HOME ਸਿਲਵਰ ਵਾਟਿਕਾ ਪਬਲਿਕ ਸਕੂਲ ਦੀ ਸਿਲਵਰ ਜੁਬਲੀ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ...

ਸਿਲਵਰ ਵਾਟਿਕਾ ਪਬਲਿਕ ਸਕੂਲ ਦੀ ਸਿਲਵਰ ਜੁਬਲੀ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ

ਭੀਖੀ,  (ਸਮਾਜ ਵੀਕਲੀ)   ( ਕਮਲ ਜਿੰਦਲ ) ਇਲਾਕੇ ਦੇ ਪਹਿਲੇ ਸੀਬੀਐਸਈ ਮਾਨਤਾ ਪ੍ਰਾਪਤ ਸਿਲਵਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਾਉਂ ਵਲੋਂ ਅੱਜ ਆਪਣਾ 25ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਸਕੂਲ ਦੇ ਸੰਸਥਾਪਕ ਸਵ. ਸੁਰਿੰਦਰ ਸਿੰਗਲਾ ਅਤੇ ਮਰਹੂਮ ਚੇਅਰਪਰਸਨ ਅੰਜੂ ਸਿੰਗਲਾ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਕੇ ਸਕੂਲ ਦੀ ਚੜ੍ਹਦੀਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸਕੂਲ ਪ੍ਰਬੰਧਕ ਰਿਸ਼ਵ ਸਿੰਗਲਾ ਅਤੇ ਨਮਨ ਸਿੰਗਲਾ ਨੇ ਕਿਹਾ ਕਿ ਇਲਾਕੇ ਦੇ ਵਿਿਦਅਕ ਪਛੜੇਪਣ ਨੂੰ ਦੂਰ ਕਰਨ ਲਈ ਉਨਾਂ ਦੇ ਮਾਪਿਆਂ ਵਲੋਂ 2001 ਵਿੱਚ ਇਹ ਸਕੂਲ ਸ਼ੁਰੂ ਕੀਤਾ ਗਿਆ ਅਤੇ ਇਹ ਇਲਾਕੇ ਦੀ ਪਹਿਲੀ ਵਿਿਦਅਕ ਸੰਸਥਾ ਸੀ ਜਿਸਨੇ ਸੀਬੀਐਸਈ ਤੋਂ ਬਕਾਇਦਾ ਮਾਨਤਾ ਪ੍ਰਾਪਤ ਕੀਤੀ। ਉਨਾਂ ਦੱਸਿਆ ਕਿ ਪਿਛਲੇ 25 ਸਾਲਾਂ ਦੌਰਾਨ ਸਕੂਲ ਪ੍ਰਬੰਧਨ ਅਤੇ ਸਟਾਫ ਮਿਹਨਤ ਅਤੇ ਪ੍ਰਤੀਬੱਧਤਾ ਨਾਲ ਵਿਿਦਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਵਿੱਚ ਸਫਲ ਰਿਹਾ ਹੈ। ਉਨਾਂ ਕਿਹਾ ਕਿ ਵਿਿਦਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਸਿੱਖਿਆ ਦੇ ਨਾਲ ਨਾਲ ਸਮੇਂ ਸਮੇਂ ‘ਤੇ ਖੇਡਾਂ ਅਤੇ ਹੋਰ ਬੌਧਿਕ ਪ੍ਰਤੀਯੋਗਤਾਵਾਂ ਵੀ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਵਿਿਦਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਸਕੇ। ਉਨਾਂ ਦੱਸਿਆ ਕਿ ਸਕੂਲ ਦਾ ਟੀਚਾ ਹੈ ਕਿ ਵਿਿਦਆਰਥੀਆ ਨੂੰ ਕਿੱਤਾਕਾਰੀ ਸਿੱਖਿਆ ਵੱਲ ਪ੍ਰੇਰਿਤ ਕਰਨ ਲਈ ਵਿਸ਼ੇਸ਼ ਪ੍ਰੈਕਟੀਕਲ ਗਤੀਵਿਧੀਆਂ ਦੀ ਆਰੰਭਤਾ ਵੀ ਕਰਵਾਈ ਜਾਵੇਗੀ ਦੇ ਨਾਲ ਨਾਲ ਵਿਿਦਆਰਥੀਆਂ ਨੂੰ ਖੇਡਾਂ ਵਿੱਚ ਪਰਪੱਕ ਕਰਨ ਲਈ ਸ਼ੂਟਿੰਗ ਰੇਂਜ ਦੀ ਸਥਾਪਨਾ ਵੀ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇੰਨਾਂ 25 ਸਾਲਾਂ ਦੌਰਾਨ ਸੰਸਥਾ ਨੂੰ ਮਾਣ ਹੈ ਕਿ ਇਥੋਂ ਸਿੱਖਿਆ ਪ੍ਰਾਪਤ ਸੈਂਕੜੇ ਵਿਿਦਆਰਥੀਆਂ ਨੇ ਜਿਥੇ ਵੱਖ ਵੱਖ ਖੇਤਰਾਂ ਵਿੱਚ ਉਪਲਬਧੀਆਂ ਹਾਸਿਲ ਕੀਤੀਆਂ ਹਨ ਉਥੇ ਕਾਮਯਾਬ ਇਨਸਾਨ ਦੇ ਰੂਪ ਵਿੱਚ ਜੀਵਨ ਬਤੀਤ ਕਰ ਰਹੇ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਕਿਰਨ ਰਤਨ ਨੇ ਕਿਹਾ ਕਿ ਵਿਿਦਆਰਥੀਆਂ ਨੂੰ ਸਿੱਖਿਆ ਗ੍ਰਹਿਣ ਕਰਵਾਉਣ ਦੇ ਨਾਲ ਨਾਲ ਉਨਾਂ ਵਿੱਚ ਸਮਾਜਿਕ ਚੇਤਨਾ ਅਤੇ ਦੇਸ਼ ਭਗਤੀ ਵੱਲ ਵਿਸ਼ੇਸ਼ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਉਨਾਂ ਵਿੱਚ ਇੱਕ ਰਾਸ਼ਟਰੀ ਚਰਿੱਤਰ ਦਾ ਨਿਰਮਾਣ ਹੋ ਸਕੇ। ਇਸ ਮੌਕੇ ਸਕੂਲ ਮੈਨੇਜਰ ਹਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਉੱਤਮ ਸਿੰਘ, ਬੱਗਾ ਸਿੰਘ, ਰਣਦੀਪ ਕੌਰ, ਸੰਦੀਪ ਕੌਰ, ਰੁਪਿੰਦਰ ਕੌਰ, ਜਸਵਿੰਦਰ ਕੌਰ, ਰੀਨਾ ਰਾਣੀ, ਨਿਰਮਲ ਦਾਸ ਸਮੇਤ ਸਮੂਹ ਸਟਾਫ ਵੀ ਹਾਜਰ ਸੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਿਰਧ ਨਾਗਰਿਕਾਂ ਦੀ ਸਿਹਤ ਜਾਂਚ ਸਬੰਧੀ ਸਿਵਲ ਹਸਪਤਾਲ ਬਲਾਚੌਰ ਵਿਖੇ ਵਿਸ਼ੇਸ਼ ਕੈਂਪ ਭਲਕੇ
Next articleਐਮ4 ਮੋਟਰਵੇ ਹਾਦਸਾ ਮਾਮਲਾ ਅਦਾਲਤ ‘ਚ, ਭਾਰਤੀ ਮੂਲ ਦੀ ਮਹਿਲਾ ਪਲਵਿੰਦਰ ਢਿੱਲੋਂ ਦੀ ਮੌਤ ਦੀ ਸੁਣਵਾਈ ਜਾਰੀ