(ਸਮਾਜ ਵੀਕਲੀ)
ਸਿੱਧਮ ਸਿੱਧੇ ਮਾਰਗ ਉੱਤੇ ਜਾਣ ਲਈ,ਲਗਾਤਾਰ ਪੜ੍ਹਨਾ ਜਰੂਰੀ ਹੈ ।
ਫਿਰ ਹੱਕੋਂ ਵਿਰਵਿਆਂ ਦੇ ਸੰਗ ਅਸੂਲਨ ਸਦਾ ਖੜ੍ਹਨਾ ਵੀ ਜਰੂਰੀ ਹੈ ।
ਪੜ੍ਹ ਲਈਏ ਕਿਤਾਬਾਂ ਵਿੱਚੋਂ ਮਾਤ ਪਾਉਂਦੇ ਸੰਗਰਾਮੀ ਉੱਦਮਾਂ ਨੂੰ ਆਓ,
ਮਾਨਵ ਪ੍ਰਤੀ ਖਿਦਮਤਾ ਬੋਲਦੀ ਹੁਣ ਹਥੇਲੀ ਉੱਤੇ ਧਰਨਾ ਜਰੂਰੀ ਹੈ!
ਕੌਣ ਕੌਣ ਖੋਟਾ ਅਣਹੋਣੇ ਅਹਿਸਾਸ ਜਗਾਉਣ ਦੀ ਕਸ਼ਿਸ਼ ਵਿੱਚ ਰਹੇ,
ਉਸ ਦੇ ਬੇ-ਤਰਕੀ ਦਿਸਹੱਦਿਆਂ ਖਿਲਾਫ ਡੱਟਕੇ ਅੜਨਾ ਜਰੂਰੀ ਹੈ!
ਸਮਾਜ ਵਿੱਚ ਕੀ ਕੀ ਹੋਣਾ ਚਾਹੀਦਾ,ਖਬਰਾਂ ਨੇ ਗੁੰਗੀਆਂ ਮਟਮੈਲੀਆਂ,
ਇਤਿਹਾਸਕ ਪੱਖ ਦੇ ਪਰਨਾਇਆਂ ਨੂੰ,ਕੁਛ ਨਾ ਕੁਛ ਕਰਨਾ ਜਰੂਰੀ ਹੈ!
ਆਜ਼ਾਦੀ ਦੇ ਨਾਮ ਤੇ ਗੁਲਾਮੀ ਦੇ ਚੱਕਰ ਹੀ ਲੋਕਾਂ ਦੇ ਗਲ਼ਵੇਂ ਫੜ ਰਹੇ,
ਹਰ ਵੇਸਵਾ ਸਿਆਸਤ ਦਾ ਖੁੱਲ੍ਹਾ ਬੇਈਮਾਨ ਇਰਾਦਾ ਫੜਨਾ ਜਰੂਰੀ ਹੈ ।
ਜਿੱਥੇ ਜਿਸ ਖੇਤਰ’ਚ ਲਲਕਾਰ ਦੀ ਖੇਤੀ ਜਜਬਾਤਾਂ ‘ਚ ਵਧ ਰਹੀ ਹੋਵੇ,
ਉੱਥੋਂ ਓਥੇ ਦੇਸ਼ ਧਰੋਹੀਆਂ ਨੂੰ ਸਿੱਧਾ ਦੋਸ਼ੀ ਲਿਖਣਾ ਧਰਨਾ ਜਰੂਰੀ ਹੈ ।
ਇਸ ਕੋਝੇ ਸਿਸਟਮ ਦੇ ਅੰਦਰ ਹਕੂਮਤਾਂ ਵਫਾਦਾਰ ਨਹੀਂ ਕਦੇ ਬਣੀਆਂ,
ਏਹਨਾਂ ਫੁੰਕਾਰੇ ਹੋਏ ਇਰਾਦਿਆਂ ਦੇ ਖਾਤਮੇ ਖਿਲਾਫ਼ ਲੜਨਾ ਜਰੂਰੀ ਹੈ ।
ਇਹ ਨਾ ਸੋਚੀਏ ਕਿ ਉਸ ਕਿਸੇ ਨਾਲ ਕੇਵਲ ਦਗਾ ਹੋ ਰਿਹੈ,ਸਾਨੂੰ ਕੀ,
ਉਸਦੇ ਹੱਕ ‘ਚ ਬਣਦੀ ਮਨੁੱਖੀ ਨੈਤਿਕਤਾ ਦੀ ਹਾਮੀ ਭਰਨਾ ਜਰੂਰੀ ਹੈ!
ਸੰਜੀਦਗੀ,ਸੇਵਾ,ਨਿੱਜੀ ਤਿਆਗ ਹਕੂਮਤ ਦੀ ਤੋਰ ਕਦੇ ਨਹੀਂ ਬਣੀਆਂ,
ਤਾਨਾਸ਼ਾਹੀ ਦੀਆਂ ਏਸੇ ਕਰਤੂਤਾਂ ਕਰਕੇ,ਲੋਕਾਂ ਤੋਂ ਹਰਨਾ ਜਰੂਰੀ ਹੈ!
ਇੱਕ ਸਮਾਂ ਸੀ ਜਦ ਟੇਕ ਸਿੰਘ ਟੱਕਰ ਜਿੰਦਗੀ ਜਿਊ ਰਿਹਾ ਸੀ ਖੁੱਲ੍ਹ ਕੇ,
ਉਹ ਕਹਿੰਦਾ ਸੀ,ਦੁਸ਼ਮਣ ਦੇ ਗਲ਼ ਨੂੰ ਕੱਸਣ ਲਈ ਪਰਨਾ ਜਰੂਰੀ ਹੈ!
ਸੁਖਦੇਵ ਸਿੱਧੂ ..
ਸੰਪਰਕ 9888633481
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly