਸੇ ਦੀ ਕਿੱਥੇ ਦੱਸਦੀ, ਇਹ ਬੰਦਾ, ਕੈਸ਼ੇ !ਦਿਲ ਦਾ ਏ,
ਕਦਰ ਵੱਟੇ ਜੋ ਕਦਰਾਂ ਪਾਵੇ,ਕੋਈ ਵਿਰਲਾ ਟਾਂਵਾਂ ਹੀ ਮਿਲਦਾ ਏ,
ਬੇਰੁਜ਼ਗਾਰੀ ਕਰਕੇ,ਗੱਭਰੂ ਆਹ ਨਸ਼ਿਆਂ! ਦੇ ਵਿੱਚ ਰੁਲ਼ਦਾ ਏ,
ਸੰਦੀਪ ਇਹ ਦੁਨੀਆਂ ਜਿੱਤ ਨਾ ਹੋਣੀ, ਮਸਲਾ ਭੈੜਾ ਦਿਲ ਦਾ ਏ।

ਸੰਦੀਪ ਸਿੰਘ ਬਖੋਪੀਰ
ਸੰਪਰਕ:-9815321017

Previous articleਕੋਸ਼ਿਸ਼ ਖੂਨਦਾਨ ਸੰਸਥਾ ਰੇਲ ਕੋਚ ਫੈਕਟਰੀ ਦੁਆਰਾ 17ਵਾਂ ਖੂਨਦਾਨ ਕੈਂਪ ਲਗਾਇਆ
Next articleਗਾਇਕਾ ਨੀਲਮ ਜੱਸਲ ‘ਸੋਹਣਿਆਂ’ ਟ੍ਰੈਕ ਦੇ ਨਾਲ ਸਰੋਤਿਆਂ ਦੇ ਹੋਈ ਰੂਬਰੂ