ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਪੰਜਾਬ ਦੀ ਪਵਿੱਤਰ ਧਰਤੀ ਗੁਰੂਆਂ, ਪੀਰਾਂ , ਫਕੀਰਾਂ ਤੇ ਸੂਰਬੀਰਾਂ ਦੀ ਧਰਤੀ ਹੈ । ਇਸ ਧਰਤੀ ਨੇ ਦੁਨੀਆਂ ਵਿੱਚ ਅਮਨ ਬਹਾਲ ਕਰਨ ਲਈ ਅਤੇ ਦੁਖੀਆਂ ਦੇ ਦੁੱਖ ਦੂਰ ਕਰਨ ਲਈ ਅਤੇ ਮਨ ਦੀ ਸਾਂਤੀ ਲਈ ਕਵੀਆਂ ਅਤੇ ਕਲਾਕਾਰਾਂ ਨੂੰ ਜਨਮ ਦਿੱਤਾ ਹੈ । ਪੰਜਾਬ ਦੀ ਧਰਤੀ ਸੱਭਿਆਚਾਰਕ ਅਤੇ ਧਾਰਮਿਕ ਖੇਤਰ ਵਿੱਚ ਸਭ ਤੋਂ ਵੱਧ ਪੂਰੀ ਦੁਨੀਆਂ ਵਿੱਚ ਮਾਣ ਹਾਸਲ ਕੀਤਾ ਹੈ । ਇਸੇ ਧਰਤੀ ਤੇ ਹੀ ਪਿੰਡ ਅੱਤੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਧਾਰਮਿਕ ਖੇਤਰ ਵਿਚ ਮਿੱਠੀ ਬੋਲੀ ਅਤੇ ਮਿੱਠੀ ਆਵਾਜ਼ ਕਰਕੇ ਪ੍ਰਸਿੱਧੀ ਹਾਸਲ ਕਰ ਰਿਹਾ ਹੈ ਗਾਇਕ ਮਹਿੰਦਰ ਸਿੰਘ ਝੱਮਟ ਜੋ ਆਪਣਾ ਨਵਾਂ ਧਾਰਮਿਕ ਸਿੰਗਲ ਟ੍ਰੈਕ ‘ਸਿੱਖੀ ਦੇ ਮਹਿਲ ਉਸਾਰ ਗਿਆ ‘ਲੈ ਕੇ ਜਲਦ ਹੀਂ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਿਹਾ ਹੈ । ਇਸ ਸੰਬੰਧੀ ਗਾਇਕ ਨੇ ਦੱਸਿਆ ਕਿ ਇਸ ਧਾਰਮਿਕ ਰਚਨਾ ਨੂੰ ਗੀਤਕਾਰ ਜਨਾਬ ਸੋਹਣ ਸਿੰਘ ਸੋਨੀਲਾ ਡੀ ਐਸ ਪੀ ( ਰਿਟਾ) ਵਲੋਂ ਕਲਮਬੱਧ ਕੀਤਾ ਅਤੇ ਸੰਗੀਤ ਸਾਹਿਬ ਹੀਰਾ ਵਲੋਂ ਤਿਆਰ ਕੀਤਾ ਗਿਆ ਹੈ । ਗੁਰੂ ਰਾਮ ਦਾਸ ਲੰਗਰ ਸੇਵਾ ਪੁਰਹੀਰਾਂ ਹੁਸ਼ਿਆਰਪੁਰ ਵਲੋਂ ਸ. ਮਨਜੀਤ ਸਿੰਘ ਯੂ ਐਸ ਏ ਅਤੇ ਸ. ਗੁਰ ਲਿਆਕਤ ਸਿੰਘ ਬਰਾੜ ਦੀ ਇਸ ਪੇਸ਼ਕਸ਼ ਨੂੰ ਵੱਖ ਵੱਖ ਲੋਕੇਸ਼ਨਾਂ ਤੇ ਫਿਲਮਾਇਆ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly