ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਯੂ ਐਸ ਅਤੇ ਰਿੱਕੀ ਪੌਲ ਦੀ ਪੇਸ਼ਕਸ਼ ਵਿੱਚ ਦੁਆਬੇ ਦੀ ਪ੍ਰਸਿੱਧ ਪੰਜਾਬੀ ਗਾਇਕਾ ਨੀਲਮ ਜੱਸਲ ਵਲੋਂ ਅਤੇ ਸਲਾਮਤ ਅਲੀ ਮਤੋਈ ਵਲੋਂ “ਇਸ਼ਕ” ਟ੍ਰੈਕ ਰਿਲੀਜ਼ ਕੀਤਾ ਗਿਆ। ਪੂਰੀ ਰੂਹ ਅਤੇ ਰੂਹਾਨੀਅਤ ਨਾਲ ਇਸ ਟਰੈਕ ਨੂੰ ਸੁਣਨ ਤੇ ਪੂਰਾ ਆਨੰਦ ਬੱਝਦਾ ਹੈ । ਸਰੋਤਿਆਂ ਦੀ ਨਬਜ ਨੂੰ ਪਹਿਚਾਣ ਕੇ ਇਸ ਟ੍ਰੈਕ ਦੀ ਰਵਾਨਗੀ ਅਤੇ ਸੰਗੀਤ ਦਿਲ ਟੁੰਬਵਾਂ ਬਣਾਇਆ ਗਿਆ ਹੈ ਤੇ ਇਸਦੇ ਲੇਖਕ ਜੋਰਾ ਢੱਕੋਵਾਲੀਆ ਨੇ ਇਸ ਟ੍ਰੈਕ ਨੂੰ ਬਾਕਮਾਲ ਅੰਦਾਜ਼ ਵਿੱਚ ਕਲਮਬੱਧ ਕੀਤਾ ਹੈ, ਜੋ ਇਸ਼ਕ ਦੀ ਪਰਿਭਾਸ਼ਾ ਬਿਆਨਦਾ ਹੈ। ਗਾਇਕਾ ਨੀਲਮ ਜੱਸਲ ਅਤੇ ਸਲਾਮਤ ਅਲੀ ਮਤੋਈ ਦੀ ਸੁਰੀਲੀ ਸੁਰ ਦਾ ਕੋਈ ਜਵਾਬ ਨਹੀਂ ਹੈ । ਜਿਨ੍ਹਾਂ ਨੇ ਗੀਤ ਨਾਲ ਪੂਰਾ ਪੂਰਾ ਇਨਸਾਫ਼ ਕਰਦੇ ਉਸ ਵਿੱਚ ਗਾਇਕੀ ਦੀ ਰੂਹ ਫੂਕੀ ਕੀ ਹੈ । ਅਮਰ ਦਾ ਮਿਊਜਿਕ ਮਿਰਰ ਵਲੋਂ ਇਸ ਦਾ ਸੰਗੀਤ ਤਿਆਰ ਕੀਤਾ ਗਿਆ ਹੈ। ਸੰਤੋਖ ਸਿੰਘ ਸਰੋਆ ਅਤੇ ਰੂਬਲ ਪੋਲ, ਰੋਹਨ ਪੌਲ ਐਟਰਟੇਨਮੈਂਟ , ਮਨੀਸ਼ ਕੁਮਾਰ , ਦਿਨੇਸ਼ ਪਰਜਾਪਤੀ, ਰਮਨ ਰਾਜਕ ਦਾ ਵਿਸ਼ੇਸ਼ ਤੌਰ ਤੇ ਟੀਮ ਨੇ ਧੰਨਵਾਦ ਕੀਤਾ। ਬੀਬੀ ਸਟੂਡੀਓ ਤੇ ਸਾਂਝ ਸ਼ੰਮੀ ਦਾ ਵੀ ਵਿਸ਼ੇਸ਼ ਸਹਿਯੋਗ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



