ਗਾਇਕ ਤੇ ਗੀਤਕਰਾ ਅਜੇ ਛੋਕਰ ਸਿੰਗਲ ਟਰੈਕ ‘ਸੁਰਮਾ’ ਨਾਲ ਚਰਚਾ ’ਚ

Ajay Chhokar

*ਗੀਤ ਨੂੰ ਸ਼ੋਸ਼ਲ ਮੀਡੀਆ ਸਾਈਟਸ ’ਤੇ ਕੀਤਾ ਜਾ ਰਿਹੈ ਬੇਹੱਦ ਪਸੰਦ*
ਜਲੰਧਰ, ਅੱਪਰਾ-ਸਮਾਜ ਵੀਕਲੀ -ਦੋਆਬੇ ਦੇ ਪ੍ਰਸਿੱਧ ਕਸਬੇ ਅੱਪਰਾ ਦੇ ਕਰੀਬੀ ਪਿੰਡ ਛੋਕਰਾਂ ਦਾ ਵਸਨੀਕ ਗਾਇਕ ਤੇ ਗੀਤਕਾਰ ਅਜੇ ਛੋਕਰ ਇਨੀਂ ਦਿਨੀ ਅਪਣੇ ਨਵੇਂ ਸਿੰਗਲ ਟਰੈਕ ‘ਸੁਰਮਾ’ ਨੂੰ ਲੈ ਕੇ ਚਰਚਾ ’ਚ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਾਇਕ ਤੇ ਗੀਤਕਾਰ ਅਜੇ ਛੋਕਰ ਨੇ ਦੱਸਿਆ ਕਿ ਇਸ ਗੀਤ ਨੂੰ ਤਰਟੀਨ ਰਿਕਾਰਡਜ਼ ਵਲੋਂ ਮਾਰਕੀਟ ’ਚ ਪੇਸ਼ ਕੀਤਾ ਗਿਆ ਹੈ। ਉਨਾਂ ਅੱਗੇ ਦੱਸਿਆ ਕਿ ਇਸ ਗੀਤ ਨੂੰ ਉਸਨੇ ਖੁਦ ਕਲਮਬੱਧ ਕੀਤਾ ਹੈ, ਜਦਕਿ ਗੀਤ ਨੂੰ ਸੰਗੀਤਕਾਰ ਵਰੁਣ ਮਹਿਮੀ ਨੇ ਖੂਬਸੂਰਤ ਧੁਨਾਂ ਨਾਲ ਸੰਗੀਤਕ ਲੜੀ ’ਚ ਪਿਰੋਇਆ ਹੈ। ਪੋਸਟਰ ਤੇ ਪੋਸਟਰ ਵੀਡੀਓ ਜਿੰਦ ਵਿਦ ਲੈਨਜ਼ ਵਲੋਂ ਤਿਆਰ ਕੀਤਾ ਗਿਆ ਹੈ। ਗਾਇਕ ਤੇ ਗੀਤਕਾਰ ਅਜੇ ਛੋਕਰ ਦਾ ਉਕਤ ਗੀਤ ‘ਸੁਰਮਾ’ ਵੱਖ-ਵੱਖ ਸ਼ੋਸ਼ਲ ਮੀਡੀਆ ਸਾਈਟ ’ਤੇ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਗਾਇਕ ਅਜੇ ਛੋਕਰ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਰੋਤੇ ਉਸ ਦੇ ਇਸ ਗੀਤ ਨੂੰ ਵੀ ਰੱਜਵਾਂ ਪਿਆਰ ਬਖਸ਼ਣਗੇ।

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿਸ ਵਰਲਡ 2021 ਫਾਈਨਲ ਮੁਲਤਵੀ: ਭਾਰਤੀ ਸੁੰਦਰੀ ਸਣੇ 17 ਨੂੰ ਕਰੋਨਾ
Next articleਨਾਨਕ ਨਾਮ ਲੇਵਾ