ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਭੂਰੀਵਾਲੇ ਮਾਲੇਵਾਲ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਸਥਿਤ ਸਿੱਧ ਬਾਬਾ ਜੰਬੂਜੀਤ ਜੀ ਦੇ ਧਾਰਮਿਕ ਅਸਥਾਨ ਨੂੰ ਜਾਣ ਵਾਲੀ ਸੜਕ ਜੋ ਕਿ ਅੱਜ ਤੋ ਕੁੱਝ ਸਾਲ ਪਹਿਲੇ ਬਣਾਈ ਗਈ ਸੀ ਜਿਸ ਦੇ ਹਾਲਤ ਖਸਤਾ ਤੇ ਚੋੜਾਈ ਘੱਟ ਹੋਣ ਦੇ ਕਾਰਨ ਬਾਬਾ ਜੰਬੂਜੀਤ ਜੀ ਦੇ ਅਸਥਾਨ ਤੇ ਸਾਵਣ ਦੇ ਮਹੀਨੇ ਦੇ ਐਤਵਾਰ ਨੂੰ ਲੱਗਦੇ ਸਲਾਨਾ ਜੋੜ ਮੇਲੇ ਵਿੱਚ ਸੰਗਤਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਸ ਮੁਸ਼ਕਿਲ ਨੂੰ ਦੇਖਦੇ ਹੋਏ ਮੰਦਿਰ ਕਮੇਟੀ ਬਾਬਾ ਜੰਬੂਜੀਤ ਤੇ ਸਮੂਹ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਮਾਲੇਵਾਲ,ਬੂਥਗੜ੍ਹ, ਝੰਡੂਪੁਰ ਦੇ ਵਾਸੀਆਂ ਵੱਲੋਂ ਹਲਕਾ ਵਿਧਾਇਕਾ ਸ਼੍ਰੀਮਤੀ ਸ਼ੰਤੋਸ ਕਟਾਰੀਆ ਕੋਲ ਸੜਕ ਦੇ ਨਵੀਕਰਨ ਦੀ ਮੰਗ ਰੱਖੀ ਸੀ ਜਿਸ ਨੁੰ ਹਲਕਾ ਵਿਧਾਇਕਾ ਦੇ ਵੱਲੋਂ ਗੁਰੂ ਮਹਾਰਾਜ ਜੀ ਦੀ ਅਪਾਰ ਕ੍ਰਿਪਾ ਦੇ ਸਦਕਾ ਪੂਰਾ ਕੀਤਾ ਜਾ ਰਿਹਾ ਹੈ ਪਿਛਲੇ ਕੁੱਝ ਦਿਨਾਂ ਤੋ ਚੱਲ ਰਹੇ ਸੜਕ ਦੇ ਨਵੀਕਰਨ ਦੇ ਵਿਕਾਸ ਕਾਰਜਾਂ ਦਾ ਮੋਕਾ ਦੇਖਣ ਦੇ ਲਈ ਸੀਨੀਅਰ ਆਪ ਆਗੂ ਅਸੋਕ ਕਟਾਰੀਆ ਸੜਕ ਤੇ ਮੋਕੇ ਤੇ ਪਹੁੰਚੇ ਇਸ ਮੋਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਅਸ਼ੋਕ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੰਜਾਬ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਪਿੰਡਾਂ ਦੇ ਅੰਦਰ ਵਿਕਾਸ ਕਾਰਜਾਂ ਦੇ ਵਿੱਚ ਤੇਜ਼ੀ ਲਿਆਉਂਦੀ ਜਾ ਰਹੀ ਹੈ ਜਿਸ ਦੇ ਤਹਿਤ ਪਿੰਡਾਂ ਦੇ ਲੋਕਾਂ ਦੀਆਂ ਮੰਗਾਂ ਦੇ ਅਨੁਸਾਰ ਪੂਰਾ ਵੀ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਮਾਲੇਵਾਲ ਬੂਥਗੜ੍ਹ ਝੰਡੂਪੁਰ ਦੇ ਨਗਰਾਂ ਵੱਲੋਂ ਹਲਕਾ ਵਿਧਾਇਕਾ ਕੋਲ ਸੜਕ ਦੀ ਮੰਗ ਰੱਖੀ ਸੀ ਜਿਸਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾ ਰਿਹਾ ਹੈ ਇਸ ਮੋਕੇ ਸਰਪੰਚ ਰਾਮ ਸਰੂਪ ਭੂੰਬਲਾ ਅਤੇ ਸਮੂਹ ਨਗਰਾਂ ਦੇ ਮੋਤਬਾਰਾਂ ਤੇ ਮੰਦਿਰ ਕਮੇਟੀ, ਨੋਜਵਾਨਾਂ ਦੇ ਵੱਲੋਂ ਪੰਜਾਬ ਸਰਕਾਰ ਤੇ ਕਟਾਰੀਆ ਪਰਿਵਾਰ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੇ ਕਿਹਾ ਕਿ 2005 ਦੇ ਵਿੱਚ ਪਹਿਲੇ ਜਿਹੜੀ ਬਾਬਾ ਜੀ ਦੇ ਅਸਥਾਨ ਨੂੰ ਜੋ ਸੜਕ ਬਣੀ ਸੀ ਉਹ ਵੀ ਹਲਕਾ ਵਿਧਾਇਕਾਂ ਸ਼ੰਤੋਸ ਕਟਾਰੀਆ ਦੇ ਸੁਹਰਾ ਜੀ ਸਾਬਕਾ ਵਿਧਾਇਕ ਸਵ. ਰਾਮ ਕ੍ਰਿਸ਼ਨ ਕਟਾਰੀਆ ਦੇ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਚੈਅਰਮੈਨ ਸ਼੍ਰੀਮਤੀ ਸ਼ੰਤੋਸ ਕਟਾਰੀਆ ਦੇ ਵੱਲੋਂ ਹੀ ਬਣਾਈ ਗਈ ਸੀ ਹੁਣ ਵੀ ਸੜਕ ਦੀ ਸੇਵਾ ਕਟਾਰੀਆ ਪਰਿਵਾਰ ਦੇ ਸਹਿਯੋਗ ਸਦਕਾ ਮੁੜ੍ਹ ਹੋਈ ਹੈ ਇਸ ਮੋਕੇ ਸਰਪੰਚ ਰਾਮ ਸਰੂਪ ਭੂੰਬਲਾ ਭੂਰੀਵਾਲੇ ਮਾਲੇਵਾਲ ,ਸਰਪੰਚ ਸਤਨਾਮ ਕਟਵਾਰਾ,ਪਵਨ ਕੁਮਾਰ ਰੀਠੂ,ਬਲਬੀਰ ਭੂੰਬਲਾ,ਧਰਮ ਚੰਦ ਦੇਦੜ,ਓਮ ਪ੍ਰਕਾਸ਼,ਵਿੱਕੀ ਕਟਾਰੀਆ ਅੱਛਰਦਾਸ,ਰਾਮਪਾਲ,ਸੇਠੀ ਭੂੰਬਲਾ,ਨਵੀਨ ਕੁਮਾਰ,ਕਾਕੂ ਦੇਦੜ,ਰਿੰਕੂ ਫੋਜੀ, ਨਰਿੰਦਰ ਕੁਮਾਰ,ਕਮਲਜੀਤ ਆਦਿ ਮੋਕੇ ਪਿੰਡਵਾਸੀ ਹਾਜ਼ਿਰ ਸਨ।
https://play.google.com/store/apps/details?id=in.yourhost.samajweekly



