ਬੰਗਾ/ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ +2 ਜਮਾਤ ਦੀ ਪ੍ਰੀਖਿਆ ਦੇ ਨਤੀਜਿਆਂ ਵਿਚ ਸਿੱਖ ਨੈਸ਼ਨਲ ਕਾਲਜੀਏਟ ਸਕੂਲ ਬੰਗਾ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸ਼ਾਨਦਾਰ ਰਹੀ। ਕਾਲਜ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਅਤੇ ਸਕੂਲ ਇੰਚਾਰਜ ਸ੍ਰੀ ਜਤਿੰਦਰ ਮੋਹਨ ਦੀ ਯੋਗ ਅਗਵਾਈ ਸਦਕਾ ਸਕੂਲ ਦੀਆਂ ਤਿੰਨੋਂ ਸਟਰੀਮ (ਕਾਮਰਸ, ਆਰਟਸ ਅਤੇ ਸਾਇੰਸ) ਦੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਜੀ ਨੇ ਸਭ ਵਿਦਿਆਰਥੀਆਂ ਅਤੇ ਸਟਾਫ਼ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਕਾਮਰਸ ਵਿਚੋਂ ਗੁਰਸਿਮਰਨ ਕੌਰ ਨੇ 94.8%, ਸੁਖਦੀਪ ਕੌਰ ਨੇ 94.6%, ਈਸ਼ਾ ਗੋਸਲ ਨੇ 94% ਅਤੇ ਗੁਰਸਿੱਖ ਸਿੰਘ ਨੇ 92.4% ਅੰਕ ਹਾਸਲ ਕਰਕੇ ਸਕੂਲ ਦੇ “ਓਵਰਆਲ ਟੌਪਰਾਂ” ਦਾ ਖਿਤਾਬ ਹਾਸਲ ਕੀਤਾ। ਇਸ ਦੇ ਨਾਲ ਹੀ ਵਿਦਿਆਰਥਣ ਰੁਪਿੰਦਰ ਕੌਰ ਨੇ ਫੰਡਾਮੈਂਟਲਸ ਆਫ਼ ਈ – ਬਿਜਨਸ ਵਿੱਚੋਂ 100/100 ਅੰਕ ਪ੍ਰਾਪਤ ਕੀਤੇ ਅਤੇ 90.2% ਲੈ ਕੇ ਜਮਾਤ ਵਿੱਚੋਂ ਪੰਜਵਾਂ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਜੀ ਨੇ ਇਸ ਨਤੀਜੇ ਦੀ ਖਾਸ ਸ਼ਲਾਘਾ ਕੀਤੀ। ਬਾਰ੍ਹਵੀਂ ਜਮਾਤ ਦੇ ਕਾਮਰਸ ਦੇ ਸਮੁੱਚੇ ਨਤੀਜੇ ਵਿੱਚੋਂ 30 ਵਿਦਿਆਰਥੀਆਂ ਨੇ 80% ਤੋਂ ਉੱਪਰ ਅੰਕ ਹਾਸਲ ਕੀਤੇ ਹਨ। ਇਸ ਮੌਕੇ ਸਕੂਲ ਇੰਚਾਰਜ ਜਤਿੰਦਰ ਮੋਹਨ ਨੇ ਵਿਦਿਆਰਥੀਆਂ ਨੂੰ ਵਧੇਰੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਇਹ ਦੱਸਿਆ ਕਿ ਸਕੂਲ ਦਾ ਸਮੁੱਚਾ ਨਤੀਜਾ ਸਲਾਹੁਣਯੋਗ ਰਿਹਾ। ਇਸ ਮੌਕੇ ਪ੍ਰੋ. ਮੋਹਨ ਸਿੰਘ, ਪ੍ਰੋ. ਰੂਬੀ, ਪ੍ਰੋ. ਮਨਰਾਜ ਕੌਰ (ਕਲਾਸ ਇੰਚਾਰਜ ਕਾਮਰਸ), ਪ੍ਰੋ. ਪੂਜਾ ਰਾਣੀ, ਪ੍ਰੋ. ਗੁਰਿੰਦਰ ਕੌਰ, ਪ੍ਰੋ. ਮਨਜੀਤ ਕੌਰ, ਪ੍ਰੋ. ਮਨਮੀਤ ਕੌਰ, ਪ੍ਰੋ. ਸਿਮਰਨਪ੍ਰੀਤ ਕੌਰ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



