HOME ਮੱਲ ਗੋਤ ਭਾਈਚਾਰੇ ਦਾ ਸਲਾਨਾ ਜੋੜ ਮੇਲਾ 22 ਜੂਨ ਨੂੰ ਰਹਿਪਾ ਜ਼ਿਲ੍ਹਾ...

ਮੱਲ ਗੋਤ ਭਾਈਚਾਰੇ ਦਾ ਸਲਾਨਾ ਜੋੜ ਮੇਲਾ 22 ਜੂਨ ਨੂੰ ਰਹਿਪਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ – ਜਸਵੀਰ ਮੱਲ ਯੂ ਕੇ

1

ਸਰੀ/ ਵੈਨਕੂਵਰ    (ਸਮਾਜ ਵੀਕਲੀ)   (ਕੁਲਦੀਪ ਚੁੰਬਰ)– ਧੰਨ ਧੰਨ ਬਾਬਾ ਭਾਗਾ ਜੀ ਮੱਲ ਸਾਹਿਬ ਜੀ ਦੇ ਪਵਿੱਤਰ ਅਸਥਾਨ ਪਿੰਡ ਰਹਿਪਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲਾ ਮੱਲ ਗੋਤ ਭਾਈਚਾਰੇ ਦੇ ਜਠੇਰਿਆਂ ਦਾ 22 ਜੂਨ ਨੂੰ ਸ਼ਰਧਾ ਦੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ । ਜਿਸ ਦੀ ਜਾਣਕਾਰੀ ਦਿੰਦਿਆਂ ਜਸਵੀਰ ਮੱਲ ਯੂ ਕੇ ਨੇ ਦੱਸਿਆ ਕਿ ਹਰ ਸਾਲ ਇਸ ਮੇਲੇ ਵਿੱਚ ਸੰਗਤਾਂ ਹੁੰਮ ਹੁੰਮਾ ਕੇ ਸ਼ਿਰਕਤ ਕਰਦੀਆਂ ਹਨ। 20 ਜੂਨ ਤੋਂ ਇਸ ਮੇਲੇ ਦੀ ਧਾਰਮਿਕ ਪ੍ਰਤਿਕਿਰਿਆ ਸ਼ੁਰੂ ਹੋ ਜਾਵੇਗੀ। 21 ਜੂਨ ਨੂੰ ਵੀ ਧਾਰਮਿਕ ਰਸਮਾਂ ਅਦਾ ਕੀਤੀਆਂ ਜਾਣਗੀਆਂ, ਜਦਕਿ 22 ਜੂਨ ਨੂੰ ਨਿਸ਼ਾਨ ਸਾਹਿਬ ਦੀ ਰਸਮ ਅਦਾ ਹੋਣ ਉਪਰੰਤ ਜਾਪ ਹੋਣਗੇ । ਉਪਰੰਤ ਧਾਰਮਿਕ ਸਟੇਜ ਦਾ ਆਗਾਜ਼ ਹੋਵੇਗਾ।  ਹਰ ਸਾਲ ਦੀ ਤਰ੍ਹਾਂ ਇਸ ਮੌਕੇ ਧਾਰਮਿਕ ਪ੍ਰੋਗਰਾਮ ਜੋ 22 ਜੂਨ 2025 ਦਿਨ ਐਤਵਾਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗਾ, ਵਿੱਚ ਪ੍ਰਸਿੱਧ ਗਾਇਕ ਕਮਲ ਖਾਨ, ਅਮਰ ਅਰਸ਼ੀ – ਨਰਿੰਦਰ ਜੋਤ, ਮਨੀ ਮਾਨ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਧੰਨ ਧੰਨ ਬਾਬਾ ਭਾਗਾ ਸਿੰਘ ਜੀ ਮੱਲ ਸਾਹਿਬ ਜਠੇਰੇ ਮੱਲ ਗੋਤ ਨੂੰ ਆਪਣੀ ਸ਼ਰਧਾ ਅਕੀਦਤ ਦੇ ਫੁੱਲ ਅਰਪਿਤ ਕਰਨਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗਾਇਕਾ ਨੀਲਮ ਜੱਸਲ ‘ਸੋਹਣਿਆਂ’ ਟ੍ਰੈਕ ਦੇ ਨਾਲ ਸਰੋਤਿਆਂ ਦੇ ਹੋਈ ਰੂਬਰੂ
Next articleSAMAJ WEEKLY = 28/05/2025