HOME ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰ ਡਾ. ਭਿੰਡਰ ਦਾ ਸਰੀ ਚ ਸਵਾਗਤ

ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰ ਡਾ. ਭਿੰਡਰ ਦਾ ਸਰੀ ਚ ਸਵਾਗਤ

4
ਕੈਪਸ਼ਨ ਡਾ ਭਿੰਡਰ ਦਾ ਸਨਮਾਨ ਕਰਦੇ ਹੋਏ ਪਤਵੰਤੇ ਸੱਜਣ

ਵੈਨਕੂਵਰ   (ਸਮਾਜ ਵੀਕਲੀ)   ( ਮਲਕੀਤ ਸਿੰਘ)- ਦੁਆਬੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰਸੀਪਲ ਡਾ ਤਰਸੇਮ ਸਿੰਘ ਭਿੰਡਰ ਦੀ ਕਨੇਡਾ ਫੇਰੀ ਦੌਰਾਨ ਸਰੀ ਪੁੱਜਣ ਤੇ ਉਹਨਾਂ ਨੇ ਜਾਣਕਾਰ ਸੱਜਣਾ ਅਤੇ ਹੋਰਨਾਂ ਪਤਵੰਤਿਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੋਸਾਇਟੀ ਦੇ ਸਹਿਯੋਗ ਨਾਲ ਆਯੋਜਿਤ ਇੱਕ ਸੰਖੇਪ ਸਮਾਗਮ ਦੌਰਾਨ ਡਾ ਭਿੰਡਰ ਵੱਲੋਂ ਉਕਤ ਸੁਸਾਇਟੀ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਕੌਮਾਂਤਰੀ ਪੱਧਰ ਤੇ ਪ੍ਰਸਾਰਨ ਲਈ ਵਿੱਢੇ ਉਪਰਾਲਿਆ ਦੀ ਸ਼ਲਾਘਾ ਕੀਤੀ ਗਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਚਰਨਜੀਤ ਸਿੰਘ ਸੈਣੀ ,ਪਰਮਜੀਤ ਸਿੰਘ ਜਵੰਧਾ, ਕੁਲਵਿੰਦਰ ਸਿੰਘ ਹੇਅਰ, ਗੋਪਾਲ ਸਿੰਘ ਬੁੱਟਰ,ਸੁਖਵਿੰਦਰ ਸਿੰਘ ਚੋਹਲਾ ਵੀ ਹਾਜਰ ਸਨ ਸਮਾਗਮ ਦੇ ਅਖੀਰ ਚ ਪ੍ਰਿੰ ਭਿੰਡਰ ਨੂੰ ਯਾਦਗਾਰੀ ਚਿੰਨ ਵੀ ਭੇਟ ਕੀਤੇ ਗਏ।

Previous articleਸਤਿਕਾਰਯੋਗ ਗਿਆਨੀ ਪੁਰਸ਼ੋਤਮ ਸਿੰਘ ਸਾਗੀ ਜੀ ਨਹੀਂ ਰਹੇ
Next article‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਈ ਨਸ਼ਾ ਤਸਕਰ ਕਾਬੂ ਕੀਤੇ-ਮੀਤ ਹੇਅਰ