ਲੁਧਿਆਣਾ /ਜਲੰਧਰ (ਕੁਲਦੀਪ ਚੁੰਬਰ )-(ਸਮਾਜ ਵੀਕਲੀ) ਜੋਬਨ ਕਵੀਨ ਰਿਕਾਰਡਜ਼ ਐਂਡ ਰਾਜ ਸੰਧੂਰੀ ਦੀ ਪ੍ਰੈਜ਼ੈਂਟੇਸ਼ਨ ਵਿੱਚ ਪ੍ਰਸਿੱਧ ਦੋਗਾਣਾ ਜੋਡ਼ੀ ਹਰਬੰਸ ਰਸੀਲਾ ਤੇ ਰਮਨਦੀਪ ਬਾਵਾ ਆਪਣਾ ਟਰੈਕ “ਸੁਰਖੀ ਪਾਊਡਰ” ਟਾਈਟਲ ਹੇਠ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਇੱਕ ਵਾਰ ਫੇਰ ਹਾਜ਼ਰ ਹੋਏ ਹਨ । ਇਸ ਟਰੈਕ ਸੰਬੰਧੀ ਜਾਣਕਾਰੀ ਦਿੰਦਿਆਂ ਗਾਇਕ ਹਰਬੰਸ ਰਸੀਲਾ ਅਤੇ ਰਮਨਦੀਪ ਬਾਵਾ ਨੇ ਦੱਸਿਆ ਕਿ ਇਸ ਨੂੰ ਗੀਤਕਾਰ ਚੰਦ ਕੋਟਲੇ ਵਾਲਾ ਨੇ ਕਲਮਬੱਧ ਕੀਤਾ ਹੈ ਜਦਕਿ ਇਸ ਦਾ ਮਿਊਜ਼ਿਕ ਬੌਬੀ ਉੱਤਮ ਵੱਲੋਂ ਦਿੱਤਾ ਗਿਆ ਹੈ ਅਤੇ ਇਸ ਦੇ ਪ੍ਰੋਡਿਊਸਰ ਬਲਵਿੰਦਰ ਸਿੰਘ ਉਪਲ ਹਨ। ਇਸ ਟਰੈਕ ਦਾ ਸ਼ਾਨਦਾਰ ਵੀਡੀਓ ਓ ਪੀ ਬੰਟੂ ਵੱਲੋਂ ਰਵਾਇਤੀ ਅੰਦਾਜ਼ ਵਿਚ ਫਿਲਮਾਇਆ ਗਿਆ ਹੈ । ਜ਼ਿਕਰਯੋਗ ਹੈ ਕਿ ਇਸ ਟਰੈਕ “ਸੁਰਖੀ ਪਾਊਡਰ” ਨੂੰ ਸੋਸ਼ਲ ਸਾਈਟਾਂ ਤੇ ਯੂ ਟਿਊਬ ਦੇ ਮਾਧਿਅਮ ਰਾਹੀਂ ਲਾਂਚ ਕਰ ਦਿੱਤਾ ਗਿਆ ਹੈ, ਜਿਸ ਨੂੰ ਸਰੋਤਿਆਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly