ਗਾਇਕ ਆਈ ਪੀ ਸੰਧੂ ‘ਮੁੰਡਾ ਸਰਦਾਰ’ ਸਿੰਗਲ ਟਰੈਕ ਲੈ ਕੇ ਹੋਇਆ ਹਾਜ਼ਰ

ਹੁਸ਼ਿਆਰਪੁਰ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਹੁਸ਼ਿਆਰਪੁਰ ਜ਼ਿਲ੍ਹੇ ਦਾ ਮਾਣ ਬਣਿਆ ਪੰਜਾਬੀ ਗਾਇਕ ਆਈ ਪੀ ਸੰਧੂ ‘ਮੁੰਡਾ ਸਰਦਾਰ’ ਟਰੈਕ ਲੈ ਕੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਹੈ । ਵੀ ਆਈ ਪੀ ਮੋਸ਼ਨ ਪਿੱਚਰ ਵਲੋ ਇਹ ਟਰੈਕ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਜਗਸੀਰ ਬਾਜੇਵਾਲੇ ਨੇ ਲਿਖਿਆ ਹੈ ਅਤੇ ਗੀਤ ਦਾ ਮਿਊਜ਼ਿਕ ਬਲੱਡੀ ਬੀਟ ਦੁਆਰਾ ਤਿਆਰ ਕੀਤਾ ਗਿਆ ਹੈ। ਆਈ ਪੀ ਸੰਧੂ ਨੇ ਕਿਹਾ ਜਿਨੀ ੳਮੀਦ ਸੀ ਉਸ ਤੋ ਵਧ ਕੇ ਸਰੋਤਿਆ ਨੇ ਗੀਤ ਨੂੰ ਪਿਆਰ ਕੀਤਾ।

ਸੱਭਿਆਚਾਰ ਤੇ ਸਾਦਗੀ ਨੂੰ ਦੇਖਦੇ ਹੋਏ ਗੀਤ ਨੂੰ ਬਣਾਇਆ ਗਿਆ ਹੈ ਜਿਸ ਕਰਕੇ ਇਹ ਗੀਤ ਲੋਕਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ । ਗਾਇਕ ਆਈ ਪੀ ਸੰਧੂ ਸੂਫੀ ਗਾਇਕਾਵਾਂ ਹਸ਼ਮਤ ਸੁਲਤਾਨਾ ਸਿਸਟਰਜ਼ ਤੋਂ ਇਲਾਵਾ ਆਪਣੀ ਸਮੁੱਚੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ , ਜਿਨ੍ਹਾਂ ਨੇ ਉਸ ਨੂੰ ਇਸ ਟਰੈਕ ਰਿਲੀਜ਼ ਕਰਵਾਉਣ ਲਈ ਵਿਸ਼ੇਸ਼ ਸਹਿਯੋਗ ਦੇ ਕੇ ਨਿਵਾਜਿਆ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੌਲੀਵੁੱਡ ਗਾਇਕ ਸ਼ੰਕਰ ਸਾਹਨੀ ਵੀ ਸੂਫੀ ਗੀਤ ਨਾਲ ਦੇਵੇਗਾ ਦਸਤਕ :
Next articleਕਿਸਾਨਾਂ ਦੀਆਂ ਮੌਤਾਂ ਸਬੰਧੀ ਜੇਪੀਸੀ ਕਾਇਮ ਕਰਨ ਦੀ ਮੰਗ