HOME ਗਾਇਕ ਕੁਲਦੀਪ ਚੁੰਬਰ ਦਾ ਟ੍ਰੈਕ “ਦਾ ਗਰੇਟੈਸਟ ਇੰਡੀਅਨ ਬਾਬਾ ਸਾਹਿਬ” ਰਿਲੀਜ਼ –...

ਗਾਇਕ ਕੁਲਦੀਪ ਚੁੰਬਰ ਦਾ ਟ੍ਰੈਕ “ਦਾ ਗਰੇਟੈਸਟ ਇੰਡੀਅਨ ਬਾਬਾ ਸਾਹਿਬ” ਰਿਲੀਜ਼ – ਰਾਮ ਭੋਗਪੁਰੀਆ

1

ਜਲੰਧਰ   (ਸਮਾਜ ਵੀਕਲੀ)   ਵੱਖ ਵੱਖ ਪੰਜਾਬੀ, ਧਾਰਮਿਕ ਅਤੇ ਮਿਸ਼ਨਰੀ ਗੀਤਾਂ ਨਾਲ ਹਾਜ਼ਰੀ ਲਗਵਾਉਣ ਵਾਲੇ ਗਾਇਕ ਕੁਲਦੀਪ ਚੁੰਬਰ ਦਾ ਨਵਾਂ ਸਿੰਗਲ ਟ੍ਰੈਕ “ਦਾ ਗਰੇਟੈਸਟ ਇੰਡੀਅਨ ਬਾਬਾ ਸਾਹਿਬ” ਦੇ ਟਾਈਟਲ ਹੇਠ ਹਾਲ ਹੀ ਵਿੱਚ ਲਾਂਚ ਕੀਤਾ ਗਿਆ। ਜਿਸ ਨੂੰ ਸਮਾਜ ਵਲੋਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਵਿਸ਼ਵ ਪ੍ਰਸਿੱਧ ਕੰਪਨੀ ਆਰ ਜੇ ਬੀਟਸ ਨਿਊਯਾਰਕ ਦੇ ਪ੍ਰੋਡਿਊਸਰ ਰਾਮ ਭੋਗਪੁਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੀਆਂ ਸੋਸ਼ਲ ਸਾਈਟਾਂ ਤੇ ਇਸ ਟਰੈਕ ਨੂੰ ਲਾਂਚ ਕਰ ਦਿੱਤਾ ਗਿਆ ਹੈ। ਜੋ ਬਾਬਾ ਸਾਹਿਬ ਭਾਰਤ ਰਤਨ ਭਾਰਤ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਦੀ ਇਕ ਝਲਕ ਦਿਖਾਉਂਦਾ ਹੈ। ਇਸ ਮਿਸ਼ਨਰੀ ਟ੍ਰੈਕ ਨੂੰ ਸ੍ਰੀਮਾਨ ਸੋਹਣ ਸਹਿਜਲ ਨੇ ਲਿਖਿਆ ਹੈ ਅਤੇ ਇਸਦਾ ਸੰਗੀਤ ਪਤਰਸ ਚੀਮਾ ਵਲੋਂ ਤਿਆਰ ਕੀਤਾ ਗਿਆ । ਇਸ ਦਾ ਸ਼ਾਨਦਾਰ ਵੀਡੀਓ ਹਦੀਆਬਾਦ ਫਗਵਾੜਾ ਵਿਖੇ ਵੱਖ ਵੱਖ ਰਹਿਬਰਾਂ ਦੇ ਲਗਾਏ ਹੋਏ ਸਟੈਚੂਸ ਨਾਲ ਰਿੰਕਾ ਨਸਰਾਲਾ  ਵੀਡੀਓ ਡਾਇਰੈਕਟਰ ਵਲੋਂ ਕੈਮਰਾਮੈਨ ਸੋਨੂ ਨਸਰਾਲਾ ਦੀ ਟੀਮ ਨੇ ਫ਼ਿਲਮਾਇਆ ਹੈ ਅਤੇ ਇਸ ਦੇ ਐਡੀਟਰ ਏ ਡੀ ਐਡੀਟਜ ਹਨ। ਇਸ ਦਾ ਪੋਸਟਰ ਜੱਸੀ ਆਰਟਸ ਵਲੋਂ ਡਿਜ਼ਾਇਨ ਕੀਤਾ ਗਿਆ । ਗੀਤ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਹੈ ਅਤੇ ਇਸ ਦੀਆਂ ਰੀਲਾਂ  ਪਬਲਿਸਿਟੀ ਖੱਟ ਰਹੀਆਂ ਹਨ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਵਿਸ਼ਵ ਸਿਹਤ ਦਿਵਸ ਮਨਾਇਆ
Next articleਐੱਨ ਆਰ ਆਈ ਸਮਾਜ ਸੇਵਕ ਵੱਲੋ ਬੀ.ਆਰ.ਅੰਬੇਡਕਰ ਲਾਇਬ੍ਰੇਰੀ ਅਤੇ ਫ੍ਰੀ ਟਿਉਸ਼ਨ ਸੈਂਟਰ ਪਿੰਡ ਖੈਰਾ ਲਈ ਇੱਕ ਪ੍ਰੋਜੈਕਟਰ ਅਤੇ ਨਕਦ ਰਾਸ਼ੀ ਦੀ ਸੇਵਾ ਦਿੱਤੀ ਗਈ:- ਇੰਜ ਵਿਸ਼ਾਲ ਖੈਰਾ