HOME ਅਧਿਕਾਰੀਆ ਵੱਲੋਂ ਗੁਰਪ੍ਰੀਤ ਕੌਰ ਨੂੰ ਪੇਪਰ ਦੇਣ ਸਮੇਂ ਕੜ੍ਹਾ ਤੇ ਕਿਰਪਾਨ...

ਅਧਿਕਾਰੀਆ ਵੱਲੋਂ ਗੁਰਪ੍ਰੀਤ ਕੌਰ ਨੂੰ ਪੇਪਰ ਦੇਣ ਸਮੇਂ ਕੜ੍ਹਾ ਤੇ ਕਿਰਪਾਨ ਲਾਉਣ ਲਈ ਕਹਿਣਾ ਅਤਿ ਸ਼ਰਮਨਾਕ ਕਾਰਾ : ਭੁਪਿੰਦਰ ਸਿੰਘ ਪਿੰਕੀ

1
ਭੁਪਿੰਦਰ ਸਿੰਘ ਪਿੰਕੀ
ਹੁਸ਼ਿਆਰਪੁਰ  (ਸਮਾਜ ਵੀਕਲੀ)  (ਤਰਸੇਮ ਦੀਵਾਨਾ ) ਰਾਜਸਥਾਨ ਦੀ ਪੂਰਨੀਮਾ ਯੂਨੀਵਰਸਿਟੀ, ਜੈਪੁਰ ਵਿਖੇ ਰਾਜਸਥਾਨ ਜੂਡੀਸੀਅਲ ਸਰਵਿਸ ਦੇ ਲਈ ਤਰਨਤਾਰਨ ਦੀ ਇੱਕ ਗੁਰਸਿੱਖ ਬੀਬਾ ਗੁਰਪ੍ਰੀਤ ਕੌਰ ਵੱਲੋਂ ਪੇਪਰ ਦੇਣ ਸਮੇਂ ਅਧਿਕਾਰੀਆ ਵੱਲੋਂ ਉਸਦਾ ਕੜਾ ਤੇ ਕਿਰਪਾਨ ਲੁਹਾਉਣ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਬੁਧੀਜੀਵੀ ਤੇ ਉੱਘੇ ਸਮਾਜ ਸੇਵਕ ਭੁਪਿੰਦਰ ਸਿੰਘ ਪਿੰਕੀ  ਨੇ ਬੀਜੇਪੀ-ਆਰ.ਐਸ.ਐਸ ਦੀ ਖਾਲਸਾ ਪੰਥ ਅਤੇ ਪੰਜਾਬ ਵਿਰੋਧੀ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਬੀਜੇਪੀ/ਆਰ.ਐਸ.ਐਸ ਦੀ ਜਿਨ੍ਹਾਂ ਸੂਬਿਆਂ ‘ਚ ਸਰਕਾਰਾਂ ਹੈ  ਉਥੇ ਘੱਟ ਗਿਣਤੀ ਕੌਮਾਂ ਵਿਸ਼ੇਸ਼ ਤੌਰ ‘ਤੇ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਇਹ ਮਨੁੱਖਤਾ ਵਿਰੋਧੀ ਅਮਲ ਬੀਜੇਪੀ/ਆਰ.ਐਸ.ਐਸ ਦੀ ਮੋਦੀ ਹਕੂਮਤ ਅਤੇ ਭਾਜਪਾ ਦੀਆਂ ਸੂਬਾ ਸਰਕਾਰਾਂ ਦੇ ਮੱਥੇ ‘ਤੇ ਕਾਲਾ ਧੱਬਾ ਹੈ । ਅਜਿਹੇ ਅਮਲ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਕਿਹਾ  ਕਿਹਾ ਕਿ ਭਾਰਤ  ਵਿੱਚ  ਵੱਖ-ਵੱਖ ਧਰਮਾਂ, ਕੌਮਾਂ ਦੇ ਲੋਕ ਵੱਸਦੇ ਹਨ। ਹਰ ਇਕ ਕੌਮ ਨੂੰ ਆਪੋ ਆਪਣੇ ਧਾਰਮਿਕ ਨਿਯਮਾਂ ਅਨੁਸਾਰ ਜਿੰਦਗੀ ਬਸਰ ਕਰਨ ਦਾ ਸੰਵਿਧਾਨਿਕ ਹੱਕ ਹੈ, ਪਰ ਹਿੰਦੂਤਵ ਹੁਕਮਰਾਨ ਸਿੱਖ ਬੱਚੇ/ਬੱਚੀਆਂ ਨਾਲ ਅਜਿਹਾ ਵਿਵਹਾਰ ਕਰਕੇ ਉਨ੍ਹਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾ ਰਹੇ ਹਨ। ਅਜਿਹਾ ਵਿਤਕਰਾ ਤੇ ਵਖਰੇਵਾਂ ਸਿੱਖ ਬੱਚਿਆਂ ਨੂੰ ਆਪਣੇ ਰਾਹ ਤੋਂ ਭਟਕਣ ਲਈ ਹੁਕਮਰਾਨ ਮਜਬੂਰ ਨਾ ਕਰਨ, ਇਹ ਬਿਹਤਰ ਹੋਵੇਗਾ।ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ, ਕਿ ਜਿਥੇ ਵੀ ਅਜਿਹਾ ਸਿੱਖ ਵਿਰੋਧੀ ਅਮਲ ਹੁੰਦਾ ਹੈ, ਤਾਂ ਇਸ ਦੇ ਲਈ ਜ਼ਿੰਮੇਵਾਰ ਦੋਸ਼ੀ ਨੂੰ ਕਾਨੂੰਨ ਅਨੁਸਾਰ ਸਖਤ ਸਜ਼ਾ ਦਿੱਤੀ ਜਾਵੇ, ਤਾਂਕਿ ਅੱਗੇ ਤੋਂ ਕੋਈ ਵੀ ਕਿਸੇ ਕੌਮ, ਧਰਮ, ਫਿਰਕੇ ਤੇ ਕਬੀਲੇ’ ਆਦਿ ਨਾਲ ਵਿਤਕਰਾ ਅਤੇ ਧੱਕਾ ਨਾ ਕਰ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਤ ਧਿਆਨ ਦਾਸ ਦੇ 30ਵੇਂ ਬਰਸੀ ਸਮਾਗਮ 31 ਜੁਲਾਈ ਨੂੰ ਸਲੇਮਟਾਵਰੀ ‘ਚ ਮਨਾਏ ਜਾਣਗੇ – ਸੰਤ ਸਰਵਣ ਦਾਸ
Next articleਸਿੱਖ ਫ਼ੈਡਰੇਸ਼ਨ ਆਫ਼ ਐਡਮਿੰਟਨ ਵੱਲੋਂ ਕਰਵਾਏ ਜਾ ਰਹੇ ਕਬੱਡੀ ਕੱਪ ‘ਤੇ ਜਗਜੀਤ ਫ਼ੋਜੀ ਕੁਰੜ ਛਾਪੇ ਹੋਵੇਗਾ ਸਨਮਾਨ