ਸਾਥੀ ਹਰਜਿੰਦਰ ਸਿੰਘ ਸਹੋਤਾ ਚੱਕਦੇਸਰਾਜ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਕੀਤੀਆਂ ਭੇਟ 

 ਫਿਲੌਰ, ਗੁਰਾਇਆ,  ਅੱਪਰਾ (ਜੱਸੀ)-ਸਾਥੀ ਹਰਜਿੰਦਰ ਸਿੰਘ ਸਹੋਤਾ ਜੀ,ਜੋ ਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਜਲੰਧਰ ਦੇ ਸਾਬਕਾ ਪ੍ਰਧਾਨ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸਨ,ਉਹ ਨਾ ਮੁਰਾਦ ਬੀਮਾਰੀ ਬਲੱਡ ਕੈਂਸਰ ਨਾਲ ਜੂਝਦੇ ਹੋਏ ਅੰਤਿਮ ਪਲਾਂ ਤੱਕ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ,ਸਕੇ ਸੰਬੰਧੀਆਂ ਅਤੇ ਵਿਚਾਰ ਧਾਰਕ ਸੰਘਰਸ਼ਾਂ ਦੇ ਜੁਝਾਰੂ ਸਾਥੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦੀ ਅੰਤਿਮ ਪਲਾਂ ਤੱਕ ਪੂਰੇ ਬੁਲੰਦ ਹੌਂਸਲੇ ਨਾਲ ਸੇਵਾ ਕਰਦੀ ਰਹੀ ਜ਼ਿੰਦਗੀ ਦੀ ਜੀਵਨ ਸਾਥਣ ਸ਼੍ਰੀਮਤੀ ਗੁਰਮੇਲ ਕੌਰ, ਉਹਨਾਂ ਦੇ ਨਕਸ਼ੇ ਕਦਮਾਂ ਤੇ ਸੰਜੀਦਗੀ ਨਾਲ ਚੱਲਣ ਵਾਲੇ ਸਪੁੱਤਰ ਜਸਕਰਨ ਸਿੰਘ ਸਹੋਤਾ ਅਤੇ ਨੂੰਹ ਪੁੱਤਰੀ ਕਨੂ ਪ੍ਰਿਆ ਵਲੋਂ ਉਹਨਾਂ ਨਮਿਤ ਅੰਤਿਮ ਅਰਦਾਸ ਕਰਨ ਅਤੇ ਸ਼ਰਧਾਂਜਲੀ ਭੇਟ ਕਰਨ ਹਿੱਤ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਸਾਹਿਬ ਸਿੰਘਾਂ ਸ਼ਹੀਦਾਂ ਚੱਕਦੇਸਰਾਜ ਵਿਖੇ ਪਵਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕਰਦੇ ਹੋਏ ਸਮੂਹ ਸੰਗਤਾਂ ਨੂੰ ਜ਼ਿੰਦਗੀ ਦੀ ਸਚਾਈ ਮੌਤ ਪ੍ਰਤੀ ਸੁਚੇਤ ਕੀਤਾ। ਵੈਰਾਗਮਈ ਕੀਰਤਨ ਉਪਰੰਤ ਉਹਨਾਂ ਦੇ ਵਿਚਾਰ ਧਾਰਕ ਸੰਘਰਸ਼ਾਂ ਦੇ ਭਾਈਵਾਲ ਜੁਝਾਰੂ ਸਾਥੀਆਂ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਜਲੰਧਰ ਅਤੇ ਪਲੱਸ ਮੰਚ ਦੇ ਆਗੂ ਅਮੋਲਕ ਸਿੰਘ,ਪ.ਸ.ਸ.ਫ.ਦੇ ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਨਿਰਮੋਲਕ ਸਿੰਘ ਹੀਰਾ,ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜਲੰਧਰ ਦੇ ਜ਼ਿਲ੍ਹਾ ਆਗੂ ਬਲਵਿੰਦਰ ਕੁਮਾਰ, ਜਮਹੂਰੀ ਅਧਿਕਾਰ ਸਭਾ ਦੇ ਬੂਟਾ ਸਿੰਘ ਮਹਿਮੂਦਪੁਰ, ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ ਆਦਿ ਨੇ ਸ਼ਰਧਾਂਜਲੀ ਭੇਟ ਕਰਦੇ ਹੋਏ ਉਹਨਾਂ ਨਾਲ ਜ਼ਿੰਦਗੀ ਦੇ ਹਰ ਖੇਤਰ ਵਿੱਚ ਨਿਭਾਏ ਪਲਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਸਦੀਵੀ ਵਿਛੋੜੇ ਨਾਲ ਜਿੱਥੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ,ਸਕੇ ਸੰਬੰਧੀਆਂ ਨੂੰ ਅਕਹਿ ਤੇ ਅਸਹਿ ਨਾ ਪੂਰਾ ਹੋਣ ਯੋਗ ਘਾਟਾ ਪਿਆ ਹੈ, ਉੱਥੇ ਉਹਨਾਂ ਦੀ ਘਾਟ ਉਹਨਾਂ ਦੇ ਸੰਘਰਸ਼ਾਂ ਦੇ ਜੁਝਾਰੂ ਯੁੱਧ ਸਾਥੀਆਂ ਦੇ ਮਨਾਂ ਵਿੱਚ ਸਦਾ ਸਦਾ ਲਈ ਰੜਕਦੀ ਰਹੇਗੀ। ਉਹਨਾਂ ਦੇ ਅਧੂਰੇ ਸੰਘਰਸ਼ਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਜੱਦੋ ਜਹਿਦ ਕਰਦੇ ਰਹਿਣ ਦਾ ਅਹਿਦ ਵੀ ਕੀਤਾ‌। ਦੇਸ਼ ਬਦੇਸ਼ ਤੋਂ ਆਏ ਸ਼ੋਕ ਸੰਦੇਸਾਂ ਵਿੱਚ ਕਾਮਰੇਡ ਸੱਤਪਾਲ ਸਿੰਘ, ਕਾਮਰੇਡ ਸ਼ਿੰਗਾਰਾ ਸਿੰਘ ਦੋਸਾਂਝ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਕਰਨੈਲ ਸਿੰਘ ਸੰਧੂ,ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਗੌਰਮਿੰਟ ਟੀਚਰਜ਼ ਯੂਨੀਅਨ ਜਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ, ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੇ ਸੰਦੇਸ਼ ਨਿਰਮੋਲਕ ਸਿੰਘ ਹੀਰਾ ਨੇ ਪੜ੍ਹ ਕੇ ਸੁਣਾਏ। ਸ਼ਰਧਾਂਜਲੀ ਸਮਾਗਮ ਦੀ ਕਾਰਵਾਈ ਪ੍ਰਾਈਮ ਟੀ.ਵੀ. ਦੇ ਐਂਕਰ ਅਤੇ ਰਿਪੋਰਟਰ ਸ੍ਰੀ ਪਰਮਵੀਰ ਸਿੰਘ ਬਾਠ ਨੇ ਚਲਾਈ ਅਤੇ ਉਹਨਾਂ ਨੇ ਆਏ ਸ਼ੋਕ ਸੰਦੇਸ਼ਾਂ ਦੇ ਨਾਵਾਂ ਦਾ ਜ਼ਿਕਰ ਵਿਸਥਾਰ ਵਿੱਚ ਕੀਤਾ। ਅੰਤਿਮ ਅਰਦਾਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਨਜ਼ਦੀਕੀ ਰਿਸ਼ਤੇਦਾਰਾਂ, ਸਕੇਂ ਸੰਬੰਧੀਆਂ ਅਤੇ ਸਨੇਹੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।ਇਸ ਸਮੇਂ ਕੁਲਦੀਪ ਸਿੰਘ ਕੌੜਾ, ਸ਼ੀਤਲ ਰਾਮ ਬੰਗਾ,ਗਿਆਨ ਚੰਦ, ਕੁਲਵੰਤ ਸਿੰਘ ਬਾਸੀ, ਸੁਖਦੇਵ ਮਾਹੀ, ਹਰਬੰਸ ਸਿੰਘ ਗੋਹਲੜੋਂ,ਪ੍ਰੀਤਮ ਸਿੰਘ ਲੱਲੀ, ਰੋਸ਼ਨ ਲਾਲ,ਸੋਹਣ ਸਿੰਘ ਭਿੰਡਰ, ਕੁਲਵੰਤ ਸਿੰਘ ਭਿੰਡਰ, ਗੁਰਮੀਤ ਰਾਮ ਲੁੱਗਾ, ਅਜਮੇਰ ਸਿੰਘ,ਹਰਮੇਸ਼ ਹੁਸ਼ਿਆਰਪੁਰੀ, ਦਰਸ਼ਨ ਸਿੰਘ ਬਾਸੀ,ਗਿਆਨ ਸਿੰਘ ਦੋਸਾਂਝ, ਕੁਲਦੀਪ ਵਾਲੀਆ, ਸੁਰਿੰਦਰ ਸਿੰਘ, ਸੁਰਿੰਦਰ ਪਾਲ, ਹਰਮੇਸ਼ ਪਾਠਕ, ਰਤਨ ਸਿੰਘ, ਪ੍ਰਕਾਸ਼ ਰਾਮ ਦੋਸਾਂਝ, ਮੱਖਣ ਰੱਤੂ, ਇੰਦਰਪਾਲ ਸਿੰਘ, ਨੌਜਵਾਨ ਸਭਾ ਦੇ ਆਗੂ ਮੰਗਾਂ,ਸ.ਪਰਸੋਤਮ ਸਿੰਘ,ਸ.ਗਿਆਨ ਸਿੰਘ ,ਪ੍ਰੋ.ਬਲਵਿੰਦਰ ਸਿੰਘ,ਪ੍ਰੋ.ਰਾਜਵਿੰਦਰ,ਪ੍ਰੋ.ਦਲਜੀਤ ਕੌਰ      ਆਦਿ ਸਾਥੀ ਹਾਜ਼ਰ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਏਰੀਆ ਕਮੇਟੀ ਫਿਲੌਰ ਦੀ ਮੀਟਿੰਗ ਵਿੱਚ 28 ਸਤੰਬਰ ਨੂੰ ਮੋਟਰਸਾਇਕਲ ਮਾਰਚ ਰਾਂਹੀ ਖਟਕੜ ਕਲਾਂ ਪੁੱਜਣ ਦਾ ਸੱਦਾ
Next articleਐੱਸ ਐੱਚ ਓ ਨੂਰਮਹਿਲ ਵਲੋਂ ਪੱਤਰਕਾਰ ਭਾਈਚਾਰੇ ਦੀ ਆਵਾਜ਼ ਬੰਦ ਕਰਨ ਲਈ ਧਮਕੀਆਂ ਦੀ ਨਿਖੇਧੀ ਕਰਦੇ ਹੋਏ ਪੱਤਰਕਾਰ ਭਾਈਚਾਰੇ ਨਾਲ ਗੱਲਬਾਤ ਦੇ ਜ਼ਰੀਏ ਸੁਖਾਵਾਂ ਮਾਹੌਲ ਪੈਦਾ ਕਰਨ ਦੀ ਕੀਤੀ ਮੰਗ