HOME ਯਾਦਗਾਰੀ ਹੋ ਨਿੱਬੜਿਆ “ਸੁਰਾਂ ਦੀ ਮਹਿਫ਼ਿਲ” ਉਡਾਨ 6

ਯਾਦਗਾਰੀ ਹੋ ਨਿੱਬੜਿਆ “ਸੁਰਾਂ ਦੀ ਮਹਿਫ਼ਿਲ” ਉਡਾਨ 6

2
ਦੀਪਕ ਬਾਲੀ, ਮੁਹੰਮਦ ਸਦੀਕ, ਰੌਸ਼ਨ ਪ੍ਰਿੰਸ ਅਤੇ ਜਸਦੇਵ ਸਿੰਘ ਸੇਖੋਂ ਨੇ ਜੋਤ ਜਗਾ ਕੇ ਕੀਤੀ ਪ੍ਰੋਗਰਾਮ ਦੀ ਸ਼ੁਰੂਆਤ 
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ. ਏ.) ਤੇਜਵੰਤ ਕਿੱਟੂ ਮਿਊਜ਼ਿਕ ਅਕੈਡਮੀ ਵੱਲੋਂ ਆਪਣੇ ਸੰਗੀਤ ਵਿਦਿਆਰਥੀਆਂ ਲਈ ਇੰਟਰ ਅਕੈਡਮੀ ਪ੍ਰੋਗਰਾਮ ਉਡਾਨ 6 ਗੁਰੂ ਨਾਨਕ ਭਵਨ ਵਿਖੇ ਆਪਣੀਆਂ ਅਮਿਟ ਛਾਪਾਂ ਛੱਡ ਗਿਆ । ਪ੍ਰੋਗਰਾਮ ਸ਼ਾਮ 4 ਵਜੇ ਤੋਂ ਰਾਤ 9 ਵਜੇ ਤੱਕ ਚੱਲਿਆ । ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਅਕੈਡਮੀ ਦੇ ਵਿਦਿਆਰਥੀ ਅਰਮਾਨ ਸੇਖੋਂ ਵੱਲੋਂ ਵਾਰ ਪੇਸ਼ ਕੀਤੀ ਗਈ। ਨਿੱਤਿਆ ਨਾਇਰਾ ਦੀ ਪੇਸ਼ਕਾਰੀ “ਦਿਲ ਹੈ ਛੋਟਾ ਸਾ” ਨੇ ਸਰੋਤਿਆਂ ਦਾ ਮਨ ਮੋਹਿਆ। ਕਮਲ ਰਣਬੀਰ ਨੇ ਨੱਚਣਾ ਪੈਂਦਾ ਏ , ਗੁਰਵੀਰ ਨੇ ਤੇਰੇ ਦਿਲ ਤੋਂ , ਗੁਰਸੀਰਤ , ਰਣਵੀਰ ਨੇ ਕਣਕ ਦੀ ਰਾਖੀ , ਹਰਜੀਤ ਗਰੁੱਪ ਨੇ ਸੜਕੇ ਸੜਕੇ , ਪ੍ਰੀਆ ਨੇ ਸੋਹਣਿਆ ਜੇ ਤੇਰੇ ਨਾਲ , ਗੁਰਮਹਿਕ ਨੇ ਮੇਰੇ ਕੋਲੋਂ ਮਹਿੰਦੀ, ਰੌਣਕ ਸਿੱਧੂ ਨੇ ਲੋਕੀਂ ਪੂਜਣ ਰੱਬ, ਆਸ਼ੂ ਨੇ ਮੇਲਾ ਦੋ ਘੜੀਆਂ ਅਤੇ ਨਮਨ ਨੇ ਹੀਰ ਪੇਸ਼ ਕਰਕੇ ਸਰੋਤਿਆਂ ਦੀ ਵਾਹ ਵਾਹ ਖੱਟੀ । ਪ੍ਰੋਗਰਾਮ ਦਾ ਆਗਾਜ਼ ਮੁੱਖ ਮਹਿਮਾਨ ਦੀਪਕ ਬਾਲੀ, ਜਸਦੇਵ ਸਿੰਘ ਸੇਖੋਂ, ਮੁਹੰਮਦ ਸਦੀਕ, ਕੁਲਜੀਤ ਸਿੰਘ ਅਤੇ ਰੌਸ਼ਨ ਪ੍ਰਿੰਸ ਨੇ ਜੋਤ ਜਗਾ ਕੇ ਕੀਤਾ।  ਇਸ ਮੌਕੇ ਕਿੱਟੂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਟੇਜ ਦਾ ਗੁਰ ਦੱਸਣ ਅਤੇ ਸਟੇਜ ਦਾ ਡਰ ਲਾਹੁਣ ਲਈ ਆਪਣੇ ਵਿਦਿਆਰਥੀਆਂ ਲਈ ਇਹ ਪ੍ਰੋਗਰਾਮ ਹਰ ਸਾਲ ਉਲੀਕੀ ਦਾ ਹੈ। ਨਾਲ ਦੀ ਨਾਲ ਵਿਦਿਆਰਥੀਆਂ ਦੇ ਮਾਪੇ ਵੀ ਦੇਖ ਸਕਦੇ ਹਨ ਕਿ ਬੱਚੇ ਨੇ ਸਾਰਾ ਸਾਲ ਕੀ ਸਿੱਖਿਆ ਹੈ। ਇਸ ਮੌਕੇ ਵਿਧਾਇਕ ਕੁਲਵੰਤ ਸਿੱਧੂ, ਦੀਪਕ ਬਾਲੀ ਨੇ ਆਏ ਪਤਵੰਤਿਆਂ ਨੂੰ ਸੰਬੋਧਨ ਕੀਤਾ ਅਤੇ ਧੰਨਵਾਦ ਕੀਤਾ । ਇਸ ਮੌਕੇ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਮਨਮੋਹਨ ਮੋਂਗਾ ਅਤੇ ਸਾਹਿਤਕਾਰ ਅਸ਼ੋਕ ਬਾਂਸਲ ਮਾਨਸਾ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗਾਇਕਾ ਨੀਲਮ ਜੱਸਲ ਅਤੇ ਸਲਾਮਤ ਅਲੀ ਮਤੋਈ ਵਲੋਂ ‘ਇਸ਼ਕ’ ਟ੍ਰੈਕ ਕੀਤਾ ਗਿਆ ਰਿਲੀਜ਼
Next articleਮਾਮਲਾ ਖੂਨ ਵੇਚਣ ਦੇ ਲੱਗੇ ਦੋਸ਼ਾਂ ਦਾ