ਸਿੱਖ ਨੈਸ਼ਨਲ ਕਾਲਜ ਬੰਗਾ ਦਾ ਨਤੀਜਾ ਸ਼ਾਨਦਾਰ ਰਿਹਾ, ਪ੍ਰਿੰਸੀਪਲ ਨੇ ਦਿੱਤੀਆਂ ਮੁਬਾਰਕਾਂ

ਨਵਾਂਸ਼ਹਿਰ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਐਲਾਨੇ ਬੀਬੀ ਏ ਸਮੈਸਟਰ ਪਹਿਲੇ ਦੇ ਨਤੀਜਿਆਂ ‘ਚ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀਆਂ ਨੇ ਵਧੀਆ ਨੰਬਰ ਲੈ ਕੇ ਕਾਲਜ ਦਾ ਮਾਣ ਵਧਾਇਆ ਹੈ। ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਵਿਦਿਆਰਥਣ ਆਂਚਲ ਸੈਣੀ, ਰਾਜਵੀਰ, ਗੌਰਵ ਮਾਨ ਅਤੇ ਭਵਨਜੋਤ ਨੇ ਐਸ ਜੀ ਪੀ ਏ 7-33 ਹਾਂਸਲ ਕਰਕੇ ਕਾਲਜ ਅਤੇ ਜਿਲ੍ਹੇ ਚੋਂ ਪਹਿਲਾ, ਕਾਰਤਿਕ ਸ਼ਰਮਾ ਨੇ ਐਸ ਜੀ ਪੀ ਏ 6-93 ਹਾਂਸਲ ਕਰਕੇ ਕਾਲਜ ਅਤੇ ਜਿਲ੍ਹੇ ਚੋਂ ਦੂਸਰਾ ਤੇ ਮਨਦੀਪ ਕੌਰ ਤੇ ਹਿਤੇਨ ਬਾਂਸਲ ਨੇ ਐਸ ਜੀ ਪੀ ਏ 6-67 ਹਾਂਸਲ ਕਰਕੇ ਕਾਲਜ ਅਤੇ ਜਿਲ੍ਹੇ ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਢੇਰ ਸਾਰੀਆਂ ਮੁਬਾਰਕਾਂ ਦਿੱਤੀਆਂ ਤੇ ਭਵਿੱਖ ਵਿੱਚ ਵੀ ਇਹੋ ਜਿਹੇ ਸ਼ਾਨਦਾਰ ਨਤੀਜਿਆਂ ਦੀ ਆਸ ਵੀ ਪ੍ਰਗਟਾਈ। ਇਸ ਮੌਕੇ ਵਿਭਾਗ ਮੁਖੀ ਡਾਕਟਰ ਕਮਲਦੀਪ ਕੌਰ, ਡਾਕਟਰ ਦਵਿੰਦਰ ਕੌਰ, ਪ੍ਰੋ ਰਮਨਦੀਪ ਕੌਰ, ਪ੍ਰੋ ਮਨਰਾਜ ਕੌਰ, ਪ੍ਰੋ ਹਰਦੀਪ ਕੌਰ, ਪ੍ਰੋ ਦੀਪਿਕਾ, ਪ੍ਰੋ ਪ੍ਰਿਆ ਲੱਧੜ ਤੇ ਪ੍ਰੋ ਲਕਸ਼ਮੀ ਰਾਣੀ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਖੁਸ਼ਹਾਲੀ ਤੇ ਲੋਕ ਪੱਖੀ ਮਾਹੌਲ ਸਿਰਜਣ ਲਈ ਬਸਪਾ ਨੂੰ ਇੱਕ ਮੌਕਾ ਦੇਣ ਜਲੰਧਰ ਵਾਸੀ : ਐਡਵੋਕੇਟ ਬਲਵਿੰਦਰ ਕੁਮਾਰ
Next articleਫਿੱਟ ਬਾਈਕਰ ਕਲੱਬ ਵੱਲੋਂ ਸ਼ਹਿਰ ਵਾਸੀਆਂ ਨੂੰ ਵੋਟਿੰਗ ਪ੍ਰਤੀ ਜਾਗਰੂਕ ਕਰਨ ਲਈ ਸਾਈਕਲ ਰੈਲੀ ਕੱਢੀ ਗਈ ਡਿਪਟੀ ਕਮਿਸ਼ਨਰ ਇਸ ਰੈਲੀ ਦਾ ਹਿੱਸਾ ਬਣੇ, ਸਾਈਕਲ ਚਲਾ ਕੇ ਜਾਗਰੂਕਤਾ ਪੈਦਾ ਕੀਤੀ