ਗਾਇਕ ਤੇ ਗੀਤਕਾਰ ਗੁਰਨੇਕ ਛੋਕਰਾਂ ਦੇ ਧਾਰਮਿਕ ਗੀਤ ‘ਮੇਰੇ ਗੁਰੂ ਰਵਿਦਾਸ ਪਿਆਰੇ’ ਨੂੰ ਮਿਲ ਰਿਹਾ ਬੇਹੱਦ ਭਰਵਾਂ ਹੁੰਗਾਂਰਾ

ਦੁਬਈ, ਅੱਪਰਾ (ਸਮਾਜ ਵੀਕਲੀ) (ਜੱਸੀ)- ਦੁਆਬੇ ਦੇ ਪ੍ਰਸਿੱਧ ਗਾਇਕ ਤੇ ਗੀਤਕਾਰ ਗੁਰਨੇਕ ਛੋਕਰਾਂ ਵਾਲੇ ਦਾ ਹਾਲ ’ਚ ਹੀ ਸ਼ੋਸ਼ਲ ਮੀਡੀਆ ਸਾਈਟਸ ’ਤੇ ਰੀਲੀਜ਼ ਹੋਏ ਧਾਰਮਿਕ ਗੀਤ ‘ਮੇਰੇ ਗੁਰੂ ਰਵਿਦਾਸ ਪਿਆਰੇ’ ਨੂੰ ਬੇਹੱਦ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਾਇਕ ਤੇ ਗੀਤਕਾਰ ਗੁਰਨੇਕ ਛੋਕਰਾਂ ਨੇ ਦੱਸਿਆ ਕਿ ਇਸ ਗੀਤ ਨੂੰ ਪੀ. ਕੇ ਕਲੇਰ ਫਿਲਮਜ਼ ਪ੍ਰੋਡਕਸ਼ਨ ਤੇ ਮਹਿੰਦਰ ਪੰਡਵਾਂ ਵਲੋਂ ਮਾਰਕੀਟ ’ਚ ਪੇਸ਼ ਕੀਤਾ ਗਿਆ ਹੈ। ਇਸ ਗੀਤ ਨੂੰ ਉਨਾਂ ਖੁਦ ਹੀ ਕਲਮਬੱਧ ਕੀਤਾ ਤੇ ਗਾਇਆ ਹੈ। ਇਸ ਗੀਤ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਪੀ. ਕੇ ਕਲੇਰ ਹਨ, ਜਗਕਿ ਇਸ ਗੀਤ ਦਾ ਸੰਗੀਤ ਵਿਜੈ ਸ਼ੌਕਤ ਨੇ ਤਿਆਰ ਕੀਤਾ ਹੈ। ਇਸ ਗੀਤ ਦਾ ਵੀਡੀਓ ਸ਼ੰਕਰ ਦੇਵਾ ਨੇ ਤਿਆਰ ਕੀਤਾ ਹੈ। ਗਾਇਕ ਤੇ ਗੀਤਕਾਰ ਗੁਰਨੇਕ ਛੋਕਰਾਂ ਨੇ ਜੋਗ ਰਾਜ ਬੰਗਾ (ਯੂ. ਐੱਸ. ਏ) ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਸ ਧਾਰਮਿਕ ਗੀਤ ਨੂੰ ਵੱਖ-ਵੱਖ ਸ਼ੋਸ਼ਲ ਸਾਈਟਸ ’ਤੇ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

 

Previous articleਆਪ ਸਰਕਾਰ ਵਲੋਂ ਪੰਜਾਬ ’ਚ ਰੇਤ ਦਾ ਭਾਅ 5.50 ਰੁਪਏ ਪ੍ਰਤੀ ਫੁੱਟ ਕਰਨਾ ਸ਼ਲਾਘਾਯੋਗ ਕਦਮ-ਰਣਵੀਰ ਕੰਦੋਲਾ
Next articleशिरोमणि संत रविदास का चिंतन : 21वीं सदी में प्रासंगिकता – पुनर्मूल्यांकन