HOME ਤੱਕੜੀ, ਪੰਜਾ, ਝਾੜੂ, ਫੁੱਲ – ਬਸਪਾ ਦਾ ਹਾਥੀ ਕਰੇਗਾ ਸਭ ਨੂੰ ਗੁੱਲ...

ਤੱਕੜੀ, ਪੰਜਾ, ਝਾੜੂ, ਫੁੱਲ – ਬਸਪਾ ਦਾ ਹਾਥੀ ਕਰੇਗਾ ਸਭ ਨੂੰ ਗੁੱਲ – ਕੁਲਥਮ

1
ਰਾਕੇਸ਼ ਕੁਮਾਰ ਕੁਲਥਮ

ਬੰਗਾ   (ਸਮਾਜ ਵੀਕਲੀ)  (ਚਰਨਜੀਤ ਸੱਲਾ) ਪੰਜਾਬ ਦੇ ਲੋਕਾਂ ਨੇ ਬਦਲਾਅ ਦੀ ਗੱਲ ਸੁਣਕੇ 2022 ਦੇ ਅੰਦਰ ਝਾੜੂ ਸਰਕਾਰ ਨੂੰ ਸੱਤਾ ਚ ਲਿਆਂਦਾ ਸੀ ਲੇਕਿਨ ਇਹ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਾ ਉੱਤਰ ਸਕੀ। ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਲਾਰੇ ਲਾਕੇ ਬਣੀ ਝਾੜੂ ਸਰਕਾਰ ਨੂੰ 2027 ਦੇ ਵਿੱਚ ਚਲਦਾ ਕਰਨ ਦੇ ਲਈ ਪੰਜਾਬ ਦੇ ਲੋਕ ਤਿਆਰ ਬਰ ਤਿਆਰ ਬੈਠੇ ਹਨ ਕਿਉਂਕਿ ਕਿਸੇ ਵੀ ਪ੍ਦੇਸ਼ ਦਾ ਰਾਜ ਚਲਾਉਣ ਦਾ ਮਤਲਬ ਹੁੰਦਾ ਹੈ ਕਿ ਉਸ ਰਾਜ ਦੀ ਪਰਜਾ ਸੁਖੀ ਰਹੇ ਪਰ ਪੰਜਾਬ ਦੇ ਅੰਦਰ ਝਾੜੂ ਸਰਕਾਰ ਦੇ ਦਰਮਿਆਨ ਹਾਲਾਤ ਉਲਟ ਹਨ । ਰਾਕੇਸ਼ ਕੁਮਾਰ ਕੁਲਥਮ (ਸੈਕਟਰ ਸਕੱਤਰ) ਬਹੁਜਨ ਸਮਾਜ ਪਾਰਟੀ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਤੇ ਕਾਂਗਰਸ ਦਾ ਰਾਜ ਪਹਿਲਾਂ ਹੀ ਦੇਖ ਚੁੱਕੇ ਹਨ ਤੇ ਹੁਣ ਪੰਜਾਬ ਦੇ ਲੋਕ ਝਾੜੂ ਸਰਕਾਰ ਨੂੰ ਵੀ ਚਲਦਾ ਕਰਨ ਦੇ ਲਈ ਕਮਰ ਕੱਸੀ ਬੈਠੇ ਹਨ।
ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਅੰਦਰ ਬਸਪਾ ਦਾ ਹਾਥੀ ਸਭ ਨੂੰ ਪਿਛਾੜਦਾ ਹੋਇਆ ਵਿਧਾਨ ਸਭਾ ਵਿੱਚ ਪੁੱਜੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿੱਖ ਫ਼ੈਡਰੇਸ਼ਨ ਆਫ਼ ਐਡਮਿੰਟਨ ਵੱਲੋਂ ਕਰਵਾਏ ਜਾ ਰਹੇ ਕਬੱਡੀ ਕੱਪ ‘ਤੇ ਜਗਜੀਤ ਫ਼ੋਜੀ ਕੁਰੜ ਛਾਪੇ ਹੋਵੇਗਾ ਸਨਮਾਨ
Next articleਜਿਹੜੇ ਮੁਲਕਾਂ ਵਿੱਚ ਇਨਸਾਨੀਅਤ ਦੀ ਕਦਰ ਕਰਦੇ ਹਨ –ਡਾ ਹਰੀ ਕ੍ਰਿਸ਼ਨ ਬੰਗਾ