ਸੱਭਿਆਚਾਰਕ ਮੇਲੇ ‘ਤੇ ਪਹੁੰਚ ਰਹੇ ਹਨ ਚੋਟੀ ਦੇ ਕਲਾਕਾਰ
ਕੈਨੇਡਾ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333:- ਸਿੱਖ ਫ਼ੈਡਰੇਸ਼ਨ ਆਫ਼ ਐਡਮਿੰਟਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ 2 ਅਤੇ 3 ਅਗਸਤ ਨੂੰ 33ਵਾਂ ਸੱਭਿਆਚਾਰਕ ਮੇਲਾ ਅਤੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। 3 ਅਗਸਤ ਨੂੰ ਹੋਣ ਵਾਲੇ ਕਬੱਡੀ ਕੱਪ ਬਾਰੇ ਜਾਣਕਾਰੀ ਦਿੰਦਿਆਂ ਚੰਨਾ ਕਾਲਖ਼, ਸੈਂਡੀ ਛੋਕਰਾਂ ਵਾਲਾ, ਬਿੰਦਾ ਨੰਬਰਦਾਰ, ਜੰਗ ਭਲਵਾਨ, ਗਿੰਦਾ, ਹਰਮਨ, ਵਰਿੰਦਰ ਗਰੇਵਾਲ ਅਤੇ ਬਲਕਰਮਜੀਤ ਗਿੱਲ ਨੇ ਦੱਸਿਆ ਕਿ ਇਸ ਵਰ੍ਹੇ 3 ਅਗਸਤ ਨੂੰ ਕਰਵਾਏ ਜਾ ਰਹੇ ਕਬੱਡੀ ਕੱਪ ‘ਚ ਚੋਟੀ ਦੇ ਖਿਡਾਰੀ ਸ਼ਿਰਕਤ ਕਰਨਗੇ ਅਤੇ ਆਪਣੀ ਖੇਡ ਦੇ ਜੌਹਰ ਦਿਖਾਉਣਗੇ । ਉੱਥੇ ਹੀ ਦੁਨੀਆਂ ਦੇ ਮਹਾਂਨ ਕਬੱਡੀ ਖਿਡਾਰੀ ਜਗਜੀਤ ਸਿੰਘ ਫ਼ੋਜੀ ਕੁਰੜ ਛਾਪੇ ਦਾ ਸਨਮਾਨ ਹੋਵੇਗਾ , ਫ਼ੋਜੀ ਨੇ ਆਪਣੇ ਸਮੇਂ ਚ ਬਹੁਤ ਤਾਕੜੀ ਕਬੱਡੀ ਖੇਡੀ ਆ , ਇਸ ਦੀ ਖੇਡ ਨੂੰ ਦੇਖਕੇ ਅਨੇਕਾਂ ਨੌਜਵਾਨ ਕਬੱਡੀ ਵਲ ਆਏ , ਜਗਜੀਤ ਸਿੰਘ ਫੌਜੀ ਨੂੰ ਸਨਮਾਨ ਦੇਕੇ ਅਸੀਂ ਫ਼ਕਰ ਨਾਲ ਮਾਣ ਮਹਿਸੂਸ ਕਰਾਂਗੇ । ਇਸ ਤੋਂ ਇਲਾਵਾ ਕੁਲਮੀਤ ਸਿੰਘ ਸੰਘਾ, ਪਰਮਜੀਤ ਦਿਓਲ, ਜਗਰੂਪ ਸਿੰਘ, ਸਤਨਾਮ ਥਿੰਦ ਅਤੇ ਬਲਦੇਵ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਿਡਾਰੀਆਂ ਅਤੇ ਕਲਾਕਾਰਾਂ ਨੂੰ ਆਸ਼ੀਰਵਾਦ ਦੇਣ ਲਈ ਮੈਂਬਰ ਪਾਰਲੀਮੈਂਟ ਟਿੰਮ ਉੱਪਲ ਅਤੇ ਜਗਸ਼ਰਨ ਸਿੰਘ ਮਾਹਲ ਵਿਸ਼ੇਸ਼ ਤੌਰ ‘ਤੇ ਓਟਾਵਾ ਤੋਂ ਪਹੁੰਚ ਰਹੇ ਹਨ। ਇੰਨ੍ਹਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਰਾਜਨੀਤਿਕ, ਸਮਾਜਿਕ ਅਤੇ ਖੇਡ ਹਸਤੀਆਂ ਹਾਜ਼ਰੀ ਲਗਵਾਉਣਗੀਆਂ 2 ਅਤੇ 3 ਅਗਸਤ ਨੂੰ ਹੋ ਰਹੇ ਸੱਭਿਆਚਾਰਕ ਮੇਲੇ ਅਤੇ ਕਬੱਡੀ ਮੁੱਲਾਂਪੁਰ ਕੱਪ ਬਾਰੇ ਜਾਣਕਾਰੀ ਲੈਣ ਲਈ ਪ੍ਰਧਾਨ ਕਰਨੈਲ ਸਿੰਘ ਦਿਓਲ 780-907-4345, ਪਾਲ ਸੇਖੋਂ 780-660-3220, ਚੰਨਾ ਕਾਲਖ਼ 780-264-5911, ਮੀਤ ਪ੍ਰਧਾਨ ਪਰਵੰਤ ਸੇਖੋ 780-271-2365 ਤੇ ਸੰਪਰਕ ਕੀਤਾ ਜਾ ਸਕਦਾ ਹੈ।



